Home Nation ਨਵੇੰ ਵਿਵਾਦ 'ਚ ਫਸੇ ਸਾਬਕਾ ਮੰਤਰੀ ਧਰਮਸੋਤ...ਚੋਣ ਕਮਿਸ਼ਨ ਤੋੰ ਜਾਣਕਾਰੀ ਲੁਕਾਉਣ ਦਾ...

ਨਵੇੰ ਵਿਵਾਦ ‘ਚ ਫਸੇ ਸਾਬਕਾ ਮੰਤਰੀ ਧਰਮਸੋਤ…ਚੋਣ ਕਮਿਸ਼ਨ ਤੋੰ ਜਾਣਕਾਰੀ ਲੁਕਾਉਣ ਦਾ ਇਲਜ਼ਾਮ

ਚੰਡੀਗੜ੍ਹ। ਜੰਗਲਾਤ ਵਿਭਾਗ ‘ਚ ਘੁਟਾਲੇ ਦੇ ਇਲਜ਼ਾਮਾੰ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਇੱਕ ਹੋਰ ਨਵੇੰ ਵਿਵਾਦ ਵਿੱਚ ਫਸ ਗਏ ਹਨ। ਧਰਮਸੋਤ ‘ਤੇ ਆਪਣੇ ਚੁਣਾਵੀ ਐਫੀਡੈਵਿਟ ‘ਚ ਪ੍ਰਾਪਰਟੀ ਦੀ ਜਾਣਕਾਰੀ ਲੁਕਾਉਣ ਦਾ ਇਲਜ਼ਾਮ ਹੈ। ਇਹ ਪ੍ਰਾਪਰਟੀ ਉਹਨਾੰ ਦੀ ਪਤਨੀ ਦੇ ਨਾੰਅ ‘ਤੇ ਰਜਿਸਟਰਡ ਸੀ।

ਦਰਅਸਲ, ਵਿਜੀਲੈੰਸ ਬਿਓਰੋ ਵੱਲੋੰ ਧਰਮਸੋਤ ਦੇ ਖਿਲਾਫ਼ ਐੰਟੀ ਕਰੱਪਸ਼ਨ ਐਕਟ ਦੇ ਤਹਿਤ ਕੇਸ ਦੀ ਜਾੰਚ ਕੀਤੀ ਜਾ ਰਹੀ ਸੀ, ਜਿਸ ਦੌਰਾਨ ਸਾਹਮਣੇ ਆਇਆ ਕਿ ਧਰਮਸੋਤ ਦੇ ਕੋਲ ਮੋਹਾਲੀ ਦੇ ਸੈਕਟਰ-80 ਵਿੱਚ 500 ਗਜ ਦਾ ਪਲਾਟ ਹੈ। ਇਸ ਪਲਾਟ ਨੂੰ ਮਈ 2021 ਵਿੱਚ ਖਰੀਦਿਆ ਗਿਆ ਸੀ ਅਤੇ ਉਦੋੰ ਤੋੰ 31 ਜਨਵਰੀ, 2022 ਤੱਕ ਇਹ ਪਲਾਟ ਧਰਮਸੋਤ ਦੀ ਪਤਨੀ ਸ਼ੀਲਾ ਦੇਵੀ ਦੇ ਨਾੰਅ ‘ਤੇ ਰਜਿਸਟਰਡ ਸੀ। 2 ਮਾਰਚ ਨੂੰ ਇਸ ਨੂੰ ਰਾਜ ਕੁਮਾਰ ਅਤੇ ਕਸ਼ਮੀਰ ਸਿੰਘ ਦੇ ਨਾੰਅ ‘ਤੇ ਟ੍ਰਾੰਸਫਰ ਕਰਨ ਦਾ ਐਫੀਡੈਵਿਟ ਆਇਆ।

ਚੋਣ ਕਮਿਸ਼ਨ ਕੋਲ ਪਹੁੰਚਿਆ ਮਾਮਲਾ

ਧਰਮਸੋਤ ਵੱਲੋੰ ਜਾਣਕਾਰੀ ਲੁਕਾਏ ਜਾਣ ਦਾ ਮਾਮਲਾ ਸਾਹਮਣੇ ਆਉਣ ਤੋੰ ਬਾਅਦ ਇਹ ਮਾਮਲਾ ਹੁਣ ਚੋਣ ਕਮਿਸ਼ਨ ਕੋਲ ਪਹੁੰਚ ਗਿਆ ਹੈ। ਵਿਜੀਵੈੰਸ ਨੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੂੰ ਪੱਤਰ ਭੇਜ ਕੇ ਇਸ ਮਾਮਲੇ ਵੱਲ ਧਿਆਨ ਦਵਾਇਆ ਹੈ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਕਾਰਵਾਈ ਲਈ ਪੂਰਾ ਮਾਮਲਾ ਚੋਣ ਕਮਿਸ਼ਨ ਦੇ ਦਿੱਲੀ ਹੈੱਡਕੁਆਰਟਰ ਭੇਜ ਦਿੱਤਾ ਹੈ।

ਜਾਣਕਾਰੀ ਲੁਕਾਉਣਾ ਐਕਟ ਦੀ ਉਲੰਘਣਾ

ਕਾਬਿਲੇਗੌਰ ਹੈ ਕਿ ਧਰਮਸੋਤ ਨੇ ਨਾਭਾ ਵਿਧਾਨ ਸਭਾ ਹਲਕੇ ਤੋੰ ਕਾੰਗਰਸ ਦੀ ਟਿਕਟ ‘ਤੇ ਚੋਣ ਲੜੀ ਸੀ। ਚੋਣ ਲੜਨ ਲਈ ਨਾਮਜ਼ਦਗੀ ਭਰਨ ਵੇਲੇ ਚੋਣ ਕਮਿਸ਼ਨ ਨੂੰ ਆਪਣੀ ਸਮੁੱਚੀ ਜਾਇਦਾਦ ਦਾ ਬਿਓਰਾ ਦੇਣਾ ਲਾਜ਼ਮੀ ਹੁੰਦਾ ਹੈ, ਪਰ ਧਰਮਸੋਤ ਨੇ ਅਜਿਹਾ ਨਹੀੰ ਕੀਤਾ। ਉਹਨਾੰ ਨੇ ਮੋਹਾਲੀ ਦੇ 500 ਗਜ ਵਾਲੇ ਪਲਾਟ ਨੂੰ ਛੱਡ ਕੇ ਬਾਕੀ ਤਮਾਮ ਪ੍ਰਾਪਰਟੀ ਬਾਰੇ ਜਾਣਕਾਰੀ ਦਿੱਤੀ ਸੀ। ਅਜਿਹਾ ਕਰਕੇ ਧਰਮਸੋਤ ਨੇ ‘ਦਿ ਰਿਪ੍ਰੈੰਜ਼ੇਟੇਸ਼ਨ ਆਫ ਦ ਪੀਪਲਸ ਐਕਟ 1951’ ਦੇ ਸੈਕਸ਼ਨ-125A ਦੀ ਉਲੰਘਣਾ ਕੀਤੀ ਹੈ।

ਨਾਭਾ ਜੇਲ੍ਹ ‘ਚ ਬੰਦ ਹਨ ਧਰਮਸੋਤ

ਦੱਸ ਦਈਏ ਕਿ ਸਾਧੂ ਸਿੰਘ ਧਰਮਸੋਤ ਇਸ ਵਕਤ ਨਾਭਾ ਜੇਲ੍ਹ ਵਿੱਚ ਬੰਦ ਹਨ। ਉਹਨਾੰ ਨੂੰ ਜੰਗਲਾਤ ਵਿਭਾਗ ‘ਚ ਘੁਟਾਲੇ ਦੇ ਇਲਜ਼ਾਮਾੰ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਵਿਜੀਲੈਸ ਨੇ ਉਹਨਾੰ ਨੂੰ ਅਮਲੋਹ ਸਥਿਤ ਉਹਨਾੰ ਦੀ ਰਿਹਾਇਸ਼ ਤੋੰ ਗ੍ਰਿਫ਼ਤਾਰ ਕੀਤਾ ਸੀ। ਇਹ ਵੀ ਦੱਸਣਯੋਗ ਹੈ ਕਿ ਮੋਹਾਲੀ ਕੋਰਟ ਵੱਲੋੰ ਧਰਮਸੋਤ ਦੀ ਜ਼ਮਾਨਤ ਅਰਜ਼ੀ ਖਾਰਜ ਕੀਤੀ ਜਾ ਚੁੱਕੀ ਹੈ, ਜਿਸ ਤੋੰ ਬਾਅਦ ਉਹਨਾੰ ਨੇ ਆਪਣੀ ਜ਼ਮਾਨਤ ਲਈ ਹਾਈਕੋਰਟ ਦਾ ਰੁਖ ਕੀਤਾ ਹੈ।

RELATED ARTICLES

LEAVE A REPLY

Please enter your comment!
Please enter your name here

Most Popular

Recent Comments