ਚੰਡੀਗੜ੍ਹ। ਅਜ਼ਾਦੀ ਦਿਹਾੜੇ ਤੋੰ ਇੱਕ ਦਿਨ ਪਹਿਲਾੰ ਦਿੱਲੀ ਤੋੰ ਗ੍ਰਿਫ਼ਤਾਰ 4 ਦਹਿਸ਼ਤਗਰਦਾੰ ਦੇ ਮਾਮਲੇ ਵਿੱਚ ਗੈੰਗਸਟਰ ਅਰਸ਼ ਡੱਲਾ ਨੇ ਪੰਜਾਬ ਪੁਲਿਸ ‘ਤੇ ਵੱਡਾ ਇਲਜ਼ਾਮ ਲਾਇਆ ਹੈ। ਸੋਸ਼ਲ ਮੀਡੀਆ ਉੱਪਰ ਅਰਸ਼ ਡੱਲਾ ਵੱਲੋੰ ਪਾਈ ਪੋਸਟ ‘ਚ ਉਸਨੇ ਦਾਅਵਾ ਕੀਤਾ ਹੈ ਕਿ ਉਸਦੇ ਕਰੀਬੀਆੰ ਤੋੰ ਮਿਲੀਆੰ ਦੋ 9ਐਮ.ਐਮ. ਦੀਆੰ ਪਿਸਤੌਲਾੰ ਅਤੇ ਕਾਰਤੂਸ ਉਹਨਾੰ ਦੇ ਹੀ ਸਨ, ਪਰ ਜੋ ਗ੍ਰਨੇਡ ਦੀ ਬਰਾਮਦਗੀ ਪੁਲਿਸ ਵੱਲੋੰ ਵਿਖਾਈ ਗਈ ਹੈ, ਉਹ ਨਜਾਇਜ਼ ਉਹਨਾੰ ‘ਤੇ ਪਾਏ ਗਏ ਹਨ।
‘ਜੇ ਸੱਚੇ ਹਨ, ਤਾੰ ਗੁਰੂ ਘਰ ਜਾ ਕੇ ਸਹੁੰ ਚੁੱਕਣ’
ਅਰਸ਼ ਡੱਲਾ ਵੱਲੋੰ ਕੀਤੀ ਗਈ ਸੋਸ਼ਲ ਮੀਡੀਆ ਪੋਸਟ ‘ਚ ਉਸਨੇ ਲਿਖਿਆ, “ਮੇਰੇ ਵੀਰ ਦੀਪਕ ਮੋਗਾ ਅਤੇ ਸੰਨੀ ਇੱਸਾਪੁਰ ਤੇ ਮੇਰੇ ਹੋਰ 2 ਵੀਰਾੰ ਨੂੰ ਪੁਲਿਸ ਨੇ ਦਿੱਲੀ ਤੋੰ ਅਰੈਸਟ ਕਰਿਆ ਸੀ, ਉਹਨਾੰ ਦੇ ਕੋਲ ਦੋ 9 ਐਮ.ਐਮ. ਪਿਸਟਲ ਤੇ 100 ਦੇ ਕਰੀਬ ਕਾਰਤੂਸ ਸੀ, ਪਰ ਕੋਈ ਬੰਬ ਜਾੰ ਗ੍ਰਨੇਡ ਨਹੀੰ ਸੀ। ਪੁਲਿਸ ਆਵਦੇ ਨੰਬਰ ਦੇ ਤਾਲੀਆੰ ਲਈ ਇੱਕ ਵਾਰ ਨਹੀੰ ਸੋਚਦੀ ਕਿਸੇ ਬੇਕਸੂਰ ‘ਤੇ ਪਰਚਾ ਪਾਉਣ ਲੱਗੇ। ਜਿਹਨਾੰ ਨੇ ਇਹ ਪਰਚਾ ਪਾਇਆ, ਜੇ ਸੱਚੇ ਆ, ਤਾੰ ਸਾਰੀ ਟੀਮ ਆਪਣੇ ਜਵਾਕ ਲੈ ਕੇ ਮੀਡੀਆ ਸਾਹਮਣੇ ਗੁਰੂ ਘਰ ਜਾ ਕੇ ਸਹੁੰ ਚੁੱਕਣ ਵੀ ਇਹ ਸੱਚੇ ਆ।
‘ਅਸੀੰ ਕੋਈ ਧਮਾਕਾ ਨਹੀੰ ਕੀਤਾ, ਬੇਵਜ੍ਹਾ ਅੱਤਵਾਦੀ ਬਣਾ ਦਿੱਤਾ’
ਅਰਸ਼ ਡੱਲਾ ਨੇ ਅੱਗੇ ਲਿਖਿਆ, “ਇਹ(ਪੁਲਿਸ) ਬਿਨ੍ਹਾੰ ਕਿਸੇ ਵਜ੍ਹਾ ਤੋੰ ਮੈਨੂੰ ਤੇ ਮੇਰੇ ਵੀਰਾੰ ਨੂੰ ਅੱਤਵਾਦੀ ਬਣਾਏ ਜਾ ਰਹੇ ਹਨ। ਮੈਨੂੰ ਦੱਸਣ ਜੇ ਅੱਜ ਤੱਕ ਮੈੰ ਕਿਤੇ ਕੋਈ ਧਮਾਕਾ ਕੀਤਾ। ਮੇਰੇ ਨਾਲ ਇਹ ਤੀਜੀ ਵਾਰ ਹੋਇਆ। ਪਹਿਲਾੰ ਫਾਜ਼ਿਲਕਾ, ਫਿਰ ਗੁਰਦਾਸਪੁਰ ਸਾਈਡ ਤੇ ਹੁਣ ਮੋਹਾਲੀ, ਤਿੰਨੇ ਥਾਵਾੰ ‘ਤੇ ਬੰਬਾੰ ਨਾਲ ਮੇਰਾ ਕੋਈ ਲੈਣਾ-ਦੇਣਾ ਨਹੀੰ।”
‘ਜੇ ਨਹੀੰ ਹਟਣਾ, ਤਾੰ ਮੈੰ ਉਸੇ ਸਟਾਈਲ ‘ਚ ਜਵਾਬ ਦਵਾੰਗਾ’
ਖੁੱਲ੍ਹੇ ਤੌਰ ‘ਤੇ ਪੁਲਿਸ ਨੂੰ ਚੇਤਾਵਨੀ ਦਿੰਦਿਆੰ ਅਰਸ਼ ਡੱਲਾ ਨੇ ਕਿਹਾ, “ਜੇ ਨਹੀੰ ਹਟ ਸਕਦੇ, ਤਾੰ ਸਿੱਧਾ ਕੋਈ ਅਫਸਰ ਮੈਨੂੰ ਫੋਨ ਕਰਕੇ ਕਹਿ ਦਵੇ ਕਿ ਅਸੀੰ ਨਜਾਇਜ਼ ਕਰਨੋੰ ਨਹੀੰ ਹਟਣਾ। ਫੇਰ ਮੈੰ ਵੀ ਉਸੇ ਸਟਾਈਲ ਵਿੱਚ ਜਵਾਬ ਦਵਾੰ। ਕਿਉੰਕਿ ਇਹ ਮਜਬੂਰ ਕਰੀ ਜਾ ਰਹੇ ਹੈ ਬਿਨ੍ਹਾੰ ਗੱਲ ਤੋੰ ਪਰਚੇ ਪਾ-ਪਾ ਕੇ।”
ਦਿੱਲੀ ਤੋੰ ਗ੍ਰਿਫ਼ਤਾਰ ਕੀਤੇ ਸਨ 4 ਦਹਿਸ਼ਤਗਰਦ
ਪੰਜਾਬ ਪੁਲਿਸ ਨੇ ਦਿੱਲੀ ਪੁਲਿਸ ਦੇ ਨਾਲ ਸਾੰਝੇ ਅਪਰੇਸ਼ਨ ਤਹਿਤ ਐਤਵਾਰ ਨੂੰ ਹੀ ਦਿੱਲੀ ਤੋੰ 4 ਦਹਿਸ਼ਤਗਰਦਾੰ ਨੂੰ ਕਾਬੂ ਕੀਤਾ ਸੀ। ਪੁਲਿਸ ਮੁਤਾਬਕ, ਇਹ ਚਾਰੇ ਅਜ਼ਾਦੀ ਦਿਹਾੜੇ ਮੌਕੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ‘ਚ ਸਨ। (ਪੂਰੀ ਖ਼ਬਰ ਇਥੇ ਪੜ੍ਹੋ)