ਕੈਨੇਡਾ ਦੇ ਰਾਜ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਨੇ ਸੂਬੇ ਦੇ ਲੋਅਰ ਮੇਨਲੈਂਡ ਇਲਾਕੇ ਵਿੱਚ ਵੱਧ ਚੁੱਕੀ ਗੈਂਗ ਗਤੀਵਿਧੀਆਂ ਨਾਲ ਨਜਿੱਠਣ ਲਈ ਇੱਕ ਵੱਖਰੀ ਪਲਸ ਫੋਰਸ ਬਣਾਉਣ ਦਾ ਫੈਸਲਾ ਲਿਆ ਹੈ। ਸੂਬਾ ਸਰਕਾਰ ਦੇ ਪਬਲਿਕ ਸੇਫਟੀ ਮੰਤਰੀ ਮਾਈਕ ਫਾਰਨਵਰਥ ਨੇ ਦੱਸਿਆ ਹੈ ਕਿ ਲੋਅਰ ਮੇਨਲੈਂਡ ਇਲਾਕੇ ਵਿੱਚ ਗੈਂਗ ਵਾਰ ਕਾਰਨ ਹੋ ਰਹੀਆਂ ਮੌਤਾਂ ਦੇ ਕੇਸਾਂ ਦੀ ਪੜਤਾਲ ਚ ਤੇਜ਼ੀ ਲਿਆਉਣ ਲਈ ਅਤੇ ਗੈਂਗ ਮੈਂਬਰਾਂ ਦੀਆਂ ਹਰਕਤਾਂ ਉੱਤੇ ਤਿਰਛੀ ਨਜ਼ਰ ਰੱਖਣ ਲਈ ਇੰਟੀਗਰੇਟਡ ਗੈਂਗ ਹੋਮੀਸਾਈਡ ਟੀਮ ਯਾਣੀ IGHT ਬਣਾਈ ਜਾਏਗੀ।
BC to form IGHT to handle gang related homicideਇਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਕਿਸੇ ਵੀ ਹੱਤਿਆ ਮਾਮਲੇ ਦੀ ਪੜਤਾਲ ਕਰਨ ਲਈ ਇੱਕ ਵੱਖਰੀ ਇੰਟੀਗਰੇਟਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ IHIT ਪਹਿਲਾਂ ਹੀ ਮੌਜੂਦ ਹੈ ਜੋ ਕਿ ਸਿਰਫ ਅਪਰਾਧ ਦੀਆਂ ਵਾਰਦਾਤਾਂ ਚ ਹੋਈਆਂ ਮੌਤਾਂ ਦਦੇ ਮਾਮਲਿਆਂ ਦੀ ਪੜਤਾਲ ਕਰਦੀ ਹੈ। ਇਸ ਫੋਰਸ ਦੇ ਚਲਦਿਆਂ ਇੱਕ ਵੱਖਰੀ ਫੋਰਸ ਬਣਾਉਣ ਦਾ ਫੈਸਲਾ ਕੁਝ ਹੈਰਾਨ ਕਰ ਦੇਣ ਵਾਲਾ ਹੈ। ਹਾਲਾਂਕਿ ਸਰਕਾਰ ਦਾ ਪੱਖ ਇਹ ਹੈ ਕਿ ਗੈਂਗ ਗਤੀਵਿਧੀ ਨਾਲ ਜੁੜੀਆਂ ਹੋਈਆਂ ਵਾਰਦਾਤਾਂ ਅਤੇ ਹੱਤਿਆਵਾਂ ਦੇ ਮਾਮਲਿਆਂ ਦੀ ਪੜਤਾਲ ਜਿਆਦਾ ਬਾਰੀਕੀ ਅਤੇ ਧਿਆਨ ਨਾਲ ਕਰਨੀ ਹੁੰਦੀ ਹੈ ਜਿਸ ਕਾਰਨ ਇੱਕ ਵੱਖਰੀ ਫੋਰਸ ਦੀ ਲੋੜ ਹੈ।

ਨਵੀਂ ਫੋਰਸ ਇਸ ਸਾਲ ਦੇ ਅੰਤ ਤੱਕ ਬਣਾ ਲਈ ਜਾਏਗੀ ਜਿਸ ਵਿੱਚ ਬ੍ਰਿਟਿਸ਼ ਕੋਲੰਬੀਆ ਦੀ ਹੀ ਕੰਬਾਇਨ ਫੋਰਸਸ ਸਪੈਸ਼ਲ ਇਨਫੋਰਸਮੈਂਟ ਯੂਨਿਟ ਅਤੇ ਹੋਰਨਾ ਪੁਲਿਸ ਫੋਰਸਾਂ ਵਿੱਚੋਂ ਅਫਸਰ ਲਏ ਜਾਣਗੇ। ਬ੍ਰਿਟਿਸ਼ ਕੋਲੰਬੀਆ ਦੇ ਲੋਅਰ ਮੇਨਲੈਂਡ ਇਲਾਕੇ ਵਿੱਚ ਸਰੀ, ਡੈਲਟਾ , ਐਬਟਸਫੋਰਡ ਸਮੇਤ ਅੱਧਾ ਦਰਜਨ ਹੋਰ ਵੱਡੇ ਛੋਟੇ ਸ਼ਹਿਰ ਆਉਂਦੇ ਨੇ।


