October 4, 2022
(Bureau Report)
ਤਰਨਤਾਰਨ ਦੇ ਹਰੀਕੇ ਥਾਣੇ ਵਿੱਚ ਬੀਤੇ ਦਿਨੀਂ ਗੈਂਗਸਟਰ ਤੋਂ ਸਮਾਜਸੇਵੀ ਬਣੇ ਲੱਖਾ ਸਿਧਾਣਾ ਖਿਲਾਫ਼ ਇੱਕ FIR ਦਰਜ ਹੋਈ, ਜਿਸ ਵਿੱਚ ਉਸ ‘ਤੇ ਇੱਕ ਬਿਜ਼ਨਸਮੈਨ ਵੱਲੋਂ ਮੰਗਣ ਦਾ ਇਲਜ਼ਾਮ ਲੱਗਿਆ। ਪੁਲਿਸ ਵੱਲੋਂ ਦਾਅਵਾ ਕੀਤਾ ਗਿਆ ਕਿ ਲੱਖਾ ਸਿਧਾਣਾ ਵੱਲੋਂ ਇਹ ਫਿਰੌਤੀ ਗੈਂਗਸਟਰ ਲੰਡਾ ਹਰੀਕੇ ਦੇ ਕਹਿਣ ‘ਤੇ ਮੰਗੀ ਗਈ। FIR ਵਿੱਚ ਲੰਡਾ ਹਰੀਕੇ ਵੀ ਮੁਲਜ਼ਮ ਹੈ।
ਪੁਲਿਸ ਵੱਲੋਂ ਲੱਖਾ ਸਿਧਾਣਾ ਨਾਲ ਨਾਂਅ ਜੋੜੇ ਜਾਣ ‘ਤੇ ਗੈਂਗਸਟਰ ਲਖਬੀਰ ਸਿੰਘ ਲੰਡਾ ਉਰਫ ਲੰਡਾ ਹਰੀਕੇ ਭੜਕ ਿਗਆ ਹੈ ਅਤੇ ਉਸਨੇ ਸਿੱਧੇ-ਸਿੱਧੇ ਪੰਜਾਬ ਪੁਲਿਸ ਨੂੰ ਧਮਕੀ ਦੇ ਦਿੱਤੀ ਹੈ। ਇੰਸਟਾਗ੍ਰਾਮ ‘ਤੇ ਪਾਈ ਇੱਕ ਪੋਸਟ ਵਿੱਚ ਲੰਡਾ ਨੇ ਕਿਹਾ ਕਿ ਲੱਖਾ ਉਹਨਾਂ ਦਾ ਦੁਸ਼ਮਣ ਹੈ। ਨਾ ਉਸ ਨਾਲ ਕੋਈ ਲੈਣਾ-ਦੇਣਾ ਹੈ ਤੇ ਨਾ ਹੀ ਕਦੇ ਕੋਈ ਗੱਲ ਹੋਈ ਹੈ।
ਲੰਡਾ ਨੇ ਦਾਅਵਾ ਕੀਤਾ ਕਿ ਪੁਲਿਸ ਨੇ ਪਹਿਲਾਂ ਵੀ ਅਜਿਹੇ ਕਈ ਮੁੰਡਿਆਂ ਦਾ ਨਾਂਅ ਉਸ ਨਾਲ ਜੋੜਿਆ ਹੈ, ਜਿਹਨਾਂ ਨੂੰ ਉਹ ਜਾਣਦਾ ਵੀ ਨਹੀਂ। ਉਸਨੇ ਕਿਹਾ ਕਿ ਪੁਲਿਸ ਨੇ ਜਿੰਨਾ ਧੱਕਾ ਕਰਨਾ ਸੀ, ਕਰ ਲਿਆ। ਹੁਣ ਧੱਕਾ ਸਹਿਣ ਲਈ ਤਿਆਰ ਰਹੇ।
ਅੱਜ ਮੈਨੂੰ ਪੰਜਾਬ ਪੁਲਿਸ ਨੇ ਪੋਸਟ ਪਾਉਣ ਲਈ ਮਜਬੂਰ ਕੀਤਾ, ਕਿਉਂਕਿ ਇਹਨਾਂ ਨੇ ਸਮਾਜਸੇਵੀ ਲੱਖਾ ਸਿਧਾਣਾ ਦਾ ਨਾਂਅ ਮੇਰੇ ਨਾਲ ਜੋੜ ਦਿੱਤਾ। ਜਿਹੜੇ ਬੰਦੇ ਨੂੰ ਅਸੀਂ ਅੱਜ ਤੱਕ ਆਪਣਾ ਦੁਸ਼ਮਣ ਮੰਨਦੇ ਸੀ, ਕਿਉਕਿ ਇਹ ਸਾਡੇ ਸੱਜਣਾਂ ਦਾ ਐਂਟੀ ਸੀ। ਸਾਡਾ ਲੱਖੇ ਸਿਧਾਣੇ ਨਾਲ ਕੋਈ ਲੈਣ-ਦੇਣ ਨਹੀਂ, ਨਾ ਕਦੇ ਗੱਲ ਹੋਈ। ਬਾਕੀ ਇਹਨਾਂ ਨੇ ਨਜਾਇਜ਼ ਹੋਰਾਂ ਨਾਲ ਵੀ ਕੀਤੀ। ਜਿਹੜੇ Satta Nashehra ਦੇ ਕਰੀਬੀ ਸੀ, ਜਿਹੜੇ ਮੁੰਡਿਆਂ ਨਾਲ ਉਹਦੀ ਕਦੇ ਗੱਲ ਵੀ ਨਹੀਂ ਹੋਈ, ਕਈ ਮੁੰਡਿਆਂ ਨੂੰ ਮੈਂ ਜਾਣਦਾ ਵੀ ਨਹੀਂ, ਉਹ ਵੀ ਮੇਰੇ ਨਾਲ ਜੋੜ ਦਿੱਤੇ। ਇਹ ਪੁਲਿਸ ਬਦਨਾਮ ਵੀ ਉਹਨਾਂ ਨੂੰ ਹੀ ਕਰਦੀ ਹੈ, ਜਿਹਨਾਂ ਕੋਲਂੋਂ ਡਰਦੀ ਹੈ। ਇਹਨਾਂ ਨੇ ਸਾਡੇ ਨਾਲ ਹਮੇਸ਼ਾ ਧੱਕਾ ਕੀਤਾ। ਹੁਣ ਸਾਡਾ ਧੱਕਾ ਸਹਿਣ ਲਈ ਤਿਆਰੀ ਰੱਖਿਓ।
ਪੁਲਿਸ ਵੱਲੋਂ ਆਏ ਦਿਨ ਗ੍ਰਿਫ਼ਤਾਰ ਕੀਤੇ ਜਾਂਦੇ ਲੰਡਾ ਹਰੀਕੇ ਦੇ ਕਾਰਕੁੰਨਾਂ ‘ਤੇ ਬੋਲਦਿਆਂ ਉਸਨੇ ਕਿਹਾ ਕਿ ਪੁਲਿਸ ਉਸਦੇ ਸਾਥੀਆਂ ਨੂੰ ਕਹਿੰਦੀ ਹੈ ਕਿ ਉਹਨਾਂ ਨੂੰ ਲੰਡਾ ਨੇ ਫੜਵਾਇਆ। ਅੱਗੇ ਉਸਨੇ ਕਿਹਾ, “ਪੁਲਿਸ ਦੇ ਦਲਾਲਾਂ ਬਾਰੇ ਮੈਨੂੰ ਸਭ ਪਤਾ ਹੈ, ਜਲਦੀ ਸਬੂਤ ਪੇਸ਼ ਕਰਾਂਗਾ।”
ਬਾਕੀ ਤੁਸੀਂ ਜਿਹੜਾ ਬਦਨਾਮ ਕਰਨਾ ਸੀ, ਕਰ ਲਿਆ। ਤੁਸੀਂ ਮੇਰੇ ਯਾਰਾਂ ਨੂੰ ਕਹਿੰਦੇ ਕਿ Landa Harike ਨੇ ਫੜਾਇਆ ਤੁਹਾਨੂੰ। ਤੁਸੀਂ ਸਬੂਤ ਪੇਸ਼ ਕਰ ਦਓ..ਨਹੀਂ ਤਾਂ ਮੈਨੂੰ ਤਾਂ ਪਤਾ ਹੀ ਹੈ, ਜੋ ਪੁਲਿਸ ਦੇ ਦਲਾਲ ਬਣਦੇ। ਦੁਨੀਆ ਅੱਗੇ ਜਲਦੀ ਸਬੂਤ ਪੇਸ਼ ਕਰਾਂਗਾ।
ਲੰਡਾ ਹਰੀਕੇ ਦੀ ਇੰਸਟਾਗ੍ਰਾਮ ਪੋਸਟ ਦੀ ਕਾਪੀ…