ਡੈਸਕ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ 25 ਨਵੰਬਰ ਦਿਨ ਬੁੱਧਵਾਰ ਨੂੰ ਦੁਪਹਿਰ ਦੇ ਭੋਜਨ ਲਈ ਸੱਦਾ ਭੇਜਿਆ ਹੈ। ਇਸ ਦੌਰਾਨ ਉਨ੍ਹਾਂ ਨਾਲ ਕਈ ਅਹਿਮ ਵਿਸ਼ਿਆਂ ਦੇ ਚਰਚਾ ਕੀਤੀ ਜਾਵੇਗੀ।
ਪਰ ਇਸ ਲੰਚ ਡਿਪਲੋਮੈਸੀ ਰਾਹੀਂ ਮੁੱਖ ਮੰਤਰੀ ਜਿੱਥੇ ਨਵਜੋਤ ਸਿੱਧੂ ਨੂੰ ਮਨਾਉਣ ਦੀ ਕੋਸ਼ਿਸ਼ ‘ਚ ਹਨ, ਉਥੇ ਹੀ ਇਸ ਸੱਦੇ ਤੋਂ ਲੱਗਦਾ ਹੈ ਕਿ ਦੋਵਾਂ ਵਿਚਾਲੇ ਤਲਖ਼ੀ ਭਰਿਆ ਮਾਹੌਲ ਹੁਣ ਸੌਖਾਵਾਂ ਬਣ ਸਕਦਾ ਹੈ।
ਸਿਆਸੀ ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਇਸ ਮੀਟਿੰਗ ਦੌਰਾਨ ਨਵਜੋਤ ਸਿੱਧੂ ਨੂੰ ਮਿਲਣ ਵਾਲੇ ਪੰਜਾਬ ਕੈਬਨਿਟ ਦੇ ਅਹੁਦੇ ਬਾਰੇ ਵੀ ਸਹਿਮਤੀ ਬਣ ਸਕਦੀ ਹੈ। ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਵਿਚ ਸਭ ਕੁੱਝ ਠੀਕ ਹੋਣ ਦੇ ਨਾਲ-ਨਾਲ ਇਕਜੁੱਟ ਹੋਣ ਦਾ ਵੀ ਸੰਕੇਤ ਦੇਣਾ ਚਾਹੁੰਦੇ ਹਨ।