Home RELIGION ਪਾਕਿਸਤਾਨ ਦੇ ਗੁਰਦੁਆਰਾ ਸਾਹਿਬ 'ਚ ਮੁੜ ਹੋਈ ਬੇਅਦਬੀ…ਫਿਲਮ ਦੀ ਸ਼ੂਟਿੰਗ ਲਈ ਪਹੁੰਚੇ...

ਪਾਕਿਸਤਾਨ ਦੇ ਗੁਰਦੁਆਰਾ ਸਾਹਿਬ ‘ਚ ਮੁੜ ਹੋਈ ਬੇਅਦਬੀ…ਫਿਲਮ ਦੀ ਸ਼ੂਟਿੰਗ ਲਈ ਪਹੁੰਚੇ ਪਾਕਿਸਤਾਨੀ ਕਲਾਕਾਰ ਭੁੱਲੇ ਮਰਿਆਦਾ

October 3, 2022
(Bureau Report)

ਪਾਕਿਸਤਾਨ ਦੇ ਜ਼ਿਲ੍ਹਾ ਅਟਕ ਦੇ ਹਸਨ ਅਬਦਾਲ ਇਲਾਕੇ ‘ਚ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੀ ਮਰਿਆਦਾ ਭੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਗੁਰਦੁਆਰੇ ਵਿੱਚ ਇੱਕ ਪਾਕਿਸਤਾਨੀ ਫਿਲਮ ‘ਲਾਹੌਰ-ਲਾਹੌਰ ਏ’ ਦੀ ਸ਼ੂਟਿੰਗ ਹੋਈ। ਇਸ ਦੌਰਾਨ ਸਟਾਰ ਕਾਸਟ ਤੇ ਟੀਮ ਗੁਰਦੁਆਰੇ ਵਿੱਚ ਜੁੱਤੇ ਪਾ ਕੇ ਸ਼ੂਟਿੰਗ ਕਰਦੇ ਨਜ਼ਰ ਆਏ।

ਜਾਣਕਾਰੀ ਮੁਤਾਬਕ, ਫ਼ਿਲਮ ਦੀ ਸ਼ੂਟਿੰਗ ਵਿੱਚ 10 ਤੋਂ ਵੱਧ ਮੁਸਲਿਮ ਕਲਾਕਾਰ ਪੱਗੜੀਆਂ ਬੰਨ੍ਹ ਕੇ ਗੁਰਦੁਆਰੇ ਵਿੱਚ ਸੀਨ ਸ਼ੂਟ ਕਰ ਰਹੇ ਸਨ। ਜਦੋਂ ਗੁਰਦੁਆਰਾ ਸਾਹਿਬ ਵਿੱਚ ਆਈ ਸੰਗਤ ਨੇ ਸਟਾਰ ਕਾਸਟ ਅਤੇ ਟੀਮ ਨੂੰ ਜੁੱਤਿਆਂ ਦੇ ਨਾਲ ਅੰਦਰ ਘੁੰਮਦੇ ਵੇਖਿਆ, ਤਾਂ ਉਹਨਾਂ ਦਾ ਵਿਰੋਧ ਕੀਤਾ। ਸੰਗਤ ਨੇ ਇਸਦੀ ਵੀਡੀਓ ਵੀ ਬਣਾਈ ਤੇ ਉਸ ਨੂੰ ਵਾਇਰਲ ਕਰ ਦਿੱਤਾ। ਵੀਡੀਓ ਵਿੱਚ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਫ਼ਿਲਮ ਦੀ ਸਟਾਰ ਕਾਸਟ ਨੂੰ ਸਿੱਖ ਧਰਮ ਅਤੇ ਪਰੰਪਰਾ ਬਾਰੇ ਵੀ ਦੱਸਦੇ ਨਜ਼ਰ ਆਏ।

ਵਿਰੋਧ ਦੇ ਚੱਲਦੇ ਬੰਦ ਹੋਈ ਸ਼ੂਟਿੰਗ

ਸ਼ੂਟਿੰਗ ਦੇ ਦੌਰਾਨ ਕਈ ਮੁਸਲਿਮ ਕਲਾਕਾਰ ਸਿੱਖਾਂ ਦੇ ਪਹਿਰਾਵੇ ਵਿੱਚ ਸਨ। ਸਾਰਿਆਂ ਨੇ ਜੁੱਤੇ ਪਾਏ ਹੋਏ ਸਨ ਤੇ ਕਈਆਂ ਨੇ ਆਪਣਾ ਸਿਰ ਵੀ ਨਹੀਂ ਢਕਿਆ ਹੋਇਆ ਸੀ। ਸਿੱਖਾਂ ਦੇ ਵਿਰੋਧ ਤੋਂ ਬਾਅਦ ਮੁਸਲਿਮ ਕਲਾਕਾਰ ਦੁਹਾਈ ਦੇਣ ਲੱਗੇ ਅਤੇ ਖ਼ੁਦ ਨੂੰ ਮਹਿਮਾਨ ਦੱਸਣ ਲੱਗੇ। ਸਿੱਖ ਸੰਗਤ ਦੇ ਵਿਰੋਧ ਦੇ ਚੱਲਦੇ ਕਲਾਕਾਰਾਂ ਨੂੰ ਸ਼ੂਟਿੰਗ ਬੰਦ ਕਰਨੀ ਪਈ।

ਬੀਜੇਪੀ ਆਗੂ ਮਨਵਿੰਦਰ ਸਿਰਸਾ ਨੇ ਇਸ ਘਟਨਾ ਦੀ ਵੀਡੀਓ ਸ਼ੇਅਰ ਕਰਦੇ ਹੋਏ ਇਸਦੀ ਨਿੰਦਾ ਕੀਤੀ ਅਤੇ ਕਾਰਵਾਈ ਦੀ ਮੰਗ ਕੀਤੀ।

 

RELATED ARTICLES

LEAVE A REPLY

Please enter your comment!
Please enter your name here

Most Popular

Recent Comments