ਬਿਓਰੋ। ਭਾਰਤ ਦੇ ਅਰਬਪਤੀ ਕਾਰੋਬਾਰੀ ਮੁਕੇਸ਼ ਅੰਬਾਨੀ ਨੇ ਲਗਾਤਾਰ ਦੂਜੇ ਸਾਲ ਆਪਣੀ ਕੰਪਨੀ ਰਿਲਾਇੰਸ ਇੰਡਸਟਰੀਜ਼ ਤੋੰ ਕੋਈ ਸੈਲਰੀ ਨਹੀੰ ਲਈ ਹੈ। ਕੋਰੋਨਾ ਮਹਾੰਮਾਰੀ ਦੇ ਚਲਦੇ ਅੰਬਾਨੀ ਨੇ ਪਿਛਲੇ ਸਾਲ ਵੀ ਆਪਣੀ ਇੱਛਾ ਨਾਲ ਸੈਲਰੀ ਛੱਡੀ ਸੀ। RIL ਨੇ ਆਪਣਾ ਸਲਾਨਾ ਰਿਪੋਰਟ ‘ਚ ਦੱਸਿਆ ਹੈ ਕਿ ਸਾਲ 2020-21 ਲਈ ਅੰਬਾਨੀ ਦਾ ਮਿਹਨਤਾਨਾ ‘ਸਿਫ਼ਰ’ ਸੀ।
ਦਰਅਸਲ, ਕੋਰੋਨਾ ਮਹਾੰਮਾਰੀ ਦੇ ਚਲਦੇ ਬਾਕੀ ਕੰਪਨੀਆੰ ਦੀ ਤਰ੍ਹਾੰ ਰਿਲਾਇੰਸ ਇੰਡਸਟਰੀਜ਼ ‘ਤੇ ਵੀ ਪ੍ਰਭਾਵ ਪਿਆ ਸੀ। ਇਸੇ ਦੇ ਚਲਦੇ ਉਹਨਾੰ ਨੇ ਜੂਨ 2020 ‘ਚ ਆਪਣੀ ਇੱਛਾ ਨਾਲ ਸੈਲਰੀ ਛੱਡਣ ਦਾ ਫ਼ੈਸਲਾ ਕੀਤਾ ਸੀ। ਇਸ ਤੋੰ ਬਾਅਦ ਅੰਬਾਨੀ ਨੇ 2021-22 ‘ਚ ਵੀ ਆਪਣੀ ਸੈਲਰੀ ਨਹੀੰ ਲਈ। ਇਹਨਾੰ 2 ਸਾਲਾੰ ਵਿੱਚ ਕੰਪਨੀ ਦੇ ਚੇਅਰਮੈਨ ਅਤੇ ਡਾਇਰੈਕਟਰ ਵਜੋੰ ਆਪਣੀ ਭੂਮਿਕਾ ਲਈ ਉਹਨਾੰ ਨੇ ਕਿਸੇ ਵੀ ਭੱਤੇ, ਕਮਿਸ਼ਨ ਜਾੰ ਸਟਾਕ ਵਿਕਲਪ ਦਾ ਫ਼ਾਇਦਾ ਨਹੀੰ ਲਿਆ ਹੈ।
11 ਸਾਲਾੰ ਤੋੰ ਨਹੀੰ ਵਧਾਈ ਸੈਲਰੀ
ਕਾਬਿਲੇਗੌਰ ਹੈ ਕਿ ਮੁਕੇਸ਼ ਅੰਬਾਨੀ ਸਾਲ 2008-09 ਤੋੰ ਇੱਕੋ-ਜਿਹੀ ਸੈਲਰੀ ਹੀ ਲੈ ਰਹੇ ਹਨ। ਉਹਨਾੰ ਨੇ 2008-09 ਵਿੱਚ ਰਿਲਾਇੰਸ ਦੇ ਚੇਅਰਮੈਨ ਦੀ ਸੈਲਰੀ ਨੂੰ 15 ਕਰੋੜ ਰੁਪਏ ਤੱਕ ਸੀਮਤ ਕਰ ਦਿੱਤਾ ਸੀ, ਜਿਸਦੇ ਚਲਦੇ ਉਹਨਾੰ ਦੀ ਸੈਲਰੀ ਵਿੱਚ ਕਿਸੇ ਤਰ੍ਹਾੰ ਦਾ ਬਦਲਾਅ ਨਹੀੰ ਹੋਇਆ।
ਨੀਤਾ ਅੰਬਾਨੀ ਨੇ ਕਿੰਨਾ ਪੈਸਾ ਲਿਆ?
ਮੁਕੇਸ਼ ਅੰਬਾਨੀ ਦੀ ਪਤਨੀ ਨੀਤਾ ਅੰਬਾਨੀ ਕੰਪਨੀ ਦੇ ਬੋਰਡ ‘ਚ ਗੈਰ-ਕਾਰਜਕਾਰੀ ਡਾਇਰੈਕਟਰ ਹਨ। ਉਹਨਾੰ ਨੂੰ ਬੈਠਕ ਵਿੱਚ ਹਿੱਸਾ ਲੈਣ ਲਈ 5 ਲੱਖ ਰੁਪਏ ਤੋੰ ਇਲਾਵਾ 2 ਕਰੋੜ ਰੁਪਏ ਦਾ ਕਮਿਸ਼ਨ ਮਿਲਿਆ ਹੈ। ਇਸ ਤੋੰ ਪਹਿਲਾੰ ਪਿਛਲੇ ਸਾਲ ਨੀਤਾ ਅੰਬਾਨੀ ਨੂੰ 8 ਲੱਖ ਰੁਪਏ ਸਿਟਿੰਗ ਫੀਸ ਮਿਲੀ ਸੀ। ਨਾਲ ਹੀ 1.65 ਕਰੋੜ ਰੁਪਏ ਕਮਿਸ਼ਨ ਦੇੇ ਰੂਪ ‘ਚ ਮਿਲੇ ਸਨ।