ਡੈਸਕ: ਲੁਧਿਆਣਾ ਦੇ ਸਰਕਟ ਹਾਊਸ ਵਿਚ ਇਕ ਪ੍ਰੈਸ ਕਾਨਫਰੰਸ ਕਰਦੇ ਸੋਮ ਪ੍ਰਕਾਸ਼ ਨੇ ਕਿਹਾ ਕਿ ਭਾਜਪਾ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਖੇਤੀਬਾੜੀ ਕਾਨੂੰਨ ਬਾਰੇ ਕਿਹਾ ਸੀ ਤੇ ਆਪਣਾ ਵਾਅਦਾ ਪੂਰਾ ਕਰਦਿਆਂ ਭਾਜਪਾ ਖੇਤੀਬਾੜੀ ਕਨੂੰਨ ਲੈ ਕੇ ਆਇਆ ਹੈ ।
ਇਹ ਵਾਅਦਾ ਕਾਂਗਰਸ ਨੇ ਵੀ ਆਪਣੇ ਚੋਣ ਮੈਨੀਫੈਸਟੋ ਵਿੱਚ ਕੀਤਾ ਸੀ ਅਤੇ ਖਾਸ ਤੌਰ ਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਇਸ ਕਨੂੰਨ ਦੀ ਤਰਫਦਾਰੀ ਕਰ ਚੁੱਕੇ ਹਨ , ਅਤੇ ਉਹਨਾਂ ਇਹ ਵੀ ਕਿਹਾ ਕਿ ਕੇਂਦਰ ਭਾਜਪਾ ਕਿਸਾਨਾਂ ਦੀ ਆਮਦਨ ਦੁਗਨੀ ਕਰਨ ਲਈ ਵਚਨਬੱਧ ਹੈ , ਉਹਨਾਂ ਇਹ ਵੀ ਕਿਹਾ ਕਿ ਸਪੱਸ਼ਟ ਹੈ ਐਮਐਸਪੀ ਜਾਰੀ ਰਹੇਗਾ ਅਤੇ ਕਿਸਾਨਾਂ ਨਾਲ ਬੈਠ ਕੇ ਜਲਦ ਹੀ ਇਸ ਦੇ ਵਾਰੇ ਕੋਈ ਨਾ ਕੋਈ ਹੱਲ ਕੱਢਿਆ ਜਾਵੇਗਾ ।
ਰਾਹੁਲ ਗਾਂਧੀ ਦੁਆਰਾ ਸਰਕਾਰ ਆਉਣ ਤੇ ਖੇਤੀ ਕਾਨੂੰਨ ਨੂੰ ਸਾੜਨ ਵਾਰੇ ਸਬੰਧੀ ਉਨ੍ਹਾਂ ਕਿਹਾ ਕਿ ਜੋ ਵਿਅਕਤੀ ਮਨਮੋਹਨ ਸਿੰਘ ਕੈਬਨਿਟ ਦਾ ਫੈਸਲਾ ਫਾੜ ਸਕਦਾ ਹੈ ਉਹ ਵਿਅਕਤੀ ਕੁਝ ਵੀ ਫਾੜ ਸਕਦਾ ਹੈ , ਅਤੇ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਉਨ੍ਹਾਂ ਕਿਹਾ ਮਾਸਟਰ ਮੋਹਨ ਸਿੰਘ ਜ਼ਿਆਦਾ ਸੁਲਝੇ ਹੋਏ ਵਿਅਕਤੀ ਹਨ ਉਨ੍ਹਾਂ ਦੀ ਰਾਏ ਹੋ ਸਕਦੀ ਹੈ ।