ਪੰਜਾਬ ‘ਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਵੇਖਦੇ ਹੋਏ ਅੰਮ੍ਰਿਤਸਰ ਪ੍ਰਸ਼ਾਸਨ ਨੇ ਇੱਕ ਅਹਿਮ ਫ਼ੈਸਲਾ ਲਿਆ ਹੈ, ਜਿਸ ਤਹਿਤ ਹੁਣ ਜ਼ਿਲ੍ਹੇ ਦੇ ਕਿਸੇ ਵੀ ਹੋਟਲ ਜਾਂ ਰੈਸਟੋਰੈਂਟ ‘ਚ ਬਿਨ੍ਹਾੰ ਕੋਰੋਨਾ ਟੈਸਟ ਲੋਕਾਂ ਦੀ ਐਂਟਰੀ ਨਹੀਂ ਹੋਵੇਗੀ। ਟੈਸਟ ਦੀ ਰਿਪੋਰਟ ਨੇਗੇਟਿਵ ਆਉਣ ‘ਤੇ ਹੀ ਅੰਦਰ ਦਾਖਲ ਹੋਣ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਜਿਹਨਾਂ ਲੋਕਾਂ ਵੱਲੋਂ ਕੋਰੋਨਾ ਦੀ ਵੈਕਸੀਨੇਸ਼ਨ ਲਈ ਗਈ ਹੈ, ਉਸ ਨੂੰ ਵੀ ਐਂਟਰੀ ਦੀ ਇਜਾਜ਼ਤ ਹੋਵੇਗੀ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੋਟਲ ਤੇ ਰੈਸਟੋਰੈਂਟ ਦੇ ਮਾਲਕਾਂ ਨੂੰ ਇਹ ਸੁਨਿਸ਼ਚਿਤ ਕਰਨ ਲਈ ਕਿਹਾ ਹੈ ਕਿ ਇਹਨਾਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਹੋਵੇ।
ਇਸਦੇ ਨਾਲ ਹੀ ਭੀੜਭਾੜ ਵਾਲੇ ਇਲਾਕਿਆਂ ‘ਚ ਜਮ੍ਹਾਂ ਹੋਣ ਵਾਲੇ ਲੋਕਾਂ ’ਤੇ ਵੀ ਪ੍ਰਸ਼ਾਸਨ ਦੀ ਨਜ਼ਰ ਹੋਵੇਗੀ। ਜੇਕਰ ਕੋਈ ਵੀ ਸ਼ਖਸ ਬਿਨ੍ਹਾੰ ਮਾਸਕ ਵੇਖਿਆ ਗਿਆ, ਤਾਂ ਉਸ ਨੂੰ ਜੁਰਮਾਨਾ ਲਗਾਇਆ ਜਾਵੇਗਾ। ਨਾਲ ਹੀ ਮੌਕੇ ‘ਤੇ ਕੋਰੋਨਾ ਟੈਸਟ ਵੀ ਹੋਵੇਗਾ।
ਦੁਕਾਨਦਾਰਾਂ ਅਤੇ ਗਾਹਕਾਂ ਵੱਲੋਂ ਵੀ ਕੋਰੋਨਾ ਨਿਯਮਾਂ ਦੀ ਪਾਲਣਾ ਨਾ ਕੀਤੇ ਜਾਣ ‘ਤੇ ਜੁਰਮਾਨਾ ਕੀਤਾ ਜਾਵੇਗਾ। ਅਤੇ ਮੌਕੇ ‘ਤੇ ਕੋਰੋਨਾ ਟੈਸਟ ਵੀ ਕਰਵਾਇਆ ਜਾਵੇਗਾ।