ਅਭਿਨੇਤਾ ਸੁਸ਼ਾਂਤ ਸਿੰਘ ਦੀ ਮੌਤ ਦੇ ਮਾਮਲੇ ਚ ਸੀਬੀਆਈ ਜਾਂਚ ਹੋਏਗੀ। ਕੇਂਦਰ ਸਰਕਾਰ ਨੇ ਬਿਹਾਰ ਸਰਕਾਰ ਦੀ ਮੰਗ ਮੰਨਦਿਆਂ ਹੋਇਆਂ ਸੀਬੀਆਈ ਨੂੰ ਪੜਤਾਲ ਸੌਂਪ ਦਿੱਤੀ ਹੈ।
ਓਧਰ ਸੁਪਰੀਮ ਕੋਰਟ ਚ ਇਸ ਮਾਮਲੇ ਚ ਅੱਜ ਮੁੰਬਈ ਪੁਲਿਸ ਨੂੰ ਝਾੜ ਪਾਈ। ਬਿਹਾਰ ਪੁਲਿਸ ਅਫ਼ਸਰਾਂ ਨਾਲ ਬਦਸਲੂਕੀ ਦੇ ਮਾਮਲੇ ਚ ਸੁਪਰੀਮ ਕੋਰਟ ਨੇ ਸਵਾਲ ਖੜੇ ਕੀਤੇ।
ਸੀਬੀਆਈ ਜਾਂਚ ਦੇ ਨਾਲ ਹੀ ਇੰਫੋਰਸਮੈਂਟ ਡਾਇਰੈਕਟੋਰੇਟ ਨੇ ਵੀ ਸੁਸ਼ਾਂਤ ਦੀ ਗਰਲਫ੍ਰੈਂਡ ਰਹੀ ਰੀਆ ਚੱਕਰਵਰਤੀ ਨੂੰ ਨੋਟਿਸ ਜਾਰੀ ਕੀਤਾ ਹੈ।