ਚੰਡੀਗੜ੍ਹ। ਚੰਡੀਗੜ੍ਹ ‘ਚ ਸ਼ਨੀਵਾਰ ਨੂੰ ਅਨੋਖਾ ਨਜ਼ਾਰਾ ਵੇਖਣ ਨੂੰ ਮਿਲਿਆ। ਭਾਰਤ ਦੇ ਲੋਕਾੰ ਨੇ ਇਥੇ ਉਹ ਵੇਖਿਆ, ਜੋ ਸ਼ਾਇਦ ਹੀ ਅੱਜ ਤੋੰ ਪਹਿਲਾੰ ਕਦੇ ਕਿਸੇ ਨੇ ਵੇਖਿਆ ਹੋਵੇ। ਅਜ਼ਾਦੀ ਦੀ 75ਵੀੰ ਵਰ੍ਹੇਗੰਢ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਅਤੇ NID ਫਾਊੰਡੇਸ਼ਨ ਵੱਲੋੰ ਨੌਜਵਾਨਾੰ ਦੀ ਮਦਦ ਨਾਲ ਦੁਨੀਆ ਦਾ ਸਭ ਤੋੰ ਵੱਡਾ ਲਹਿਰਾਉੰਦਾ ਹਿਊਮਨ ਫਲੈਗ ਬਣਾਇਆ ਗਿਆ।
ਇਸ ਰਿਕਾਰਡ ਨੂੰ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ‘ਚ ਸ਼ਾਮਲ ਕੀਤਾ ਗਿਆ ਹੈ। ਪਹਿਲਾੰ ਇਹ ਰਿਕਾਰਡ UAE ਦੇ ਨਾੰਅ ਸੀ, ਪਰ ਹੁਣ ਭਾਰਤ ਨੇ ਇਹ ਰਿਕਾਰਡ ਆਪਣੇ ਨਾੰਅ ਕਰ ਲਿਆ ਹੈ।
ਅਧਿਕਾਰੀਆੰ ਮੁਤਾਬਕ, ਇਸ ਰਿਕਾਰਡ ਨੂੰ ਬਣਾਉਣ ਲਈ ਡੇਢ ਮਹੀਨੇ ਤੋੰ ਤਿਆਰੀ ਚੱਲ ਰਹੀ ਸੀ। ਚੰਡੀਗੜ੍ਹ ਦੇ ਸੈਕਟਰ-16 ਕ੍ਰਿਕਟ ਸਟੇਡੀਅਮ ਵਿੱਚ ਸ਼ਨੀਵਾਰ ਸਵੇਰੇ ਇਹ ਇਤਿਹਾਸਕ ਨਜ਼ਾਰਾ ਵੇਖਣ ਨੂੰ ਮਿਲਿਆ।
5885 ਲੋਕਾੰ ਦੀ ਮਦਦ ਨਾਲ ਇਹ ਤਸਵੀਰ ਉਲੀਕੀ ਗਈ। ਇਹ ਸਾਰੇ ਲੋਕ ਲਹਿਰਾਉੰਦੇ ਹੋਏ ਤਿਰੰਗੇ ਦੇ ਰੂਪ ‘ਚ ਇਕੱਠੇ ਹੋਏ ਅਤੇ ਇਸਦੇ ਵਿੱਚ ਬਕਾਇਦਾ ਅਸ਼ੋਕ ਚੱਕਰ ਵੀ ਬਣਾਇਆ ਗਿਆ।
ਇਸ ਇਵੈੰਟ ‘ਚ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀ ਅਤੇ stakeholders ਸ਼ਾਮਲ ਹੋਏ ਸਨ। ਇਸ ਨਜ਼ਾਰੇ ਨੂੰ ਵੇਖਣ ਲਈ ਹਜ਼ਾਰਾੰ ਲੋਕ ਸਟੇਡੀਅਮ ‘ਚ ਮੌਜੂਦ ਸਨ।
ਇਸ ਦੌਰਾਨ ਪੂਰਾ ਕ੍ਰਿਕਟ ਸਟੇਡੀਅਮ ਭਾਰਤ ਮਾੰ ਦੀ ਜੈ ਅਤੇ ਵੰਦੇ ਮਾਤਰਮ ਵਰਗੇ ਨਾਅਰਿਆੰ ਨਾਲ ਗੂੰਜਦਾ ਰਿਹਾ।
Glorious moments from today's @GWR title attempt!
.
.
.#ChandigarhUniversityAttemptingGuinnessWorldRecords #LargestHumanImageOfWavingFlag #LargestHumanImageOfWavingFlagRecord #LargestHumanImageOfWavingFlagGuinnessWorldRecords #NIDfoundation #CU pic.twitter.com/dOAS0LDejM— NID Foundation (@NID_Foundation) August 13, 2022
ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਅਤੇ ਕੇੰਦਰੀ ਸੱਭਿਆਚਾਰਕ ਰਾਜ ਮੰਤਰੀ ਮੀਨਾਕਸ਼ੀ ਲੇਖੀ ਵੀ ਇਸ ਦੌਰਾਨ ਮੌਜੂਦ ਰਹੇ ਅਤੇ ਇਸ ਰਿਕਾਰਡ ਲਈ ਚੰਡੀਗੜ੍ਹ ਵਾਸੀਆੰ ਨੂੰ ਵਧਾਈ ਦਿੱਤੀ।
ਇਵੈੰਟ ਦੌਰਾਨ ਮੌਜੂਦ ਗਿਨੀਜ਼ ਵਰਲਡ ਰਿਕਾਰਡ ਦੀ ਅਧਿਕਾਰੀ ਸਵਪ੍ਰਿਲ ਡਾੰਗਾਰੀਕਰ ਨੇ ਦੱਸਿਆ ਕਿ ਇਸ ਰਿਕਾਰਡ ਦਾ ਟਾਈਟਲ ‘ਲਹਿਰਾਉੰਦੇ ਹੋਏ ਕੌਮੀ ਝੰਡੇ ਦੀ ਸਭ ਤੋੰ ਵੱਡੀ ਮਨੁੱਖੀ ਛਵੀ’ ਸੀ।
A Proud Moment for India!
Strengthening our PM @narendramodi Ji's #harghartiranga campaign, a Guinness World Record was set in Chandigarh.
As many as 5885 students came together in Sector 16 Cricket Stadium to create "World's Largest Human Image of a Waving Flag" pic.twitter.com/DzgtSUUYl7— NID Foundation (@NID_Foundation) August 13, 2022
2017 ‘ਚ UAE ਨੇ ਬਣਾਇਆ ਸੀ ਰਿਕਾਰਡ
ਅਜਿਹਾ ਹੀ ਇੱਕ ਰਿਕਾਰਡ 28 ਨਵੰਬਰ, 2017 ਵਿੱਚ UAE ‘ਚ ਬਣਾਇਆ ਗਿਆ ਸੀ। ਉਸ ਵਕਤ 4130 ਲੋਕਾੰ ਦੀ ਭੀਰ ਨੇ ਅਬੂਧਾਬੀ ‘ਚ ਇਹ ਰਿਕਾਰਡ ਬਣਾਇਆ ਸੀ, ਜੋ ਹੁਣ ਟੁੱਟ ਗਿਆ ਹੈ।