November 5, 2022
(Chandigarh)
ਸ਼ਿਵਸੈਨਾ ਲੀਡਰ ਸੁਧੀਰ ਸੂਰੀ ਦੇ ਕਤਲ ਮਾਮਲੇ ਦੇ ਚਲਦੇ ‘ਵਾਰਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਨਜ਼ਰਬੰਦ ਕਰਨ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਿਗਆ ਹੈ। ਸ਼੍ਰੋਮਣੀ ਅਕਾਲੀ ਦਲ(ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਅੰਮ੍ਰਿਤਪਾਲ ਨੂੰ ਗ੍ਰਿਫ਼ਤਾਰ ਕੀਤਾ ਗਿਆ, ਤਾਂ ਪਿਛਲੀਆਂ ਗਲਤੀਆਂ ਦੀ ਤਰ੍ਹਾਂ ਇਹ ਵੀ ਸਰਕਾਰ ਲਈ ਇਤਿਹਾਸਕ ਗਲਤੀ ਸਾਬਤ ਹੋ ਸਕਦੀ ਹੈ।
ਮੈਂ ਪੰਜਾਬ ਪੁਲਿਸ ਅਤੇ ਫੇਲ ਹੋ ਚੁੱਕੀ ਪੰਜਾਬ ਸਰਕਾਰ ਤੋਂ ਇਹ ਸਵਾਲ ਕਰਦਾ ਹਾਂ ਕਿ ਘਟਨਾ ਵਾਪਰਨ ਤੋਂ ਬਾਅਦ ਸਿੱਖਾਂ ਨੂੰ ਨਿਸ਼ਾਨੇ ‘ਤੇ ਲੈਣਾ ਅਤੇ ਸਿੱਖਾਂ ਦੇ ਪ੍ਰੋਗਰਾਮ ਨੂੰ ਰੱਦ ਕਰਵਾਉਣ ਦੇ ਯਤਨ ਕਰਨਾ, ਵਾਰ ਵਾਰ ਸਿੱਖਾਂ ਨੂੰ ਗੁਲਾਮੀ ਯਾਦ ਕਰਵਾਉਣ ਦਾ ਯਤਨ ਹੈ।
ਕੁੱਝ ਮਿੰਟ ਪਹਿਲਾਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰਨ ਤੋਂ ਪਹਿਲਾਂ ਪਿੰਡ ਸਿੰਘਾਂਵਾਲਾ ਵਿੱਖੇ ਘਰ ਵਿੱਚ ਨਜ਼ਰਬੰਦ ਕੀਤਾ ਗਿਆ ਹੈ। ਸਾਡੀ ਪਾਰਟੀ ਦੇ ਸਿੰਘ ਅਤੇ ਸਿੱਖ ਸੰਗਤ ਵੱਡੀ ਗਿਣਤੀ ਵਿੱਚ ਉਸ ਸਥਾਨ ਤੇ ਪਹੁੰਚ ਰਹੀ ਹੈ।
ਮੋਗਾ ਪੁਲਿਸ ਪ੍ਰਸਾਸ਼ਨ ਅਤੇ ਪੰਜਾਬ ਸਰਕਾਰ ਨੂੰ ਸੁਚੇਤ ਕਰਨਾ ਚਾਹੁੰਦਾ ਹਾਂ ਕਿ ਜੇਕਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰਨ ਦੀ ਕਾਰਵਾਈ ਹੋਈ ਤਾਂ ਪਿੱਛਲੀਆਂ ਗਲਤੀਆਂ ਦੀ ਤਰਾਂ ਇਹ ਵੀ ਸਰਕਾਰ ਲਈ ਇਤਿਹਾਸਕ ਗਲਤੀ ਸਾਬਤ ਹੋ ਸਕਦੀ ਹੈ।
ਅੰਮ੍ਰਿਤਪਾਲ ਨੂੰ ਮੋਗਾ ‘ਚ ਕੀਤਾ ਗਿਆ ਹੈ ਨਜ਼ਰਬੰਦ
ਕਾਬਿਲੇਗੌਰ ਹੈ ਕਿ ਹਿੰਦੂ ਲੀਡਰ ਸੁਧੀਰ ਸੂਰੀ ਦੇ ਕਤਲ ਮਾਮਲੇ ਦੇ ਚਲਦੇ ਤਣਾਅਪੂਰਣ ਮਾਹੌਲ ਨੂੰ ਵੇਖਦੇ ਹੋਏ ਅੰਮ੍ਰਿਤਪਾਲ ਨੂੰ ਮੋਗਾ ਵਿੱਚ ਨਜ਼ਰਬੰਦ ਕੀਤਾ ਗਿਆ ਹੈ। ਅੰਮ੍ਰਿਤਪਾਲ ਨੇ ਜਲੰਧਰ ਵਿੱਚ ਨਗਰ ਕੀਰਤਨ ‘ਚ ਸ਼ਾਮਲ ਹੋਣ ਲਈ ਜਾਣਾ ਸੀ, ਪਰ ਪੁਲਿਸ ਨੇ ਉਹਨਾਂ ਨੂੰ ਰੋਕ ਲਿਆ।(ਪੂਰੀ ਖ਼ਬਰ ਇਥੇ ਪੜ੍ਹੋ)