Home Election ਕੈਪਟਨ ਤੋਂ ਬਾਅਦ ਪਟਿਆਲਾ ਰਾਜ ਘਰਾਣੇ 'ਤੇ ਜਨਰਲ ਜੇ.ਜੇ. ਸਿੰਘ ਦਾ ਵੱਡਾ...

ਕੈਪਟਨ ਤੋਂ ਬਾਅਦ ਪਟਿਆਲਾ ਰਾਜ ਘਰਾਣੇ ‘ਤੇ ਜਨਰਲ ਜੇ.ਜੇ. ਸਿੰਘ ਦਾ ਵੱਡਾ ਹਮਲਾ, ਪੜ੍ਹੋ ਕੀ ਕਿਹਾ

ਬਿਓਰੋ। ਪੰਜਾਬ ਦੇ ਮੁੱਖ ਮੰਤਰੀ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ 2 ਦਿਨ ਪਹਿਲਾਂ ਨਵਜੋਤ ਸਿੱਧੂ ਨੂੰ ਜਦੋਂ ਪਟਿਆਲਾ ਤੋਂ ਚੋਣ ਲੜਨ ਦੀ ਚੁਣੌਤੀ ਦਿੱਤੀ, ਤਾਂ ਜਨਰਲ ਜੇ.ਜੇ. ਸਿੰਘ ਦਾ ਜ਼ਿਕਰ ਕਰਨਾ ਵੀ ਨਹੀਂ ਭੁੱਲੇ। ਸਾਬਕਾ ਆਰਮੀ ਚੀਫ਼ ਜਨਰਲ ਜੇ.ਜੇ. ਸਿੰਘ 2017 ‘ਚ ਕੈਪਟਨ ਖਿਲਾਫ਼ ਪਟਿਆਲਾ ਤੋਂ ਚੋਣ ਲੜੇ ਸਨ, ਜਿਸ ‘ਚ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

ਸੀਐੱਮ ਦੇ ਇਸ ਚੈਲੇਂਜ ਦੇ ਨਵਜੋਤ ਸਿੱਧੂ ਨੇ ਤਾਂ ਤਿੱਖਾ ਪਲਟਵਾਰ ਕੀਤਾ ਹੀ, ਪਰ ਜਨਰਲ ਜੇ.ਜੇ. ਸਿੰਘ ਵੀ ਕੈਪਟਨ ‘ਤੇ ਹਮਲਾਵਰ ਨਜ਼ਰ ਆ ਰਹੇ ਹਨ। ਸਭ ਤੋਂ ਪਹਿਲਾਂ ਬੁੱਧਵਾਰ ਨੂੰ ਜੇ.ਜੇ. ਸਿੰਘ ਨੇ ਕੈਪਟਨ ‘ਤੇ ਪਲਟਵਾਰ ਕਰਦਿਆਂ ਇੱਕ ਤੋਂ ਬਾਅਦ ਇੱਕ 3 ਟਵੀਟ ਕੀਤੇ ਅਤੇ ਇੱਕ ਵਾਰ ਫਿਰ ਉਹਨਾਂ ‘ਤੇ ਬਾਦਲਾਂ ਨਾਲ ਮਿਲੀਭੁਗਤ ਤਹਿਤ ਚੋਣ ਲੜਨ ਦਾ ਇਲਜ਼ਾਮ ਲਗਾ ਦਿੱਤਾ।

ਇਸਦੇ ਨਾਲ ਹੀ ਜਨਰਲ ਜੇ.ਜੇ. ਸਿੰਘ ਮੁੱਖ ਮੰਤਰੀ ਨੂੰ ਇਹ ਯਾਦ ਕਰਵਾਉਣਾ ਵੀ ਨਹੀਂ ਭੁੱਲੇ ਕਿ ਉਹ ਵੀ ਕਦੇ ਪਟਿਆਲਾ ਤੋਂ ਆਪਣੀ ਜ਼ਮਾਨਤ ਜ਼ਬਤ ਕਰਵਾ ਚੁੱਕੇ ਹਨ। ਨਾਲ ਹੀ ਇਥੋਂ ਤੱਕ ਕਿਹਾ, “ਮੈਂ ਤਾਂ ਇੱਕ ਚੋਣ ਹਾਰਿਆਂ ਹਾਂ, ਤੁਸੀਂ ਤਾਂ ਜ਼ਮੀਰ ਹਾਰ ਚੁੱਕੇ ਹੋ।”

ਜਨਰਲ ਜੇ.ਜੇ. ਸਿੰਘ ਇਥੇ ਹੀ ਨਹੀਂ ਰੁਕੇ, ਉਹਨਾਂ ਨੇ ਪਟਿਆਲਾ ਰਾਜ ਘਰਾਣੇ ‘ਤੇ ਵੀ ਵੱਡਾ ਹਮਲਾ ਬੋਲ ਦਿੱਤਾ। ਵੀਰਵਾਰ ਨੂੰ ਟਵੀਟ ਕਰਦਿਆਂ ਜੇ.ਜੇ. ਸਿੰਘ ਨੇ ਪਟਿਆਲਾ ਰਾਜ ਘਰਾਣੇ ‘ਤੇ ਕੌਮ ਵਿਰੋਧੀ ਹੋਣ ਦਾ ਇਲਜ਼ਾਮ ਲਗਾਇਆ ਅਤੇ ਕਿਹਾ ਕਿ ਰਾਜ ਘਰਾਣੇ ਨੇ ਖਾਲਸਾ ਰਾਜ ‘ਤੇ ਜਿੱਤ ਲਈ ਅੰਗ੍ਰੇਜਾਂ ਦੀ ਮਦਦ ਕੀਤੀ ਸੀ।

RELATED ARTICLES

LEAVE A REPLY

Please enter your comment!
Please enter your name here

Most Popular

Recent Comments