ਕੁਵੈਤ, June 14
ਕੁਵੈਤ ਦੇ ਮੰਗਫ ਇਲਾਕੇ ਵਿੱਚ ਬੁੱਧਵਾਰ ਨੂੰ ਲੱਗੀ ਭੀਸ਼ਣ ਅੱਗ ਵਿਚ ਝੁਲਸ ਗਏ 45 ਭਾਰਤੀ ਮਜ਼ਦੂਰਾਂ ਦੀਆਂ ਲਾਸ਼ਾਂ ਲੈ ਕੇ ਏਅਰਫੋਰਸ ਦਾ ਇਕ ਜਹਾਜ ਭਾਰਤ ਲਈ ਰਵਾਨਾ ਹੋ ਚੁੱਕਾ ਹੈ ਅਤੇ ਛੇਤੀ ਹੀ ਕੇਰਲ ਦੇ ਕੋਚੀ ਹਵਾਈ ਅੱਡੇ ਉੱਤੇ ਪੁੱਜੇਗਾ। ਇਸ ਤੋਂ ਪਹਿਲਾਂ ਭਾਰਤ ਦੇ ਵਿਦੇਸ਼ ਮਾਮਲਿਆਂ ਦੇ ਰਾਜ ਮੰਤਰੀ ਕੀਰਤੀ ਵਰਧਨ ਨੇ ਕੁਵੈਤ ਤੇ ਪੰਜ ਵੱਖ ਵੱਖ ਹਸਪਤਾਲਾਂ ਵਿੱਚ ਪਹੁੰਚ ਕੇ ਇਸ ਦੁਰਘਟਨਾ ਵਿੱਚ ਫੱਟੜ ਹੋਏ 33 ਭਾਰਤੀਆਂ ਦਾ ਹਾਲ ਚਾਲ ਪੁੱਛਿਆ ਅਤੇ ਕੁਵੈਤ ਸਰਕਾਰ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੁਕਮਾਂ ਤੋਂ ਬਾਅਦ ਕੁਵੈਤ ਪੁੱਜੇ ਭਾਰਤੀ ਵਿਦੇਸ਼ ਰਾਜ ਮੰਤਰੀ ਨੇ ਕੁਵੈਤ ਦੇ ਅਦਾਨ ਮੁਬਾਰਕ ਅਲ ਕਬੀਰ ਤੇ ਜਾਰਾ ਹਸਪਤਾਲਾਂ ਦਾ ਦੌਰਾ ਕੀਤਾ।