ਡੈਸਕ: ਖੇਤੀ ਆਰਡੀਨੈੱਸ ਬਿੱਲ ਦੇ ਵਿਰੋਧ ਵਿੱਚ ਜਿੱਥੇ ਨਾਭਾ ਰੇਲਵੇ ਲਾਈਨ ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਦੂਸਰੇ ਦਿਨ ਧਰਨਾ ਦਿੱਤਾ ਜਾ ਰਿਹਾ ਉੱਥੇ ਹੀ ਨਾਮੀ ਪੰਜਾਬੀ ਸਿੰਗਰਾਂ ਨੇ ਪਹੁੰਚ ਕੇ ਧਰਨੇ ਦੇ ਹੱਕ ਵਿੱਚ ਆਪਣੀ ਆਵਾਜ਼ ਬੁਲੰਦ ਕੀਤੀ ਇਸ ਮੌਕੇ ਤੇ ਧਰਨੇ ਵਿੱਚ ਪਹੁੰਚੇ ਸਿੰਗਰ ਹਰਭਜਨ ਮਾਨ ਹਰਜੀਤ ਹਰਮਨ ਤਰਸੇਮ ਜੱਸੜ ਰਣਜੀਤ ਬਾਵਾ ਕੁਲਵਿੰਦਰ ਬਿੱਲਾ ਅਤੇ ਹੋਰ ਸਿੰਗਰ ਪਹੁੰਚੇ ।
ਇਸ ਮੌਕੇ ਤੇ ਹਰਭਜਨ ਮਾਨ ,ਕੁਲਵਿੰਦਰ ਵੇਲਾ ਤਰਸੇਮ ਜੱਸੜ ਰਣਜੀਤ ਬਾਵਾ ਨੇ ਕਿਹਾ ਕਿ ਅਸੀਂ ਕਿਸਾਨਾਂ ਦੇ ਨਾਲ ਹਾਂ ਅਤੇ ਜੇ ਲੋੜ ਪਈ ਅਸੀਂ ਦਿੱਲੀ ਵੀ ਜਾ ਕੇ ਧਰਨਿਆਂ ਵਿੱਚ ਸ਼ਾਮਲ ਹੋਵਾਂਗੇ ਅਤੇ ਅਸੀਂ ਕਿਸਾਨਾਂ ਦੇ ਨਾਲ ਹਾਂ ਕਿਉਂਕਿ ਅਸੀਂ ਵੀ ਕਿਸਾਨ ਦੇ ਪੁੱਤਰ ਹਾਂ ਅਤੇ ਜੋ ਮੋਦੀ ਸਰਕਾਰ ਨੇ ਖੇਤੀ ਆਰਡੀਨੈੱਸ ਦਿਲ ਜਾਰੀ ਕੀਤਾ ਹੈ ਅਸੀਂ ਇਸ ਦਾ ਵਿਰੋਧ ਕਰਦੇ ਹਾਂ।