ਫ਼ਰੀਦਕੋਟ। ਪੰਜਾਬ ਦੀਆੰ ਜੇਲ੍ਹਾੰ ‘ਚ ਜਾਰੀ ਚੈਕਿੰਗ ਅਭਿਆਨ ਤਹਿਤ ਇੱਕ ਹੋਰ ਕਾਮਯਾਬੀ ਜੇਲ੍ਹ ਵਿਭਾਗ ਦੇ ਹੱਥ ਲੱਗੀ ਹੈ। ਫ਼ਰੀਦਕੋਟ ਦੀ ਕੇੰਦਰੀ ਮਾਡਰਨ ਜੇਲ੍ਹ ‘ਚੋੰ 32 ਮੋਬਾਈਲ ਬਰਾਮਦ ਹੋਏ ਹਨ, ਜਿਸ ਬਾਰੇ ਖੁਦ ਜੇਲ੍ਹ ਮੰਤਰੀ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ। ਇਹ ਮੋਬਾਈਲ ਜੇਲ੍ਹਾੰ ਦੀਆੰ ਬੈਰਕਾੰ ‘ਚ ਵਾਸ਼ਰੂਮ, ਦੀਵਾਰਾੰ ਅਤੇ ਫਰਸ਼ਾੰ ‘ਚ ਲੁਕੋਏ ਹੋਏ ਸਨ। ਇਸ ਤੋੰ ਪਹਿਲਾੰ ਪਟਿਆਲਾ ਦੀ ਕੇੰਦਰੀ ਜੇਲ੍ਹ ‘ਚੋੰ ਵੀ 19 ਮੋਬਾਈਲ ਬਰਾਮਦ ਹੋਏ ਸਨ।
In a great achievement by our Faridkot Jail Team, 32 mobiles have been recovered which were hidden in washrooms, walls & even buried. Few days back Faridkot Jail team arrested ASP with consumable powder. #MissionCleanJails
— Harjot Singh Bains (@harjotbains) August 13, 2022
ASP ਤੋੰ ਬਰਾਮਦ ਹੋਇਆ ਸੀ ਨਸ਼ਾ
ਕੁਝ ਹੀ ਦਿਨ ਪਹਿਲਾੰ ਫ਼ਰੀਦਕੋਟ ਦੀ ਇਸੇ ਜੇਲ੍ਹ ‘ਚੋੰ ਅਸਿਸਟੈੰਟ ਜੇਲ੍ਹ ਸੁਪਰੀਡੈੰਟ ਨੂੰ 8 ਕਿੱਲੋ ਹੈਰੋਇਨ ਦੇ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ। ASP ਨੇ ਹੈਰੋਇਨ ਦੇ ਪੈਕੇਟ ਬਣਾ ਕੇ ਉਸ ਨੂੰ ਫਾਈਲ ਵਿੱਚ ਲੁਕੋਇਆ ਹੋਇਆ ਸੀ, ਜਿਸ ਤੋੰ ਅੰਦਾਜ਼ਾ ਲਗਾਇਆ ਗਿਆ ਕਿ ਉਹ ਪੈਕੇਟ ਕੈਦੀਆੰ ਨੂੰ ਸਪਲਾਈ ਕਰਨ ਲਈ ਬਣਾਏ ਗਏ ਸਨ। ਇਸ ਤੋੰ ਬਾਅਦ ASP ਦੇ ਘਰੋੰ ਲੱਖਾੰ ਦੀ ਨਗਦੀ ਵੀ ਬਰਾਮਦ ਹੋਈ ਸੀ।
ਡੋਪ ਟੈਸਟ ਦੇ ਚਲਦੇ ਵੀ ਵਿਵਾਦਾੰ ‘ਚ ਰਹੀ ਜੇਲ੍ਹ
ਕਾਬਿਲੇਗੌਰ ਹੈ ਕਿ ਇਸ ਤੋੰ ਪਹਿਲਾੰ ਕੈਦੀਆੰ ਦੇ ਡੋਪ ਟੈਸਟ ਨੂੰ ਲੈ ਕੇ ਵੀ ਫ਼ਰੀਦਕੋਟ ਦੀ ਜੇਲ੍ਹ ਸੁਰਖੀਆੰ ‘ਚ ਰਹੀ। ਫ਼ਰੀਦਕੋਟ ਜੇਲ੍ਹ ‘ਚ ਬੰਦ ਕੈਦੀਆੰ ਦੇ ਡੋਪ ਟੈਸਟ ਵਿੱਚ ਜੇਲ੍ਹ ਦੇ 45% ਕੈਦੀ ਨਸ਼ੇ ਦੇ ਆਦੀ ਪਾਏ ਗਏ ਸਨ। ਕੁੱਲ 2,333 ਕੈਦੀਆੰ ‘ਚੋੰ 1,064 ਕੈਦੀ ਡੋਪ ਟੈਸਟ ‘ਚ ਫੇਲ੍ਹ ਹੋ ਗਏ ਸਨ। 155 ਮਹਿਲਾ ਕੈਦੀਆੰ ਦੀ ਰਿਪੋਰਟ ਵੀ ਪਾਜ਼ੀਟਿਵ ਪਾਈ ਗਈ ਸੀ।