ਦਾਗੀ ਪੁਲਿਸ ਅਫਸਰਾਂ ਦਾ ਭਗੌੜਾ ਦਲਾਲ ਅਮਨ ਸਕੌਡਾ UP ਤੋਂ ਕਾਬੂ

ਚੰਡੀਗੜ੍ਹ, ਨਿਊਜ਼ ਡੇਟ ਲਾਈਨ ਬਿਊਰੋ

ਪੰਜਾਬ ਪੁਲਿਸ ਵਿਚ ਨਿਯੁਕਤੀਆਂ ਅਤੇ ਅਫਸਰਾਂ ਦੀਆਂ ਤਰੱਕੀਆਂ ਲਈ ਦਲਾਲੀ ਕਰਨ ਵਾਲਾ ਭਗੌੜਾ ਮੁਲਜ਼ਮ ਅਮਨਦੀਪ ਸਿੰਘ ਕੰਬੋਜ ਉਰਫ ਅਮਨ ਸਕੌਡਾ ਉੱਤਰ ਪ੍ਰਦੇਸ਼ ਦੇ ਵਾਰਾਣਸੀ ਤੋਂ ਗਿਰਫ਼ਤਾਰ ਕਰ ਲਿਆ ਗਿਆ ਹੈ। ਫਾਜ਼ਿਲਕਾ ਪੁਲਿਸ ਵਲੋਂ ਕੁਝ ਹਫਤੇ ਤੋਂ ਚਲਾਏ ਗਏ ਓਪਰੇਸ਼ਨ ਤਹਿਤ ਸਕੌਡਾ ਦੀ ਗਿਰਫਤਾਰੀ ਸੰਭਵ ਹੋ ਪਾਈ। ਫਾਜ਼ਿਲਕਾ ਪੁਲਿਸ ਉੱਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਧਦੇ ਜਾ ਰਹੇ ਦਬਾਅ ਅਤੇ ਫਾਜ਼ਿਲਕਾ ਪੁਲਿਸ ਦੇ ਬਦਲੇ ਗਏ ਐਸ ਐਸ ਪੀ ਵਰਿੰਦਰ ਸਿੰਘ ਬਰਾੜ ਦੀ ਭੂਮਿਕਾ ਕਾਰਨ ਹੀ ਇਹ ਸੰਭਵ ਹੋ ਪਾਇਆ। ਸਕੌਡਾ ਪਿਛਲੇ 3 ਸਾਲਾਂ ਤੋਂ ਭਗੌੜਾ ਸੀ ਅਤੇ ਫਿਰੋਜ਼ਪੁਰ, ਫਾਜ਼ਿਲਕਾ ਅਤੇ ਗੁਆਂਢੀ ਜ਼ਿਲਿਆਂ ਚ ਠੱਗੀ ਠੋਰੀਆਂ ਦੇ 2 ਦਰਜਨ ਤੋਂ ਵੱਧ ਮੁਕੱਦਮੇ ਉਸ ਉਤੇ ਦਰਜ ਸਨ।

ਕੁੱਝ ਮਹੀਨੇ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਕੌਡਾ ਨੂੰ ਗਿਰਫ਼ਤਾਰ ਨਾ ਕਰ ਪਾਉਣ ਕਾਰਣ ਫਾਜ਼ਿਲਕਾ ਪੁਲਿਸ ਨੇ ਕਈ ਥਾਣਿਆਂ ਦੇ ਥਾਣੇਦਾਰਾਂ ਦੀ ਤਨਖਾਹਾਂ ਅਟੈਚ ਕਰਨ ਦਾ ਸਖਤ ਫੈਸਲਾ ਸੁਣਾਇਆ ਸੀ। ਸਕੌਡਾ ਦੀ ਗਿਰਫਤਾਰੀ ਮਗਰੋਂ ਥਾਣੇਦਾਰਾਂ ਦੀਆਂ ਤਨਖਾਹਾਂ ਮਿਲਣ ਦਾ ਵੀ ਰਾਹ ਪੱਧਰਾ ਹੋਇਆ ਹੈ।

ਦੱਸਿਆ ਜਾਂਦਾ ਹੈ ਕਿ ਸਕੌਡਾ ਚੰਡੀਗੜ੍ਹ ਵਿਖੇ ਇਕ ਸੀਨੀਅਰ ਪੁਲਿਸ ਅਫਸਰ ਦੀ ਪੌਸ਼ ਇਲਾਕੇ ਦੀ ਇਕ ਕੋਠੀ ਵਿਚ ਆਪਣੀ ਫਰਾਰੀ ਦੌਰਾਨ ਰਿਹਾ। ਇਸੀ ਟਿਕਾਣੇ ਤੋਂ ਸਕੌਡਾ ਦੀ ਸੂਹ ਫਾਜ਼ਿਲਕਾ ਪੁਲਿਸ ਨੂੰ ਲੱਗੀ ਜਿਸਨੇ ਤਕਨੀਕੀ ਅਤੇ ਮਨੁੱਖੀ ਇੰਟੇਲ ਉੱਤੇ ਛੇੜੀ ਗਈ ਮੁਹਿੰਮ ਤਹਿਤ ਸਕੌਡਾ ਦੀ ਲੋਕੇਸ਼ਨ ਉੱਤਰ ਪ੍ਰਦੇਸ਼ ਦੇ ਵਾਰਾਣਸੀ ਇਲਾਕੇ ਚ ਟਰੇਸ ਕੀਤੀ।

ਅਕਾਲੀ ਦਲ ਸਰਕਾਰ ਦੀ ਦੂਸਰੀ ਟਰਮ ਵੇਲੇ ਸੁਮੇਧ ਸਿੰਘ ਸੈਣੀ ਦੇ ਡੀ ਜੀ ਪੀ ਰਹਿੰਦਿਆਂ ਸਕੌਡਾ ਦਾ ਪੁਲਿਸ ਮਹਿਕਮੇ ਚ ਰਸੂਕ ਸੀ। ਅਫਸਰਾਂ ਅਤੇ ਜੱਜਾਂ ਤੋਂ ਪੈਸੇ ਲੈਕੇ ਟਰਾਂਸਫਰਾਂ ਅਤੇ ਉੱਤਲੇ ਅਹੁਦਿਆਂ ਉਤੇ ਨਿਯੁਕਤੀਆਂ ਲਈ ਸਕੌਡਾ ਖ਼ਾਸ ਮਸ਼ਹੂਰ ਅਤੇ ਬਦਨਾਮ ਰਿਹਾ। ਪੁਲਿਸ ਅਫਸਰਾਂ ਨਾਲ ਆਪਣੀ ਨੇੜਤਾ ਕਾਰਨ ਪਿੰਡਾਂ ਦੇ ਨੌਜਵਾਨਾਂ ਤੋਂ ਲੱਖਾਂ ਲੱਖਾਂ ਰੁਪਏ ਲੈਕੇ ਪੁਲਿਸ ਚ ਭਰਤੀ ਕਰਵਾਉਣ ਦੇ ਦਰਜਨਾਂ ਕੇਸ ਸਕੌਡਾ ਖਿਲਾਫ ਦਰਜ ਹੋਏ। 2016-17 ਚ ਸਕੌਡਾ ਨੂੰ ਪੰਜਾਬ ਪੁਲਿਸ ਓਡੀਸ਼ਾ ਤੋਂ ਗਿਰਫ਼ਤਾਰ ਕਰਕੇ ਲੈਕੇ ਆਈ ਲੇਕਿਨ ਜ਼ਮਾਨਤ ਲੈਕੇ ਸਕੌਡਾ ਬਾਹਰ ਆ ਗਿਆ। ਪਿੰਡਾਂ ਦੇ ਸੈਂਕੜਾਂ ਨੌਜਵਾਨਾਂ ਨਾਲ ਕਰੋੜਾਂ ਦੀ ਠੱਗੀ ਮਾਰਨ ਵਾਲਾ ਸਕੌਡਾ ਰਸੂਕ ਅਤੇ ਆਪਣੇ ਕੋਲ ਦੱਬੇ ਹੋਏ ਅਫਸਰਾਂ ਦੇ ਰਾਜ਼ ਲੁਕੋ ਕੇ ਰੱਖਣ ਕਾਰਨ ਬਚਦਾ ਰਿਹਾ। ਅਮਨ ਸਕੌਡਾ ਪੀੜਿਤ ਫ਼ਰੰਟ ਅਤੇ ਮੰਚ ਨਾਮ ਤੋਂ ਜਥੇਬੰਦਕ ਪੱਧਰ ਉੱਤੇ ਵੀ ਸਕੌਡਾ ਦਾ ਵਿਰੋਧ ਹੁੰਦਾ ਰਿਹਾ

LEAVE A REPLY

Please enter your comment!
Please enter your name here