June 18, New Delhi
ਕਾਂਗਰਸ ਲੀਡਰ ਪ੍ਰਿਅੰਕਾ ਗਾਂਧੀ ਕੇਰਲਾ ਦੀ ਵਾਇਨਾਡ ਸੀਟ ਤੋਂ ਲੋਕ ਸਭਾ ਚੋਣ ਲੜਨਗੇ। ਇਹ ਫੈਸਲਾ ਕਾਂਗਰਸ ਪਾਰਟੀ ਦੀ ਅੱਜ ਹੋਈ ਇੱਕ ਉੱਚ ਪੱਧਰੀ ਮੀਟਿੰਗ ਤੋਂ ਬਾਅਦ ਲਿਆ ਗਿਆ ਹੈ। ਆਪਣੇ ਭਰਾ ਰਾਹੁਲ ਗਾਂਧੀ ਵੱਲੋਂ ਜਿੱਤੀ ਗਈ ਵਾਇਨਾਡ ਅਤੇ ਰਾਏ ਬਰੇਲੀ ਦੀਆਂ ਦੋ ਸੀਟਾਂ ਵਿੱਚੋਂ ਰਾਏ ਬਰੇਲੀ ਸੀਟ ਨੂੰ ਰੱਖਣ ਦੇ ਫੈਸਲੇ ਤੋਂ ਬਾਅਦ ਅੱਜ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਵਾਇਨਾਡ ਤੋਂ ਰਾਹੁਲ ਦੇ ਸੀਟ ਛੱਡਣ ਅਤੇ ਪ੍ਰਿਯੰਕਾ ਨੂੰ ਪਾਰਟੀ ਉਮੀਦਵਾਰ ਬਣਾਉਣ ਦਾ ਰਸਮੀ ਐਲਾਨ ਕਰ ਦਿੱਤਾ ਹੈ।
ਜ਼ਿਕਰ ਏ ਖਾਸ ਹੈ ਕਿ ਉੱਤਰ ਪ੍ਰਦੇਸ਼ ਦੀ ਰਾਏ ਬਰੇਲੀ ਸੀਟ ਤੋਂ ਰਾਹੁਲ ਗਾਂਧੀ ਦਾ ਬਤੌਰ ਮੈਂਬਰ ਪਾਰਲੀਮੈਂਟ ਬਣੇ ਰਹਿਣਾ ਸੂਬੇ ਵਿੱਚ ਕਾਂਗਰਸ ਦੀ ਹੋਂਦ ਲਈ ਕਾਫੀ ਜਰੂਰੀ ਮੰਨਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਲੋਕ ਸਭਾ ਪਾਰਲੀਮਾਨੀ ਸਿਆਸਤ ਵਿਚ ਦੇ ਵਿੱਚ ਪ੍ਰਿਯੰਕਾ ਗਾਂਧੀ ਵੱਲੋਂ ਲੜਿਆ ਜਾਣ ਵਾਲਾ ਇਹ ਪਹਿਲਾ ਚੋਣ ਹੋਏਗਾ ਜਿਸਦਾ ਮਤਲਬ ਇਹ ਹੈ ਕਿ ਪ੍ਰਿਅੰਕਾ ਗਾਂਧੀ ਚੋਣ ਰਾਜਨੀਤੀ ਵਿੱਚ ਆਪਣਾ ਪਹਿਲਾ ਕਦਮ ਪੁੱਟ ਰਹੇ ਨੇ।