December 5, 2022
(Chandigarh)
ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਜਨਵਰੀ ਦੇ ਪਹਿਲੇ ਹਫ਼ਤੇ ‘ਚ ਪੰਜਾਬ ਪਹੁੰਚੇਗੀ। ਲਿਹਾਜ਼ਾ ਪੰਜਾਬ ਕਾਂਗਰਸ ਨੇ ਯਾਤਰਾ ਨੂੰ ਅੰਤਿਮ ਰੂਪ ਦੇਣਾ ਸ਼ੁਰੂ ਕਰ ਦਿੱਤਾ ਹੈ। ਇਸੇ ਕੜੀ ਵਿੱਚ ਸੋਮਵਾਰ ਨੂੰ ਪੰਜਾਬ ਕਾਂਗਰਸ ਦੇ ਆਗੂਆਂ ਨੇ CM ਭਗਵੰਤ ਮਾਨ ਨੂੰ ਮਿਲ ਕੇ ਯਾਤਰਾ ਲਈ ਪ੍ਰਸ਼ਾਸਨਿਕ ਸਹਿਯੋਗ ਮੰਗਿਆ।
CM ਨਾਲ ਮੁਲਾਕਾਤ ਕਰਨ ਵਾਲੇ ਕਾਂਗਰਸ ਦੇ ਵਫ਼ਦ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਂਸਦ ਰਵਨੀਤ ਸਿੰਘ ਬਿੱਟੂ ਅਤੇ ਸੀਨੀਅਰ ਆਗੂ ਰਾਣਾ ਕੇਪੀ ਸਿੰਘ ਸ਼ਾਮਲ ਸਨ। ਇਸ ਮੁਲਾਕਾਤ ਤੋਂ ਬਾਅਦ ਰਾਜਾ ਵੜਿੰਗ ਨੇ ਟਵੀਟ ਕਰਕੇ ਮੀਟਿੰਗ ਬਾਰੇ ਜਾਣਕਾਰੀ ਦਿੱਤੀ। ਰਾਜਾ ਵੜਿੰਗ ਨੇ ਲਿਖਿਆ, “ਰਵਨੀਤ ਬਿੱਟੂ ਅਤੇ ਰਾਣਾ ਕੇਪੀ ਸਿੰਘ ਦੇ ਨਾਲ ਸੀਐੱਮ ਭਗਵੰਤ ਮਾਨ ਸਾਬ੍ਹ ਨਾਲ ਮੁਲਾਕਾਤ ਕਰਕੇ ਅਗਲੇ ਮਹੀਨੇ ਪੰਜਾਬ ‘ਚ ਦਾਖਲ ਹੋਣ ਵਾਲੀ ਰਾਹੁਲ ਗਾਂਧੀ ਦੀ ਯਾਤਰਾ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਅਤੇ ਆਮ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਤੋਂ ਬਚਣ ਲਈ ਮੁੱਖ ਮੰਤਰੀ ਸਾਹਬ ਨੂੰ ਪ੍ਰਸ਼ਾਸਨਿਕ ਸਹਿਯੋਗ ਦੀ ਅਪੀਲ ਕੀਤੀ।”
Met CM @BhagwantMann Sahab today alongwith @RavneetBittu & @RanakpINC ahead of #BharatJodaYatra led by @RahulGandhi Ji, which enters Punjab next month. Urged CM Sahab for administrative cooperation to ensure smooth passage of yatra & avoid any inconvenience to general public. pic.twitter.com/q0BQNpJOV1
— Amarinder Singh Raja Warring (@RajaBrar_INC) December 5, 2022