November 2, 2022
(Bureau Report)
ਪ੍ਰਧਾਨ ਮੰਤਰੀ ਨਰੇਂਦਰ ਮੋਦੀ 5 ਨਵੰਬਰ ਨੂੰ ਪੰਜਾਬ ਆ ਰਹੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਪੀਐੱਮ 5 ਨਵੰਬਰ ਨੂੰ ਬਿਆਸ ਵਿਖੇ ਰਾਧਾ ਸੁਆਮੀ ਸਤਿਸੰਗ ਬਿਆਸ ਆਉਣਗੇ ਅਤੇ ਡੇਰਾ ਮੁਖੀ ਨਾਲ ਮੁਲਾਕਾਤ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਪੀਐੱਮ ਆਦਮਪੁਰ ਏਅਰਬੇਸ ‘ਤੇ ਉਤਰਣ ਤੋਂ ਬਾਅਦ ਬਿਆਸ ਜਾ ਸਕਦੇ ਹਨ, ਜਿਥੇ ਉਹਨਾਂ ਦਾ ਕੁਝ ਦੇਰ ਰੁਕਣ ਦਾ ਪ੍ਰੋਗਰਾਮ ਹੈ।
ਦਰਅਸਲ, 5 ਤਾਰੀਖ ਨੂੰ ਪੀਐੱਮ ਮੋਦੀ ਦੀ ਹਿਮਾਚਲ ਪ੍ਰਦੇਸ਼ ਵਿੱਚ ਚੋਣ ਰੈਲੀ ਹੈ, ਪਰ ਕਿਹਾ ਜਾ ਰਿਹਾ ਹੈ ਕਿ ਹਿਮਾਚਲ ਜਾਣ ਤੋਂ ਪਹਿਲਾਂ ਪੀਐੱਮ ਪੰਜਾਬ ਵਿੱਚ ਰੁੱਕ ਕੇ ਡੇਰਾ ਬਿਆਸ ਵਿਖੇ ਜਾਣਗੇ।
ਹਿਮਾਚਲ ‘ਚ ਡੇਰੇ ਦਾ ਚੰਗਾ ਅਧਾਰ
ਕਾਬਿਲੇਗੌਰ ਹੈ ਕਿ ਹਿਮਾਚਲ ਪ੍ਰਦੇਸ਼ ਵਿੱਚ ਡੇਰਾ ਬਿਆਸ ਦਾ ਚੰਗਾ ਅਧਾਰ ਹੈ। ਹਿਮਾਚਲ ਦੇ ਵਧੇਰੇਤਰ ਲੋਕ ਡੇਰੇ ਦੇ ਪੈਰੋਕਾਰ ਹਨ। ਲਿਹਾਜ਼ਾ ਪੀਐੱਮ ਦੇ ਇਸ ਦੌਰੇ ਨੂੰ ਜ਼ਾਹਿਰ ਤੌਰ ‘ਤੇ ਹਿਮਾਚਲ ਚੋਣਾਂ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਹਿਮਾਚਲ ਪ੍ਰਦੇਸ਼ ਦੀਆਂ 68 ਸੀਟਾਂ ਲਈ 12 ਨਵੰਬਰ ਨੂੰ ਵੋਟਿੰਗ ਹੋਣ ਜਾ ਰਹੀ ਹੈ, ਜਿਸਦੇ ਨਤੀਜੇ 8 ਦਸੰਬਰ ਨੂੰ ਆਉਣਗੇ।