July 6, Brampton, Canada
ਬੀਤੇ ਇੱਕ ਸਾਲ ਦੌਰਾਨ ਕੈਨੇਡਾ ਦੇ ਬ੍ਰੈਮਟਨ ਇਲਾਕੇ ਵਿੱਚ ਰੰਗਦਾਰੀ ਦੀ ਵਸੂਲੀ ਲਈ ਦਿੱਤੀਆਂ ਜਾ ਰਹੀਆਂ ਧਮਕੀਆਂ ਅਤੇ ਕੀਤੀਆਂ ਜਾ ਰਹੀਆਂ ਐਕਸਟੋਰਸ਼ਨ ਕਾਲਾਂ ਲਈ ਪੀਲ ਰੀਜਨਲ ਪੁਲਿਸ ਨੇ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਗਿਰਫਤਾਰ ਕੀਤੇ ਗਏ ਮੁਲਜ਼ਮਾਂ ਵਿੱਚੋਂ ਤਿੰਨ ਪੰਜਾਬੀ ਮੂਲ ਦੇ ਨੇ। ਇਹਨਾਂ ਵਿੱਚ ਦੀਪਿੰਦਰ ਚੀਮਾ, ਬੇਅੰਤ ਢਿੱਲੋਂ ਅਤੇ ਅਰੁਣਦੀਪ ਥਿੰਦ ਸ਼ਾਮਿਲ ਨੇ। ਇਹਨਾਂ ਤੋਂ ਇਲਾਵਾ ਗ੍ਰਿਫਤਾਰ ਦੋ ਹੋਰ ਵਿਅਕਤੀ ਵਿਦੇਸ਼ੀ ਮੂਲ ਦੇ ਦੱਸੇ ਜਾਂਦੇ ਨੇ।
ਪੀਲ ਰੀਜਨਲ ਪੁਲਿਸ ਨੇ ਦਾਅਵਾ ਕੀਤਾ ਕਿ ਇਹ ਸਾਰੇ ਮੁਲਜ਼ਮ 2023 ਤੋਂ ਲੈਕੇ ਮਈ 2024 ਤੱਕ ਇਲਾਕੇ ਵਿੱਚ ਲੋਕਾਂ ਤੋਂ ਉਗਰਾਹੀ ਲਈ ਧਮਕੀਆਂ ਦੇਣ ਅਤੇ ਹਿੰਸਕ ਹੱਥਕੰਡੇ ਵਰਤ ਕੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਆਏ ਨੇ। ਇਥੇ ਇਹ ਗੱਲ ਦੇਣ ਯੋਗ ਹੈ ਕਿ ਅਰੁਣਦੀਪ ਥਿੰਦ ਨੂੰ ਵੀ ਤ ਸਾਲ ਵੀ ਪੀਲ ਰੀਜਨਲ ਪੁਲਿਸ ਨੇ ਤਿੰਨ ਹੋਰ ਨਾ ਨੌਜਵਾਨਾਂ ਸਮੇਤ ਉਗਰਾਹੀ ਦੇ ਮਾਮਲੇ ਵਿੱਚ ਹੀ ਗਿਰਫਤਾਰ ਕੀਤਾ ਸੀ ਅਤੇ ਕੁਝ ਹੀ ਦਿਨ ਬਾਅਦ ਜਮਾਨਤ ਉੱਤੇ ਰਿਹਾ ਕਰ ਦਿੱਤਾ ਸੀ। ਥਿੰਦ ਨੂੰ ਇਸ ਤੋਂ ਬਾਅਦ ਮੀਡੀਆ ਵਿੱਚ ਆਪਣਾ ਪੱਖ ਬਿਆਨ ਕਰਦੇ ਹੋਏ ਵੀ ਵੇਖਿਆ ਗਿਆ। ਸੋਸ਼ਲ ਮੀਡੀਆ ਉੱਤੇ ਐਕਟਿਵ ਥਿੰਦ ਇੱਕ ਸਿਲਮਕਾਰ ਹੈ ਪਿਛਲੇ ਕਈ ਸਾਲਾਂ ਤੋਂ ਆਪਣੇ ਪਰਿਵਾਰ ਸਮੇਤ ਕੈਨੇਡਾ ਵਿੱਚ ਰਹਿ ਰਿਹਾ ਹੈ।
ਬੀਤੇ ਸਾਲ ਤੋਂ ਲੈ ਕੇ ਹੁਣ ਤੱਕ ਦਰਜਨਾਂ ਦੀ ਗਿਣਤੀ ਵਿੱਚ ਪੰਜਾਬੀ ਮੂਲ ਦੇ ਕਾਰੋਬਾਰੀਆਂ ਨੂੰ ਜਬਰਨ ਵਸੂਲੀ ਲਈ ਧਮਕੀਆਂ ਪਰੀਆਂ ਕਾਲਾਂ ਲਗਾਤਾਰ ਆ ਰਹੀਆਂ ਨੇ ਜਿਸ ਲਈ ਅਪੀਲ ਰੀਜਨਲ ਪੁਲਿਸ ਨੇ ਇੱਕ ਟਾਸਕ ਫੋਰਸ ਵੀ ਬਣਾਈ ਸੀ ਜੋ ਜਬਰਨ ਉਗਾਹੀ ਦੇ ਸਾਰੇ ਮਾਮਲਿਆਂ ਦੀ ਪੜਤਾਲ ਕਰ ਰਹੀ ਹੈ।