May 8, Chandigarh
143 ਸਾਲ ਪੁਰਾਣੇ ਅਖਬਾਰ The Tribune ਨੇ ਜੋਤੀ ਮਲਹੋਤਰਾ ਨੂੰ ਅਖਬਾਰ ਦੀ ਪਹਿਲੀ ਮਹਿਲਾ ਸੰਪਾਦਕ ਵਜੋਂ ਨਿਯੁਕਤ ਕੀਤਾ ਹੈ। ਟ੍ਰਿਬਿਊਨ ਅਖਬਾਰ ਦੇ ਬੋਰਡ ਆਫ ਟਰਸਟ ਵੱਲੋਂ ਜੋਤੀ ਮਲਹੋਤਰਾ ਦੀ ਨਿਯੁਕਤੀ ਨੂੰ ਲੈ ਕੇ ਫੈਸਲਾ ਲਿਆ ਗਿਆ ਹੈ। ਇਹ ਜਾਣਕਾਰੀ 7 ਮਈ ਨੂੰ ਜਾਰੀ ਕੀਤੀ ਗਈ। ਟਰਿਬਿਊਨ ਤੋਂ ਪਹਿਲਾਂ ਜੋਤੀ ਆਵਾਜ਼ ਸਾਊਥ ਏਸ਼ੀਆ ਨਾਂ ਦੇ ਇੱਕ ਪੋਰਟਲ ਅਤੇ ਯੂਟੀਊਬ ਚੈਨਲ ਦੇ ਫਾਊਂਡਰ ਐਡੀਟਰ ਵੀ ਰਹਿ ਚੁੱਕੇ ਨੇ।
ਜ਼ਿਕਰ ਯੋਗ ਹੈ ਕਿ ਜੋਤੀ ਮਲਹੋਤਰਾ ਬੀਤੇ ਤਿੰਨ ਦਹਾਕੇ ਤੋਂ ਪੱਤਰਕਾਰੀ ਦੀ ਦੁਨੀਆਂ ਵਿੱਚ ਇੱਕ ਵੱਡਾ ਨਾਂ ਨੇ ਅਤੇ ਇਸ ਤੋਂ ਪਹਿਲਾਂ ਬਿਜ਼ਨਸ ਸਟੈਂਡਰਡ ਅਤੇ ਟਾਈਮ ਆਫ ਇੰਡੀਆ ਲਈ ਵੀ ਲਿਖਦੇ ਰਹੇ ਨੇ। ਜੋਤੀ ਤੋਂ ਪਹਿਲਾਂ ਟਰਿਬਿਊਨ ਦੇ ਕਈ ਨਾਮੀ ਸੰਪਾਦਕ ਰਹਿ ਚੁੱਕੇ ਨੇ ਜਿਨਾਂ ਵਿੱਚੋਂ ਹਰੀ ਜੈ ਸਿੰਘ, ਐਚ ਕੇ ਦੁਆ, ਕੰਵਰ ਸੰਧੂ, ਰਾਜ ਚੇਂਗਾਪਾ ਅਤੇ ਹਰੀਸ਼ ਖਰੇ ਪ੍ਰਮੁਖ ਨੇ।