ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੂੰ ਬੇਸ਼ੱਕ ਅਜੇ ਪੂਰਾ ਇੱਕ ਸਾਲ ਬਾਕੀ ਹੈ। ਪਰ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਸਿਆਸੀ ਜ਼ਮੀਨ ਮਜਬੂਤ ਕਰਨ ਲਈ ਹੁੰਕਾਰ ਭਰ ਦਿੱਤੀ ਹੈ। ਜਲਾਲਾਬਾਦ ਤੋਂ ਖੁਦ ਨੂੰ ਪਹਿਲਾ ਉਮੀਦਵਾਰ ਐਲਾਨਣ ਦੇ ਨਾਲ ਹੀ ਸੁਖਬੀਰ ਬਾਦਲ ਨੇ ਪੰਜਾਬ ਦੇ ਲੋਕਾਂ ਲਈ ਵਾਅਦਿਆਂ ਦੀ ਝੜੀ ਵੀ ਲਗਾ ਦਿੱਤੀ। ਇੱਕ ਨਜ਼ਰ 10 ਲੋਕ ਲੁਭਾਉਣੇ ਵਾਅਦਿਆਂ ‘ਤੇ…
- ਕੇਂਦਰ ਵੱਲੋਂ ਲਿਆਂਦੇ ਗਏ ਤਿੰਨੇ ਖੇਤੀ ਕਾਨੂੰਨ, ਜੋ ਪੰਜਾਬ ਸਰਕਾਰ ਵੱਲੋਂ ਐਕਟ ਬਣਾ ਦਿੱਤੇ ਗਏ। ਅਕਾਲੀ ਦਲ ਦੀ ਸਰਕਾਰ ਆਉਂਦੇ ਹੀ ਉਹ ਤਿੰਨੇ ਰੱਦ ਕੀਤੇ ਜਾਣਗੇ।
- ਜਿੰਨਾ ਚਿਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੇਗੀ, ਇਹ ਕਾਨੂੰਨ ਲਾਗੂ ਨਹੀਂ ਹੋਣਗੇ।
- ਸੂਬੇ ਦੇ SC-BC ਭਾਈਚਾਰੇ ਲਈ ਪੜ੍ਹਾਈ ਬਿਲਕੁੱਲ ਮੁਫ਼ਤ ਹੋਵੇਗੀ। ਹੁਣ ਵਿਦਿਆਰਥੀਆਂ ਨੂੰ ਕਾਲਜ ਤੱਕ ਸਕਾਲਰਸ਼ਿਪ ਦਿੱਤੀ ਜਾਵੇਗੀ।
- ਸਾਰਿਆਂ ਦੇ ਬਿਜਲੀ ਬਿੱਲ ਅੱਧੇ ਕੀਤੇ ਜਾਣਗੇ।
- ਸਬਜ਼ੀਆਂ-ਫ਼ਲਾਂ ਦੀ ਬਿਜਾਈ ਕਰਨ ਵਾਲਿਆਂ ਦੀ MSP ਖ਼ਤਮ ਨਹੀਂ ਹੋਵੇਗੀ। ਤੇ ਕੀਮਤਾਂ ਬਿਲਕੁੱਲ ਨਹੀਂ ਡਿਗਣਗੀਆਂ।
- ਆੜ੍ਹਤੀਆਂ ਦਾ ਜੋ ਕਮਿਸ਼ਨ ਕੇਂਦਰ ਸਰਕਾਰ ਖ਼ਤਮ ਕਰਨਾ ਚਾਹੁੰਦੀ ਹੈ, ਉਹ ਕਮਿਸ਼ਨ ਅਕਾਲੀ ਦਲ ਦੀ ਸਰਕਾਰ ਦੇਵੇਗੀ।
- ਸੂਬੇ ਦੇ 12 ਹਜ਼ਾਰ ਪਿੰਡਾਂ ‘ਚ ਜਲਾਲਾਬਾਦ ਵਰਗੀਆਂ ਆਧੁਨਿਕ ਸਹੂਲਤਾਂ ਦਿੱਤੀਆਂ ਜਾਣਗੀਆਂ।
- ਜੋ ਸਰਕਾਰੀ ਨੌਕਰੀਆਂ ਦਾ ਵਾਅਦਾ ਕੈਪਟਨ ਸਰਕਾਰ ਨੇ ਪੂਰਾ ਨਹੀਂ ਕੀਤਾ, ਉਹ ਅਕਾਲੀ ਦਲ ਦੀ ਸਰਕਾਰ ਕਰੇਗੀ। ਪਹਿਲਾਂ ਵਾਂਗ ਹੀ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਮਿਲਣਗੀਆਂ।
- ਜਿਹਨਾਂ ਕੋਲ ਟਿਊਬਵੈੱਲ ਕੁਨੈਕਸ਼ਨ ਨਹੀਂ, ਉਹਨਾਂ ਨੂੰ ਪਹਿਲੇ ਮਹੀਨੇ ਹੀ ਟਿਊਬਵੈੱਲ ਕੁਨੈਕਸ਼ਨ ਦਿੱਤੇ ਜਾਣਗੇ।
- ਕਿਸਾਨੀ ਲਈ 1966 ਤੋਂ ਅਕਾਲੀ ਦਲ ਨੇ ਜੋ ਲੜਾਈ ਸ਼ੁਰੂ ਕੀਤੀ, ਉਹ ਅੱਗੇ ਵੀ ਜਾਰੀ ਰਹੇਗੀ।