Home CRIME ਆਬਕਾਰੀ ਵਿਭਾਗ ਵੱਲੋਂ ਵੱਖ-ਵੱਖ ਛਾਪੇਮਾਰੀ ਦੌਰਾਨ ਨਜਾਇਜ਼ ਸ਼ਰਾਬ ਤੇ ਬੀਅਰ ਬਰਾਮਦ, ਤਿੰਨ...

ਆਬਕਾਰੀ ਵਿਭਾਗ ਵੱਲੋਂ ਵੱਖ-ਵੱਖ ਛਾਪੇਮਾਰੀ ਦੌਰਾਨ ਨਜਾਇਜ਼ ਸ਼ਰਾਬ ਤੇ ਬੀਅਰ ਬਰਾਮਦ, ਤਿੰਨ ਕਾਬੂ

ਲੁਧਿਆਣਾ। ਆਬਕਾਰੀ ਵਿਭਾਗ ਲੁਧਿਆਣਾ ਦੀਆਂ ਅਲੱਗ-2 ਟੀਮਾਂ ਵੱਲੋਂ ਵੱਖ-ਵੱਖ ਥਾਵਾਂ ਤੋਂ 12 ਪੇਟੀਆਂ ਗੈਰ-ਕਾਨੂੰਨੀ ਵਿਸਕੀ, 700 ਬੋਤਲਾਂ ਬੀਅਰ ਅਤੇ 12 ਬੋਤਲਾਂ ਫਸਟ ਚੁਆਇਸ ਮਾਰਕਾ ਸ਼ਰਾਬ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਆਬਕਾਰੀ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਫੋਰਟਿਸ ਹਸਪਤਾਲ ਨੇੜੇ ਚੰਡੀਗੜ੍ਹ ਰੋਡ ‘ਤੇ ਇੱਕ ਸਾਂਝਾ ਚੈਕਿੰਗ ਪੁਆਇੰਟ ਲਗਾਇਆ ਗਿਆ ਸੀ। ਟੀਮ ਨੇ ਸਵਿਫਟ ਡਿਜ਼ਾਇਰ (PB-91H-9816) ਨੂੰ ਰੋਕ ਕੇ ਪੀ.ਐੱਮ.ਐੱਲ. ਸੰਤਰਾ ਬ੍ਰਾਂਡ ਦੀਆਂ ਅੱਠ, 555 ਵਿਸਕੀ ਦੀਆਂ ਦੋ ਅਤੇ ਇੰਪੀਰੀਅਲ ਬਲੂ (ਕੇਵਲ ਚੰਡੀਗੜ੍ਹ ਵਿੱਚ ਵਿਕਰੀ ਲਈ) ਦੀ ਇੱਕ ਪੇਟੀ ਜ਼ਬਤ ਕੀਤੀ। ਐਫ.ਆਈ.ਆਰ. ਦਰਜ ਕਰਦਿਆਂ ਕਾਰ ਸਵਾਰ ਬਿਕਰਮਜੀਤ ਸਿੰਘ ਵਾਸੀ ਪਿੰਡ ਰਾਮਗੜ੍ਹ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ।

ਦੂਜੇ ਮਾਮਲੇ ਵਿੱਚ, ਨਿਊ ਸਰਪੰਚ ਕਲੋਨੀ ਵਿੱਚ ਛਾਪੇਮਾਰੀ ਕੀਤੀ ਗਈ ਜਿੱਥੋਂ ਟੀਮ ਨੇ ਓਮ ਪ੍ਰਕਾਸ਼ ਨਾਮ ਦੇ ਵਿਅਕਤੀ ਘਰੋਂ ਇੰਪੀਰੀਅਲ ਬਲੂ ਵਿਸਕੀ (ਕੇਵਲ ਚੰਡੀਗੜ੍ਹ ਵਿੱਚ ਵਿਕਰੀ ਲਈ) ਦੀ ਇੱਕ ਪੇਟੀ ਅਤੇ 700 ਬੋਤਲਾਂ ਬੀਅਰ ਮਾਰਕਾ ‘ਬੀ ਯੰਗ’ ਦੀਆਂ ਬਰਾਮਦ ਕੀਤੀਆਂ। ਟੀਮ ਨੇ ਕਮਲੇਸ਼ ਨਾਂ ਦੇ ਇਕ ਵਿਅਕਤੀ ਨੂੰ ਮੌਕੇ ‘ਤੇ ਕਾਬੂ ਕਰ ਲਿਆ ਪਰ ਘਰ ਦਾ ਮਾਲਕ ਓਮ ਪ੍ਰਕਾਸ਼ ਮੌਕੇ ‘ਤੇ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ। ਉਨ੍ਹਾਂ ਖ਼ਿਲਾਫ਼ ਐਫ.ਆਈ.ਆਰ. ਦਰਜ ਕੀਤੀ ਗਈ ਅਤੇ ਫਰਾਰ ਓਮ ਪ੍ਰਕਾਸ਼ ਨੂੰ ਫੜਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ.

ਇਸੇ ਦੌਰਾਨ ਆਬਕਾਰੀ ਇੰਸਪੈਕਟਰ ਕਸ਼ਮੀਰ ਸਿੰਘ ਵੱਲੋਂ ਹੋਰ ਸਟਾਫ਼ ਨਾਲ ਰਤਨਹੇੜੀ ਰੇਲਵੇ ਕਰਾਸਿੰਗ ਨੇੜੇ ਝੁੱਗੀ-ਝੌਂਪੜੀ ਵਾਲੇ ਇਲਾਕੇ ਵਿੱਚ ਛਾਪੇਮਾਰੀ ਕੀਤੀ ਗਈ। ਚੈਕਿੰਗ ਦੌਰਾਨ ਟੀਮ ਨੇ ਫਸਟ ਚੁਆਇਸ ਦੀਆਂ 12 ਬੋਤਲਾਂ (ਹਰਿਆਣਾ ਵਿੱਚ ਵਿਕਰੀ ਲਈ) ਜ਼ਬਤ ਕੀਤੀਆਂ ਅਤੇ ਰਤਨਹੇੜੀ ਦੇ ਰਹਿਣ ਵਾਲੇ ਸ਼ਿਵ ਕੁਮਾਰ ਖ਼ਿਲਾਫ਼ ਐਫ.ਆਈ.ਆਰ. ਦਰਜ ਕੀਤੀ ਗਈ, ਜਿਸ ਨੂੰ ਮੌਕੇ ‘ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ।

RELATED ARTICLES

LEAVE A REPLY

Please enter your comment!
Please enter your name here

Most Popular

Recent Comments