November 2, 2022
(Bureau Report)
ਸੋਸ਼ਲ ਮੀਡੀਆ ਕੰਪਨੀ Twitter ‘ਤੇ ਬਲੂ ਟਿੱਕ ਯਾਨੀ ਵੈਰੀਫਾਈਡ ਅਕਾਊਂਟਸ ਲਈ ਹੁਣ ਯੂਜ਼ਰ ਨੂੰ ਹੁਣ 8 ਡਾਲਰ ਯਾਨੀ ਕਰੀਬ 660 ਰੁਪਏ ਦੇਣੇ ਪੈਣਗੇ। ਇਹ ਕੀਮਤ ਇੱਕ ਵਾਰ ਨਹੀਂ, ਬਲਕਿ ਹਰ ਮਹੀਨੇ ਅਦਾ ਕਰਨੀ ਪਏਗੀ। Twitter ਖਰੀਦਣ ਦੇ 5 ਦਿਨ ਬਾਅਦ ਮੰਗਲਵਾਰ ਰਾਤ ਨੂੰ ਐਲਨ ਮਸਕ ਨੇ ਇਸਦਾ ਐਲਾਨ ਕੀਤਾ। ਹਾਲਾਂਕਿ ਇਸਦੇ ਸੰਕੇਤ ਉਹਨਾਂ ਨੇ 2 ਦਿਨ ਪਹਿਲਾਂ ਹੀ ਦੇ ਦਿੱਤੇ ਸਨ, ਜਦੋਂ ਉਹਨਾਂ ਨੇ ਕਿਹਾ ਸੀ ਕਿ ਅਸੀਂ ਪੂਰੀ ਤਰ੍ਹਾਂ ਅਡਵਰਟਾਈਜ਼ਰਸ ‘ਤੇ ਨਿਰਭਰ ਨਹੀਂ ਰਹਿ ਸਕਦੇ।
Twitter’s current lords & peasants system for who has or doesn’t have a blue checkmark is bullshit.
Power to the people! Blue for $8/month.
— Elon Musk (@elonmusk) November 1, 2022
ਓਧਰ, ਬਲੂ ਟਿੱਕ ਪੇਡ ਕਰਨ ‘ਤੇ ਦੁਨੀਆ ਭਰ ਤੋਂ ਮਿਲ ਰਹੀ ਸ਼ਿਕਾਇਤਾਂ ‘ਤੇ ਵੀ ਐਲਨ ਮਸਕ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਹਨਾਂ ਨੇ ਟਵੀਟ ਕੀਤਾ, “ਸਾਰੇ ਸ਼ਿਕਾਇਤਕਰਤਾ, ਕਿਰਪਾ ਕਰਕੇ ਸ਼ਿਕਾਇਤਾਂ ਕਰਨਾ ਜਾਰੀ ਰੱਖੋ, ਪਰ ਤੁਹਾਨੂੰ 8 ਡਾਲਰ ਤਾਂ ਦੇਣੇ ਹੀ ਪੈਣਗੇ।” ਇਸਦੇ ਨਾਲ ਹੀ ਮਸਕ ਨੇ ਆਪਣਾ Bio ਬਦਲ ਕੇ Twitter Complaint Hotline Operator ਕਰ ਲਿਆ ਹੈ।
To all complainers, please continue complaining, but it will cost $8
— Elon Musk (@elonmusk) November 2, 2022
ਪਹਿਲਾਂ ਨਹੀਂ ਲਈ ਜਾਂਦੀ ਸੀ ਫੀਸ
ਜਿਸ ਯੂਜ਼ਰ ਦੀ ਪ੍ਰੋਫਾਈਲ ‘ਤੇ ਇਹ ਟਿੱਕ ਹੁੰਦਾ ਹੈ, ਉਸਦਾ ਮਤਲਬ ਉਸਦਾ ਅਕਾਊਂਟ ਵੈਰੀਫਾਈਡ ਹੈ। ਟਵਿਟਰ ‘ਤੇ ਬਲੂ ਟਿੱਕ ਲਈ ਅਜੇ ਤੱਕ ਕੋਈ ਫੀਸ ਨਹੀਂ ਲਈ ਜਾਂਦੀ ਸੀ। ਕੰਪਨੀ ਦੀ ਇੱਕ ਤੈਅ ਪ੍ਰੋਸੈਸ ਤੋਂ ਬਾਅਦ ਯੂਜ਼ਰ ਨੂੰ ਬਲੂ ਟਿੱਕ ਦੇ ਦਿੱਤਾ ਜਾਂਦਾ ਸੀ। ਪਰ ਹੁਣ ਬਲੂ ਟਿੱਕ ਲਈ ਯੂਜ਼ਰ ਨੂੰ ਸਬਸਕ੍ਰਿਪਸ਼ਨ ਲੈਣਾ ਪਏਗਾ। ਹਾਲਾਂਕਿ ਪੇਡ ਸਰਵਿਸ ਕਦੋਂ ਤੋਂ ਲਾਗੂ ਹੋਵੇਗੀ, ਇਸਦੀ ਤਾਰੀਖ ਅਜੇ ਨਹੀਂ ਦੱਸੀ ਗਈ ਹੈ।
ਯੂਜ਼ਰ ਨੂੰ ਕੀ ਫਾਇਦਾ ਮਿਲੇਗਾ..?
ਪੇਡ ਸਬਸਕ੍ਰਿਪਸ਼ਨ ਲੈਣ ਵਾਲੇ ਯੂਜ਼ਰਸ ਨੂੰ 5 ਤਰ੍ਹਾਂ ਦੀਆਂ ਸੁਵਿਧਾਵਾਂ ਮਿਲਣਗੀਆਂ। ਰਿਪਲਾਈ, ਮੈਨਸ਼ਨ ਤੇ ਸਰਚ ਵਿੱਚ ਪਹਿਲਤਾ ਮਿਲੇਗੀ। ਲੰਮੇ ਵੀਡੀਓ ਤੇ ਆਡੀਓ ਪੋਸਟ ਹੋ ਸਕਣਗੇ। ਨਾਰਮਲ ਯੂਜ਼ਰਸ ਦੇ ਮੁਕਾਬਲੇ ਅੱਧੇ ਇਸ਼ਤਿਹਾਰ ਵੇਖਣ ਨੂੰ ਮਿਲਣਗੇ।
ਨਵੇਂ ਫੀਚਰ ਲਈ 7 ਨਵੰਬਰ ਦੀ ਡੈੱਡਲਾਈਨ
ਟਵਿਟਰ ਫਿਲਹਾਲ ਵੈਰੀਫਿਕੇਸ਼ਨ ਪ੍ਰੋਸੈਸ ਨੂੰ ਨਵਾਂ ਰੂਪ ਦੇਣ ‘ਤੇ ਕੰਮ ਕਰ ਰਿਹਾ ਹੈ। ਟਵਿਟਰ ਦੇ ਇਸ ਪ੍ਰੋਜੈਕਟ ‘ਤੇ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਇਹ ਫੀਚਰ ਨੂੰ ਲਾਂਚ ਕਰਨ ਲਈ 7 ਨਵੰਬਰ ਦੀ ਡੈੱਡਲਾਈਨ ਦਿੱਤੀ ਗਈ ਹੈ। ਜੇਕਰ ਉਹ ਅਜਿਹਾ ਨਹੀਂ ਕਰਦੇ, ਤਾਂ ਉਹਨਾਂ ਨੂੰ ਕੰਪਨੀ ਤੋਂ ਕੱਢ ਦਿੱਤਾ ਜਾਵੇਗਾ। ਫਿਲਹਾਲ ਕੰਪਨੀ ਦਾ ਵਧੇਰੇਤਰ ਰੈਵਨਿਊ ਇਸ਼ਤਿਹਾਰਾਂ ਤੋਂ ਆਉਂਦਾ ਹੈ, ਪਰ ਮਸਕ ਕੰਪਨੀ ਦੇ ਕੁੱਲ ਰੈਵਨਿਊ ਦਾ ਅੱਧਾ ਹਿੱਸਾ ਸਬਸਕ੍ਰਿਪਸ਼ਨ ਤੋਂ ਚਾਹੁੰਦੇ ਹਨ।