16 ਜਨਵਰੀ 2021
ਕੱਲ੍ਹ ਸਰਕਾਰ ਨਾਲ ਗੱਲਬਾਤ ਦੌਰਾਨ ਐਨਆਈਏ – NIA ਵੱਲੋਂ ਅੰਦੋਲਨਕਾਰੀਆਂ ਨੂੰ ਨੋਟਿਸ ਭੇਜੇ ਜਾਣ ਦੀ ਸ਼ਿਕਾਇਤ ਕੀਤੀ ਗਈ ਸੀ। ਮੰਤਰੀਆਂ ਨੇ ਇਸ ਮੁੱਦੇ ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ ਸੀ। ਇਸ ਦੇ ਬਾਵਜੂਦ ਅੱਜ ਵੀ ਅੰਦੋਲਨਕਾਰੀਆਂ ਨੂੰ ਦਿਤੇ ਗਏ ਨੋਟਿਸ ਸਰਕਾਰ ਦੀ ਬੇਸ਼ਰਮੀ ਨੂੰ ਦਰਸਾਉਂਦਾ ਹੈ। ਸਯੁੰਕਤ ਕਿਸਾਨ ਮੋਰਚਾ ਇਨ੍ਹਾਂ ਨੋਟਿਸਾਂ ਦੀ ਨਿਖੇਧੀ ਕਰਦਾ ਹੈ। ਆਉਣ ਵਾਲੇ ਦਿਨਾਂ ਵਿਚ ਇਨ੍ਹਾਂ ਨੋਟਿਸਾਂ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।
ਲੋਕ ਸੰਘਰਸ਼ ਮੋਰਚੇ ਦੀ ਅਗਵਾਈ ਵਾਲੀ ਮਹਾਰਾਸ਼ਟਰ ਅਤੇ ਗੁਜਰਾਤ ਦੇ ਆਦੀਵਾਸੀ ਇਲਾਕੇ ਤੋਂ ਤਕਰੀਬਨ ਇੱਕ ਹਜ਼ਾਰ ਕਿਸਾਨ, ਖਾਸਕਰ ਔਰਤਾਂ, ਦਿੱਲੀ ਪਹੁੰਚਣਗੇ।
AIDSO ਵਲੋਂ ਹੁਸੈਨੀਵਾਲਾ (ਫਿਰੋਜ਼ਪੁਰ) ਤੋਂ ਇਕ ਬਾਇਕ ਰੈਲੀ ਕੱਲ੍ਹ ਦਿੱਲੀ ਲਈ ਰਵਾਨਾ ਹੋਈ ਜਿਸ ਵਿੱਚ 12 ਰਾਜਾਂ ਦੇ ਵਿਦਿਆਰਥੀ ਹਿੱਸਾ ਲੈ ਰਹੇ ਹਨ।
“ਕਿਸਾਨ ਗੱਠਜੋੜ ਮੋਰਚਾ” / “ਮੁੰਬਈ ਵਿਦ ਕਿਸਾਨੀ” ਨਾਂਅ ਤੋਂ ਮਰੀਨ ਲਾਈਨਜ਼ ਤੋਂ ਅਜ਼ਾਦ ਮੈਦਾਨ ਤੱਕ ਵਿਸ਼ਾਲ ਰੈਲੀ ਅਤੇ ਜਨਤਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਹਜ਼ਾਰਾਂ ਨਾਗਰਿਕਾਂ ਨੇ ਹਿੱਸਾ ਲਿਆ।
ਸੰਘਰਸ਼ ਅਤੇ ਏਕਤਾ ਦੀ ਇਕ ਵਿਲੱਖਣ ਪ੍ਰਦਰਸ਼ਨੀ ਵਿਚ ਮਹਾਰਾਸ਼ਟਰ ਅਤੇ ਗੁਜਰਾਤ ਦੇ ਨੌਜਵਾਨ ਕਿਸਾਨ, ਐਨਏਪੀਐਮ ਦੁਆਰਾ ਆਯੋਜਿਤ ਕੀਤੀ ਗਈ “ਕਿਸਾਨ ਜੋਤੀ ਯਾਤਰਾ” ਰਾਹੀਂ ਪੈਦਲ ਦਿੱਲੀ ਆ ਰਹੇ ਹਨ।
ਆਈਕਾ ਹੋਰਾਤਾ ਸਮਿਤੀ ਦੁਆਰਾ ਬੰਗਲੌਰ ਵਿੱਚ ਕਿਸਾਨ ਨੇਤਾਵਾਂ ਅਤੇ ਸਿਵਲ ਸੁਸਾਇਟੀ ਦੇ ਕਾਰਕੁਨਾਂ ਨਾਲ ਇੱਕ ਵਿਸ਼ਾਲ ਇੰਟਰੈਕਟਿਵ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਯੁੰਕਤ ਕਿਸਾਨ ਮੋਰਚੇ ਦੇ ਰਾਸ਼ਟਰੀ ਨੇਤਾਵਾਂ ਨੇ ਵੀ ਸ਼ਿਰਕਤ ਕੀਤੀ।
ਅੱਜ ਬਿਹਾਰ ਦੇ ਲਗਭਗ 20 ਤੋਂ ਵੱਧ ਜ਼ਿਲ੍ਹਿਆਂ ਵਿੱਚ ਅਣਮਿਥੇ ਸਮੇਂ ਲਈ ਧਰਨਾ ਵਿਸ਼ਾਲ ਜਨਤਕ ਮੀਟਿੰਗਾਂ ਅਤੇ ਕਿਸਾਨ ਰੈਲੀਆਂ ਨਾਲ ਸਮਾਪਤ ਹੋਇਆ। ਹੁਣ, ਕਿਸਾਨ ਕਾਡਰ, 18, 23 ਅਤੇ 26 ਜਨਵਰੀ ਦੇ ਪ੍ਰੋਗਰਾਮਾਂ ਲਈ ਕਿਸਾਨ ਪੰਚਾਇਤਾਂ ਕਰਵਾਉਣ ਅਤੇ ਲਾਮਬੰਦੀ ਲਈ ਅਤੇ 30 ਜਨਵਰੀ ਨੂੰ ਮਹਾਤਮਾ ਗਾਂਧੀ ਦੇ ਸ਼ਹੀਦੀ ਦਿਹਾੜੇ ‘ਤੇ ਮਨੁੱਖੀ ਚੇਨ ਦੇ ਲਈ ਪਿੰਡਾਂ ਵਿਚ ਜਾਣਗੇ। ਇਹ ਸਾਰੇ ਪ੍ਰੋਗਰਾਮ ਆਲ ਇੰਡੀਆ ਕਿਸਾਨ ਮਹਾਂਸਭਾ ਦੇ ਬੈਨਰ ਹੇਠ ਆਯੋਜਿਤ ਕੀਤੇ ਗਏ ਸਨ।
ਜਿਵੇਂ ਕਿ ਪਹਿਲਾਂ ਦੱਸਿਆ ਗਿਆ ਹੈ, ਕੇਰਲਾ ਸੰਘਮ (ਏ.ਆਈ.ਕੇ.ਐੱਸ.) ਦੇ ਲਗਭਗ 1000 ਕਿਸਾਨ ਸ਼ਾਹਜਹਾਨਪੁਰ ਬਾਰਡਰ ਤੇ ਕਿਸਾਨ ਧਰਨੇ ਵਿਚ ਸ਼ਾਮਲ ਹੋਣ ਲਈ ਕੇਰਲ ਤੋਂ 3000 ਕਿਲੋਮੀਟਰ ਤੋਂ ਵੱਧ ਦੀ ਯਾਤਰਾ ਕਰਕੇ ਆਏ ਹਨ।
ਦਿੱਲੀ ਸਰਹੱਦਾਂ ‘ਤੇ ਵਿਰੋਧ ਕਰ ਰਹੇ ਕਿਸਾਨਾਂ ਨਾਲ ਇਕਜੁਟਤਾ ਦੇ ਲਈ ਓਡੀਸ਼ਾ ਦੇ ਗਣਜਾਮ ਜ਼ਿਲ੍ਹੇ ਵਿੱਚ ਓਡੀਸ਼ਾ ਕ੍ਰਿਸ਼ਨਕ ਸਭਾ (ਏ.ਆਈ.ਕੇ.ਐੱਸ.) ਦੁਆਰਾ ਪ੍ਰਦਰਸ਼ਨ ਕੀਤੇ ਗਏ। ਉੜੀਸਾ ਤੋਂ ਦਿੱਲੀ ਲਈ ਰਵਾਨਾ ਹੋਈ ਇੱਕ ਕਿਸਾਨ ਚੇਤਨਾ ਯਾਤਰਾ ਦਾ ਬਿਹਾਰ ਵਿੱਚ ਸਵਾਗਤ ਹੋਇਆ।
ਮਜ਼ਦੂਰ ਕਿਸਾਨ ਸ਼ਕਤੀ ਸੰਗਠਨ (ਐਮ ਕੇ ਐਸ ਐਸ) ਦੀ ਅਗਵਾਈ ਹੇਠ ਰਾਜਸਥਾਨ ਤੋਂ ਆਏ ਕਿਸਾਨ ਅਤੇ ਮਜ਼ਦੂਰ ਸ਼ਾਹਜਹਾਂ ਪੁਰ ਸਰਹੱਦ ‘ਤੇ ਪਹੁੰਚ ਗਏ ਹਨ। ਕਿਸਾਨਾਂ ਦੇ ਮਸਲਿਆਂ ਨੂੰ ਅਗੇ ਰੱਖਣ ਦੇ ਨਾਲ, ਐਮ ਕੇ ਐਸ ਐਸ ਆਮ ਲੋਕਾਂ ਨੂੰ ਜ਼ਰੂਰੀ ਵਸਤੂ (ਸੋਧ) ਐਕਟ ਦੇ ਨੁਕਸਾਨਦੇਹ ਪ੍ਰਭਾਵਾਂ ਬਾਰੇ ਵੀ ਦੱਸ ਰਿਹੇ ਹਨ.