ਪਟਿਆਲਾ। ਪਟਿਆਲਾ ਪੁਲਿਸ ਨੇ SBI ਬੈੰਕ ਵਿੱਚ ਹੋਈ 35 ਲੱਖ ਰੁਪਏ ਦੀ ਚੋਰੀ ਦੇ ਮਾਮਲੇ ਨੂੰ 10 ਦਿਨਾੰ ਵਿੱਚ ਸੁਲਝਾ ਲਿਆ ਹੈ। ਪੁਲਿਸ ਨੇ ਭਾਰੀ ਮਾਤਰਾ ਵਿੱਚ ਚੋਰੀ ਕੀਤੇ ਕੈਸ ਦੀ ਬਰਾਮਦਗੀ ਵੀ ਕਰ ਲਈ ਹੈ। ਇਸ ਵਾਰਦਾਤ ਵਿੱਚ ਸਾਮਲ ਅੰਤਰਰਾਜੀ ਗੈਂਗ ਮੈਬਰਾਂ ਰਿਤੇਸ਼ ਤੇ ਰਾਜੇਸ਼ ਦੀ ਸਨਾਖਤ ਹੋ ਗਈ ਹੈ, ਜਿਨ੍ਹਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
33 ਲੱਖ ਰੁਪਏ ਸਮੇਤ 2 ਮੁਲਜ਼ਮ ਗ੍ਰਿਫ਼ਤਾਰ
ਪਟਿਆਲਾ ਪੁਲਿਸ ਨੇ ਮੱਧ ਪ੍ਰਦੇਸ ਦੇ ਰਾਜਗੜ੍ਹ ਵਿਖੇ ਇੰਨ੍ਹਾਂ ਦੇ ਟਿਕਾਣੇ ‘ਤੇ ਰੇਡ ਕਰਕੇ SBI ਬੈਕ ਵਿੱਚੋਂ ਚੋਰੀ ਹੋਈ ਰਕਮ ਵਿਚੋਂ 33 ਲੱਖ 50 ਹਜਾਰ ਰੁਪਏ ਦੀ ਵੱਡੀ ਰਿਕਵਰੀ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਅਤੇ ਇਨ੍ਹਾਂ ਵਿਚੋਂ ਚਾਰ ਦੀ ਪਹਿਚਾਣ ਕਰਕੇ 2 ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ। ਪੁਲਿਸ ਦਾ ਦਾਅਵਾ ਹੈ ਕਿ ਬਾਕੀਆਂ ਨੂੰ ਵੀ ਜਲਦ ਗ੍ਰਿਫਤਾਰ ਕੀਤਾ ਜਾਵੇਗਾ।
ਨਬਾਲਗ ਨੇ ਦਿੱਤਾ ਸੀ ਵਾਰਦਾਤ ਨੂੰ ਅੰਜਾਮ
SSP ਨੇ ਦੱਸਿਆ ਕਿ 3 ਅਗਸਤ ਨੂੰ ATM ਮਸ਼ੀਨਾੰ ਵਿੱਚ ਕੈਸ਼ ਲੋਡ ਕਰਨ ਲਈ ਬੈੰਕ ਵਿੱਚ 35 ਲੱਖ ਰੁਪਏ ਦਾ ਕੈਸ਼ ਰੱਖਿਆ ਹੋਇਆ ਸੀ, ਤਾੰ ਇਸੇ ਦੋਰਾਨ ਕੁਝ ਸ਼ੱਕੀ ਵਿਅਕਤੀ ਬੈਂਕ ਦੇ ਅੰਦਰ ਦਾਖਲ ਹੋਕੇ 35 ਲੱਖ ਰੁਪਏ ਨਾਲ ਭਰੇ ਕਾਲੇ ਰੰਗ ਦੇ ਬੈਗ ਨੂੰ ਬੜੀ ਚੁਸਤੀ ਨਾਲ ਇਕ ਬੱਚੇ ਰਾਹੀਂ ਚੋਰੀ ਕਰਕੇ ਲੈ ਗਏ ਸੀ। ਹਰਕਤ CCTV ਵਿੱਚ ਵੀ ਰਿਕਾਰਡ ਹੋ ਗਈ ਸੀ।
ਤਫਤੀਸ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਅੰਤਰਰਾਜੀ ਗੈਂਗ ਦੇ ਮੈਂਬਰਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ।ਇਸ ਗੈਂਗ ਬਾਰੇ ਗੁਪਤ ਸੂਚਨਾ ਮਿਲੀ ਸੀ ਕਿ ਚੋਰੀ ਦੀ ਵਾਰਦਾਤ ਦਾ ਸਾਰਾ ਪੈਸਾ ਪਿੰਡ ਕੜੀਆ ਵਿਖੇ ਇਸ ਗੈਂਗ ਮੈਬਰ ਦੇ ਘਰ ਪਹੁੰਚਿਆ ਹੈ ਜਿਸ ਤੇ ਪਿੰਡ ਕੜੀਆ ਵਿਖੇ ਦੋਸੀ ਰਾਜੇਸ ਦੇ ਘਰ ਵਿੱਚ ਰੇਡ ਕਰਕੇ 33 ਲੱਖ 50 ਹਜਾਰ ਰੁਪਏ ਦੀ ਰਕਮ, ਕਾਲੇ ਰੰਗ ਦਾ ਬੈਗ ਅਤੇ ਕੈਸ ਬਾਊਚਰ,ਅਤੇ ਸਬੰਧਤ ਕਾਗਜਾਤ ਵੀ ਬਰਾਮਦ ਕਰ ਲਏ ਹਨ। ਇਸ ਗੈਂਗ ਵੱਲੋਂ ਕੀਤੀਆਂ ਵਾਰਦਾਤਾਂ ਵਿੱਚ ਚੋਰੀ ਕੀਤੇ ਕੈਸ ਅਤੇ ਗਹਿਣਿਆਂ ਦੀ ਬਰਾਮਦਗੀ ਬੜੀ ਮੁਸ਼ਕਿਲ ਨਾਲ ਹੁੰਦੀ ਹੈ ਕਿਉਂਕਿ ਇਨ੍ਹਾਂ ਦੇ ਪਿੰਡਾਂ ਵਿਚ ਕੁਝ ਵੀ ਪਤਾ ਨਹੀਂ ਲਗਦਾ ਹੈ ਪ੍ਰੰਤੂ ਇਸ ਕੇਸ ਵਿਚ ਪਟਿਆਲਾ ਪੁਲਿਸ ਨੂੰ ਸ਼ੁਰੂਆਤ ਵਿੱਚ ਹੀ ਕੈਸ਼ ਦੀ ਵੱਡੀ ਬਰਾਮਦਗੀ ਦੇ ਚਲਦੇ ਸਫਲਤਾ ਹਾਸਲ ਹੋਈ ਹੈ। ਬੱਚੇ ਨੂੰ ਇਸ ਵਿਚ ਗੁਪਤ ਰੱਖਿਆ ਗਿਆ ਹੈ।
ਵਿਆਹ ਸ਼ਾਦੀਆੰ ‘ਚ ਵੀ ਦਿੰਦੇ ਸਨ ਵਾਰਦਾਤਾੰ ਨੂੰ ਅੰਜਾਮ
ਤਫਤੀਸ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਇਹ ਗੈਂਗ ਵਿਆਹ ਸ਼ਾਦੀਆਂ ਦੇ ਸਮਾਰੋਹਾਂ ਦੌਰਾਨ ਮੁੰਡੇ ਜਾਂ ਕੁੜੀ ਦੇ ਮਾਤਾ ਪਿਤਾ ਦੇ ਕੋਲ ਪਿਆ ਪੈਸਿਆੰ/ਗਹਿਣਿਆਂ ਵਾਲਾ ਬੈਗ ਚੋਰੀ ਕਰਨ ਦੀਆਂ ਵਾਰਦਾਤਾਂ ਵੀ ਕਰਦੇ ਹਨ। ਇਸ ਗੈਂਗ ਦੋ ਮੈਬਰਾਂ ਵੱਲੋਂ ਇਸ ਤਰਾਂ ਦੀ ਬੈਂਕ ਵਿਚੋਂ ਕੇਸ ਚੋਰੀ ਦੀਆਂ ਵਾਰਦਾਤਾਂ ਮਿਰਜਾਪੁਰ ਯੂ.ਪੀ. ਜੀਂਦ ਅਤੇ ਭਿਵਾਨੀ ਹਰਿਆਣਾ ਆਦਿ ਵਿਖੇ ਵੀ ਕੀਤੀਆਂ ਗਈਆ ਹਨ। ਇੰਨ੍ਹਾਂ ਵਾਰਦਾਤਾਂ ਨੂੰ ਇਹ ਗੈਗ ਛੋਟੇ ਬੱਚਿਆਂ ਦੀ ਮੱਦਦ ਨਾਲ ਅੰਜਾਮ ਦਿੰਦੇ ਹਨ। ਇੰਨ੍ਹਾ ਵੱਲੋਂ ਬੱਚਿਆਂ ਨੂੰ ਚੋਰੀ ਕਰਨ ਲਈ ਟ੍ਰੇੰਡ ਕੀਤਾ ਜਾਂਦਾ ਹਨ। ਇਹ ਗੈਂਗ ਆਪਣੇ ਪਿੰਡ ਦੇ ਨਾਮ ਨਾਲ ਕੜ੍ਹੀਆ ਗੈਂਗ ਦੇ ਨਾਮ ਨਾਲ ਜਾਣੇ ਜਾਂਦੇ ਹਨ ।
ਇਸ ਗੈਂਗ ਦੇ ਮੈਂਬਰ ਚੋਰੀ ਕੀਤੀ ਹੋਈ ਰਾਸ਼ੀ ਅਤੇ ਗਹਿਣੇ ਆਪਸ ਵਿੱਚ ਵੰਡ ਲੈਂਦੇ ਹਨ। ਵਾਰਦਾਤ ਤੋਂ ਬਾਅਦ ਵਾਰਦਾਤ ਕਰਨ ਵਾਲੇ ਵਿਅਕਤੀ ਆਪਣੇ ਗੈਂਗ ਦੇ ਕਿਸੇ ਹੋਰ ਮੈਂਬਰ ਰਾਹੀਂ ਬਹੁਤ ਜਲਦੀ ਚੋਰੀ ਕੀਤਾ ਪੈਸਾ ਆਪਣੇ ਪਿੰਡ ਪਹੁੰਚਾ ਦਿੰਦੇ ਹਨ ਅਤੇ ਆਪ ਵੀ ਅਲੱਗ-ਅਲੱਗ ਹੋ ਜਾਂਦੇ ਹਨ ਅਤੇ ਵੱਡੀ ਵਾਰਦਾਤ ਕਰਨ ਤੋ ਬਾਅਦ ਇਹ ਆਪਣੇ ਪਿੰਡ ਨਹੀ ਜਾਂਦੇ ਹਨ। ਇਹ ਗੈਂਗ ਚੋਰੀ ਕੀਤਾ ਪੈਸਾ/ਗਹਿਣੇ ਬਹੁਤ ਜਲਦੀ ਹੀ ਖੁਰਦ ਬੁਰਦ ਕਰ ਦਿੰਦੇ ਹਨ, ਪ੍ਰਂਤੂ ਇਸ ਕੇਸ ਵਿੱਚ ਪਟਿਆਲਾ ਪੁਲਿਸ ਵੱਲੋਂ ਫੋਰੀ ਤੋਰ ‘ਤੇ ਕਰਵਾਈ ਕਰਨ ਕਰਕੇ ਪੈਸੇ ਦੀ ਵੱਡੀ ਬਰਾਮਦਗੀ ਸੰਭਵ ਹੋ ਸਕੀ ਹੈ।