ਜਲੰਧਰ ਦਿਹਾਤੀ ਪੁਲਿਸ ਦੇ ਹੱਥ ਅੱਜ ਲੱਗੀ ਇੱਕ ਵੱਡੀ ਕਾਮਯਾਬੀ ਤਹਿਤ ਜਲੰਧਰ ਬਟਾਲਾ ਰੋਡ ਉੱਤੇ ਜਗੂ ਭਗਵਾਨਪੁਰੀਆ ਗੈਂਗ ਨਾਲ ਜੁੜੇ ਹੋਏ ਚਾਰ ਅਪਰਾਧੀਆਂ ਨੂੰ ਗਿਰਫਤਾਰ ਕੀਤਾ ਗਿਆ ਹੈ। ਇਹ ਚਾਰ ਅਪਰਾਧੀ ਹੱਥਿਆਰਾਂ ਦੀ ਸਮਗਲਿੰਗ ਦੇ ਕਾਰੋਬਾਰ ਵਿੱਚ ਸ਼ਾਮਿਲ ਹਨ ਅਤੇ ਜਰਮਨੀ ਆਧਾਰਤ ਅਮਨ ਆਂਡਾ ਨਾਂਅ ਦੇ ਕ੍ਰਿਮੀਨਲ ਦੇ ਇਸ਼ਾਰੇ ਉੱਤੇ ਕੰਮ ਕਰ ਰਹੇ ਸਨ।
ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਵੱਲੋਂ ਕੀਤੇ ਗਏ ਇੱਕ ਟਵੀਟ ਵਿੱਚ ਦਿੱਤੀ ਗਈ ਜਾਣਕਾਰੀ ਮੁਤਾਬਿਕ ਇਹਨਾਂ ਤਸਕਰਾਂ ਨੂੰ ਇੱਕ ਰਿਵਾਲਵਰ ਦੋ ਪਿਸਤੌਲ ਅਤੇ ਇੱਕ ਬਲਾਕ ਹਥਿਆਰ ਅਤੇ ਗੋਲੀ ਸਿੱਕੇ ਸਮੇਤ ਗਿਰਫਤਾਰ ਕੀਤਾ ਗਿਆ ਹੈ ਜਲੰਧਰ ਦਿਹਾਤੀ ਪੁਲਿਸ ਨੇ ਤਕਰੀਬਨ 70 ਕਿਲੋਮੀਟਰ ਇਹਨਾਂ ਅਪਰਾਧੀਆਂ ਦਾ ਪਿੱਛਾ ਕਰਨ ਮਗਰੋਂ ਇਹਨਾਂ ਨੂੰ ਕਾਬੂ ਕੀਤਾ।