ਡੈਸਕ: ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਿਸਾਨੀ ਬਿੱਲਾਂ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੇਂਦਰ ਸਰਕਾਰ ਨਾਲ ਰਲ ਕੇ ਦੋਗਲੀ ਨੀਤੀ ਖੇਡ ਰਿਹਾ ਹੈ। ਇਹ ਲੜਾਈ ਸਮੁੱਚੇ ਪੰਜਾਬ ਦੀ ਹੈ ਕਿਸੇ ਧਿਰ ਦੀ ਲੜਾਈ ਨਹੀਂ ਹੈ ।
ਸੁਖਬੀਰ ਬਾਦਲ ਨੇ ਕਿਹਾ ਕੈਪਟਨ ਕਿਉਂ ਨਹੀਂ ਇਸ ਨੂੰ ਲੀਡ ਕਰਦਿਆਂ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਦੇ। ਹਾਲਾਂਕਿ ਪੰਜਾਬ ਦਾ ਮੁੱਖ ਮੰਤਰੀ ਹੋਣ ਦੇ ਨਾਤੇ ਕਿਸਾਨੀ ਹਿੱਤਾਂ ਲਈ ਕੈਪਟਨ ਨੂੰ ਦਿੱਲੀ ਵਿਖੇ ਕੇਂਦਰ ਰੋਸ ਪ੍ਰਦਰਸ਼ਨ ਕਰਨੇ ਚਾਹੀਦੇ ਹਨ, ਪਰ ਕੈਪਟਨ ਸਿਰਫ ਉਹੀ ਕਰ ਰਹੇ ਹਨ ਜੋ ਕੇਂਦਰ ਸਰਕਾਰ ਕਹਿੰਦੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਫਿਰੋਜ਼ਪੁਰ ਤੋਂ ਲੋਕ ਸਭਾ ਮੈਂਬਰ ਸੁਖਬੀਰ ਸਿੰਘ ਬਾਦਲ ਨੇ ਸਾਬਕਾ ਸਿੰਚਾਈ ਮੰਤਰੀ ਜਨਮੇਜਾ ਸਿੰਘ ਸੇਖੋਂ ਦੀ ਸਥਾਨਕ ਰਿਹਾਇਸ਼
ਵਿਖੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਬਣਦੀ ਹੈ ਪਰ ਉਹ ਘਰੇ ਚੁੱਪ ਕਰ ਕੇ ਬੈਠੇ ਹੋਏ ਹਨ।