October 15, 2022
(Bureau Report)
ਪੰਜਾਬ ਵਿੱਚ ਗੈਂਗਸਟਰਾਂ ਵੱਲੋਂ ਵਿਰੋਧੀ ਗੈਂਗਸ ਜਾਂ ਪੁਲਿਸ ਨੂੰ ਸੋਸ਼ਲ ਮੀਡੀਆ ‘ਤੇ ਦਿੱਤੀਆਂ ਜਾਂਦੀਆਂ ਧਮਕੀਆਂ ਤਾਂ ਹੁਣ ਆਮ ਜਿਹੀਆਂ ਹੀ ਲੱਗਣ ਲੱਗੀਆਂ ਹਨ। ਪਰ ਇਸ ਵਾਰ ਇੱਕ ਗੈਂਗਸਟਰ ਦੀ ਅਜਿਹੀ ਪੋਸਟ ਸਾਹਮਣੇ ਆਈ ਹੈ, ਜਿਸ ਵਿੱਚ ਉਹ ਆਪਣੇ ਹੀ ਚਚੇਰੇ ਭਰਾ ਨੂੰ ਨਿਸ਼ਾਨਾ ਬਣਾ ਰਿਹਾ ਹੈ। ਵਿਦੇਸ਼ ‘ਚ ਬੈਠੇ ਗੈਂਗਸਟਰ ਖ਼ਾਨ ਦੁੱਗਾਂ ਨੇ ਫੇਸਬੁੱਕ ‘ਤੇ ਪੋਸਟ ਪਾ ਕੇ ਆਪਣੇ ਚਾਚੇ ਦੇ ਮੁੰਡੇ ਦੀਆਂ ਲੱਤਾਂ ਤੋੜਨ ਦੀ ਧਮਕੀ ਦਿੱਤੀ ਹੈ। ਗੈਂਗਸਟਰ ਖਾਨ ਦਾ ਇਲਜ਼ਾਮਂ ਹੈ ਕਿ ਉਸਦੇ ਭਰਾ ਨੂੰ ਚਾਚੇ ਦੇ ਮੁੰਡੇ ਨੇ ਮਲੇਸ਼ੀਆ ਵਿੱਚ ਫਸਾ ਦਿੱਤਾ।
ਕੀ ਹਾਲ ਹੈ ਸਾਰੇ ਭਰਾਵਾਂ ਦਾ..ਸੰਤ ਬਾਬਾ ਅੰਤਰ ਸਿੰਘ ਜੀ ਦੀ ਕਿਰਪਾ ਸਦਕਾ ਸਾਰੇ ਠੀਕ ਹੀ ਹੋਵੋਗੇ। ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨੀ ਹੈ। ਮੈਂ 10 ਦਿਨਾਂ ਦੇ ਅੰਦਰ-ਅੰਦਰ ਆਪਣੇ ਚਾਚੇ ਦੇ ਮੁੰਡੇ ਦੀਆਂ ਲੱਤਾਂ ਤੋੜਨ ਵਾਲਾ ਹਾਂ, ਕਿੳਕਿ ਉਹਨਾਂ ਨੇ ਮੇਰਾ ਭਰਾ ਮਲੇਸੀਆ ਵਿੱਚ ਫਸਾ ਦਿੱਤਾ ਤੇ ਆਪ ਨਜ਼ਾਰੇ ਲੈਂਦੇ ਫਿਰਦੇ ਆ।
ਇਸਦੇ ਨਾਲ ਹੀ ਗੈਂਗਸਟਰ ਨੇ ਸੰਗਰੂਰ ਪੁਲਿਸ ‘ਤੇ ਵੀ ਗੰਭੀਰ ਇਲਜ਼ਾਮ ਲਗਾਏ ਹਨ। ਉਸਦਾ ਕਹਿਣਾ ਹੈ ਕਿ ਸ਼ਿਕਾਇਤਾਂ ਦੇ ਬਾਵਜੂਦ ਸੰਗਰੂਰ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ। ਖਾਸ ਤੌਰ ‘ਤੇ ASI ਬਡਰੁੱਖਾਂ ‘ਤੇ ਉਸਨੇ ਰਿਸ਼ਵਤ ਲੈਣ ਦੇ ਗੰਭੀਰ ਇਲਜ਼ਾਮ ਲਗਾਏ ਹਨ ਅਤੇ ਕਿਹਾ ਕਿ ਹੁਣ ਉਹ ਖੁਦ ਹੀ ਆਪਣੇ ਭਰਾ ਦਾ ਇਨਸਾਫ਼ ਕਰੇਗਾ।
ਹੁਣ ਰਿਸ਼ਵਤ ਨਹੀਂ ਚੱਲਣੀ, ਕਿਉਂਕਿ ਹੁਣ ਮੈਂ ਆਪਣੇ ਭਰਾ ਦਾ ਕੇਸ ਆਪ ਹੱਲ ਕਰਾਂਗਾ ਤੇ ਸਜ਼ਾ ਵੀ ਆਪ ਦਵਾਂਗਾ। ਪੁਲਿਸ ਵੀ ਉਹਨਾਂ ਦਾ ਸਾਥ ਦੇ ਰਹੀ ਹੈ। ASI ਗੁਰਬਖਸ਼ ਸਿੰਘ ਵਿੱਕ ਗਿਆ ਤੇ ਮੈਨੂੰ ਇਹ ਕੰਮ ਕਰੰਨ ਲਈ ਗੁਰਬਖਸ ਸਿੰਘ ਨੇ ਮਜਬੂਰ ਕਰ ਦਿੱਤਾ ਹੈ। ਇਸ ਦਾ ਜ਼ਿੰਮੇਵਾਰ ਗੁਰਬਖਸ਼ ਸਿੰਘ ASI ਬਡਰੁੱਖਾ ਚੋਕੀ ਹੈ।
ਦੱਸ ਦਈਏ ਕਿ ਗੈਂਗਸਟਰ ਖਾਨ ਦੁੱਗਾਂ ਫਤਹਿ ਨਾਗਰੀ, ਬੰਬੀਹਾ ਗੈਂਗ ਨਾਲ ਜੁੜਿਆ ਹੋਇਆ ਹੈ। ਉਸ ‘ਤੇ ਕਤਲ ਸਮੇਤ ਦਰਜਨਾਂ ਹੋਰ ਅਪਰਾਧਿਕ ਮੁਕੱਦਮੇ ਦਰਜ ਹਨ। ਉਹ ਕਈ ਸਾਲ ਪਹਿਲਾਂ ਵਿਦੇਸ਼ ਭੱਜ ਚੁੱਕਿਆ ਹੈ।