ਡੈਸਕ: ਇਕ ਬਾਰ ਫਿਰ ਸੁਖਬੀਰ ਬਾਦਲ ਨੇ ਕੈਪਟਨ ਸਰਕਾਰ ਤੇ ਵੱਡਾ ਹਮਲਾ ਕੀਤਾ ਹੈ। ਸੁਖਬੀਰ ਬਾਦਲ ਨੇ ਪ੍ਰੈਸ ਵਾਰਤਾ ਚ ਪੰਜਾਬ ਦੀ ਕੈਪਟਨ ਸਰਕਾਰ ਤੇ ਹਮਲਾ ਬੋਲਿਆ। ਸੁਖਬੀਰ ਬਾਦਲ ਨੇ ਕਿਹਾ ਕਿ ਬੱਸ ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦਾ ਅਹੁਦਾ ਛੱਡ ਪਾਸੇ ਹੋ ਜਾਣਾ ਚਾਹੀਦਾ ਹੈ। ਉਨ੍ਹਾਂ ਦੀ ਅਗਵਾਈ ‘ਚ ਪੰਜਾਬ ਹਰ ਖੇਤਰ ‘ਚ ਸਿਰਫ਼ ਉਜਾੜੇ ਵੱਲ੍ਹ ਵਧਿਆ ਹੈ। ਬੇਹੱਦ ਸ਼ਰਮਨਾਕ ਗੱਲ ਹੈ ਕਿ ਕਾਰੋਬਾਰੀ ਸੁਧਾਰ ਕਾਰਜ ਯੋਜਨਾ 2019 ਵਿੱਚ ਸਾਡਾ ਪੰਜਾਬ ਡਿੱਗਦਾ-ਡਿੱਗਦਾ 19ਵੇਂ ਦਰਜੇ ‘ਤੇ ਪਹੁੰਚ ਗਿਆ ਹੈ। ਜੀ ਹਾਂ, ਉਹੀ ਪੰਜਾਬ ਜਿਹੜਾ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਸੇਵਾ ਕਾਲ ਦੌਰਾਨ ਕਾਰੋਬਾਰ ਸਥਾਪਤ ਕਰਨ ਅਤੇ ਇੱਕੋ ਥਾਂ ‘ਤੇ ਕੇਂਦਰੀਕ੍ਰਿਤ ਸੁਧਾਰਾਂ ਲਈ ਦੇਸ਼ ਭਰ ‘ਚ ਨੰ. 1 ‘ਤੇ ਰਿਹਾ।
ਮੁੱਖ ਮੰਤਰੀ ਨੇ ਨਿਵੇਸ਼ ਪੰਜਾਬ ਵਿਭਾਗ ਦੀ ਐਸੀ ਦੁਰਗਤੀ ਕੀਤੀ ਕਿ ਹੁਣ ਹਿਮਾਚਲ ਅਤੇ ਹਰਿਆਣਾ ਵਰਗੇ ਗੁਆਂਢੀ ਪੰਜਾਬ ਨੂੰ ਪਛਾੜ ਕੇ ਅੱਗੇ ਲੰਘ ਗਏ ਹਨ। ਨਿਵੇਸ਼ਕ ਉਨ੍ਹਾਂ ਦੀ ਅਗਵਾਈ ਵਿੱਚ ਨਿਵੇਸ਼ ਕਰਨ ਦਾ ਹੌਸਲਾ ਨਹੀਂ ਜੁਟਾ ਪਾ ਰਹੇ। ਉਨ੍ਹਾਂ ਨੂੰ ਲੋੜ ਹੈ ਕਿ ਪੰਜਾਬ ਨਿਵੇਸ਼ ਦੇ ਦਫ਼ਤਰ ਨੂੰ ਮੁੜ ਸੁਰਜੀਤ ਕਰਕੇ ਲੀਹ ‘ਤੇ ਲਿਆਉਣ ਅਤੇ ਉਦਯੋਗ ਜਗਤ ਤੱਕ ਪਹੁੰਚ ਕਰਨ, ਨਹੀਂ ਤਾਂ ਉਦਯੋਗਿਕ ਖੇਤਰ ਵਿੱਚ ਵੀ ਪੰਜਾਬ ਦਾ ਕੋਈ ਭਵਿੱਖ ਨਹੀਂ ਹੈ।