July 28 ਰਿਚਮੰਡ ਵਿੱਖੇ ਲੋਵੇਰ ਮੈਨਲੈਂਡ ਗੈਂਗ ਵਾਰ ਦੇ ਨਤੀਜੇ ਵਜੋਂ 27 ਜੁਲਾਈ ਨੂੰ ਯੂਨਾਇਟੇਡ nations ਦੇ ਗੈਂਗਸਟਰ ਰਵਿੰਦਰ ਸਮਰਾ ਦੀ ਗੋਲੀਆਂ ਮਾਰ ਕੇ ਹਤਿਆ ਕਰ ਦਿੱਤੀ ਗਈ ਹੈ। ਰਿਚਮੰਡ RCMP ਅਤੇ IHIT ਵਲੋਂ ਮਿਲੀ ਜਾਣਕਾਰੀ ਮੁਤਾਬਿਕ 36 ਸਾਲਾਂ ਰਵਿੰਦਰ ਸਮਰਾ ਨੂੰ ਮਿਲਨਰ ਰੋਡ ਅਤੇ 8000 ਬਲਾਕ ਵਿਖੇ ਵੀਰਵਾਰ ਸ਼ਾਮ ਪੌਣੇ ਛੇ ਵਜੇ ਅਣਪਛਾਤੇ ਹਮਲਾਵਰਾਂ ਵਲੋਂ ਗੋਲੀਆਂ ਨਾਲ ਢੇਰ ਕਰ ਦਿੱਤਾ ਗਿਆ। ਇਸ ਵਾਰਦਾਤ ਤੋਂ ਬਾਅਦ Blundell ਰੋਡ ਅਤੇ 12000 ਬਲਾਕ ਵਿਖੇ ਇਕ ਸੜਦੀ ਹੋਈ ਕਰ ਮਿਲੀ ਜਿਸਨੂੰ ਇਸ ਹੱਤਿਆ ਨਾਲ ਜੋੜਕੇ ਵੇਖਿਆ ਜਾ ਰਿਹਾ ਹੈ। ਰਵਿੰਦਰ ਸਮਰਾ ਦੀ ਹੱਤਿਆ ਤੋਂ ਦੋ ਮਹੀਨੇ ਪਹਿਲਾਂ ਹੀ ਉਸਦੇ ਛੋਟੇ ਭਰਾ ਅਮਰਪ੍ਰੀਤ ਸਮਰਾ ਨੂੰ ਵੈਨਕੂਵਰ ਵਿੱਖੇ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ / ਦੋਵੇਂ ਭਰਾ ਯੂਨਾਇਟੇਡ nations ਗੈਂਗ ਦੇ ਐਕਟਿਵ ਮੇਮ੍ਬਰ ਸਨ ਅਤੇ ਇਹਨਾਂ ਹਤਿਆਵਾਂ ਪਿੱਛੇ ਵਿਰੋਧੀ Brothers Keepers ਗੈਂਗ ਦੇ ਸ਼ਾਮਿਲ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।