ਪਟਿਆਲਾ। ਪੰਜਾਬ ਦੀਆੰ ਜੇਲ੍ਹਾੰ ‘ਚ ਬੰਦ ਕੈਦੀਆੰ ਦਾ ਬਾਹਰ ਬੈਠੇ ਉਹਨਾੰ ਦੇ ਗੁਰਗਿਆੰ ਨਾਲ ਤਾਲਮੇਲ ਤੋੜਨ ਦੇ ਮਕਸਦ ਨਾਲ ਪਟਿਆਲਾ ਦੀ ਕੇੰਦਰੀ ਜੇਲ੍ਹ ਵਿੱਚ ਖਾਸ ਚੈਕਿੰਗ ਅਭਿਆਨ ਚਲਾਇਆ ਗਿਆ। ਇਸ ਦੌਰਾਨ ਕੇੰਦਰੀ ਜੇਲ੍ਹ ਤੋੰ 19 ਮੋਬਾਈਲ ਫੋਨ ਬਰਾਮਦ ਹੋਏ ਹਨ। ਇਹ ਸਾਰੇ ਮੋਬਾਈਲ ਕੀ-ਪੈਡ ਵਾਲੇ ਹਨ।
ਇਹ ਮੋਬਾਈਲ ਜੇਲ੍ਹ ਦੀ ਬੈਰਕ ਵਿੱਚ ਫਰਸ਼ ਅਤੇ ਦੀਵਾਰ ‘ਚ ਹੋਲ ਕਰਕੇ ਲੁਕੋਏ ਗਏ ਸਨ। ਜੇਲ੍ਹ ਵਿਭਾਗ ਵੱਲੋੰ ਜਾੰਚ ਕੀਤੀ ਜਾ ਰਹੀ ਹੈ ਕਿ ਇਹਨਾੰ ਮੋਬਾਈਲਾੰ ਨੂੰ ਕੌਣ ਇਸਤੇਮਾਲ ਕਰ ਰਿਹਾ ਸੀ। ਇਹਨਾੰ ਦੇ ਜ਼ਰੀਏ ਕਿਸ ਨੇ ਕਿਹਦੇ ਨਾਲ ਗੱਲ ਕੀਤੀ।
ਜੇਲ੍ਹ ਮੰਤਰੀ ਹਰਜੋਤ ਸਿੰਘ ਬੈੰਸ ਨੇ ਇਸ ਕਾਰਵਾਈ ਦੀ ਜਾਣਕਾਰੀ ਟਵਿਟਰ ‘ਤੇ ਸਾੰਝਾ ਕਰਦੇ ਹੋਏ ਲਿਖਿਆ, “ਅਸੀਂ ਆਪਣੀਆਂ ਜੇਲ੍ਹਾਂ ਨੂੰ ਨਸ਼ਾ ਮੁਕਤ ਅਤੇ ਮੋਬਾਈਲ ਮੁਕਤ ਬਣਾਉਣ ਲਈ ਵਚਨਬੱਧ ਹਾਂ। ਕੇਂਦਰੀ ਜੇਲ੍ਹ ਪਟਿਆਲਾ ਦੇ ਅਧਿਕਾਰੀਆਂ ਅਤੇ ਸਟਾਫ਼ ਵੱਲੋਂ ਵਧੀਆ ਕੰਮ।”
ਨਵਜੋਤ ਸਿੱਧੂ ਤੇ ਦਲੇਰ ਮਹਿੰਦੀ ਵੀ ਹਨ ਕੈਦੀ
ਕਾਬਿਲੇਗੌਰ ਹੈ ਕਿ ਪੰਜਾਬ ਕਾੰਗਰਸ ਦੇ ਲੀਡਰ ਨਵਜੋਤ ਸਿੰਘ ਸਿੱਧੂ ਅਤੇ ਪੰਜਾਬੀ ਗਾਇਕ ਦਲੇਰ ਮਹਿੰਦੀ ਵੀ ਇਸੇ ਜੇਲ੍ਹ ਵਿੱਚ ਬੰਦ ਹਨ। ਸਿੱਧੂ ਰੋਡਰੇਜ ਕੇਸ ਵਿੱਚ ਇੱਕ ਸਾਲ ਕੈਦ ਦੀ ਸਜ਼ਾ ਕੱਟ ਰਹੇ ਹਨ, ਤਾੰ ਦਲੇਰ ਮਹਿੰਦੀ ਨੂੰ ਮਨੁੱਖੀ ਤਸਕਰੀ ਦੇ ਕੇਸ ‘ਚ 3 ਸਾਲ ਕੈਦ ਦੀ ਸਜ਼ਾ ਹੋਈ ਹੈ।
[…] ਫ਼ਰੀਦਕੋਟ। ਪੰਜਾਬ ਦੀਆੰ ਜੇਲ੍ਹਾੰ ‘ਚ ਜਾਰੀ ਚੈਕਿੰਗ ਅਭਿਆਨ ਤਹਿਤ ਇੱਕ ਹੋਰ ਕਾਮਯਾਬੀ ਜੇਲ੍ਹ ਵਿਭਾਗ ਦੇ ਹੱਥ ਲੱਗੀ ਹੈ। ਫ਼ਰੀਦਕੋਟ ਦੀ ਕੇੰਦਰੀ ਮਾਡਰਨ ਜੇਲ੍ਹ ‘ਚੋੰ 32 ਮੋਬਾਈਲ ਬਰਾਮਦ ਹੋਏ ਹਨ, ਜਿਸ ਬਾਰੇ ਖੁਦ ਜੇਲ੍ਹ ਮੰਤਰੀ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ। ਇਹ ਮੋਬਾਈਲ ਜੇਲ੍ਹਾੰ ਦੀਆੰ ਬੈਰਕਾੰ ‘ਚ ਵਾਸ਼ਰੂਮ, ਦੀਵਾਰਾੰ ਅਤੇ ਫਰਸ਼ਾੰ ‘ਚ ਲੁਕੋਏ ਹੋਏ ਸਨ। ਇਸ ਤੋੰ ਪਹਿਲਾੰ ਪਟਿਆਲਾ ਦੀ ਕੇੰਦਰੀ ਜੇਲ੍ਹ … […]