ਅੰਮ੍ਰਿਤਸਰ। ਨਸ਼ਾ ਤਸਕਰੀ ਦੇ ਮਾਮਲੇ ‘ਚ ਤਰਨਤਾਰਨ ਜੇਲ੍ਹ ‘ਚ ਬੰਦ ਇੱਕ ਹਵਾਲਾਤੀ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਤੋੰ ਫਰਾਰ ਹੋ ਗਿਆ। ਸੁਖਦੀਪ ਨਾੰਅ ਦੇ ਇਸ ਹਵਾਲਾਤੀ ਨੂੰ ਤਬੀਅਤ ਖਰਾਬ ਹੋਣ ਦੇ ਚਲਦੇ ਜੇਲ੍ਹ ਤੋੰ ਹਸਪਤਾਲ ਲਿਆੰਦਾ ਗਿਆ ਸੀ, ਪਰ ਇਸੇ ਦੌਰਾਨ ਉਹ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ।
ਕੈਦੀ ਦੇ ਪਿੱਛੇ-ਪਿੱਛੇ ਪੁਲਿਸ ਵਾਲੇ ਵੀ ਨਿਕਲੇ
ਮੁਲਜ਼ਮ ਸੁਖਦੀਪ ਨੂੰ 3 ASI ਦੀ ਨਿਗਰਾਨੀ ‘ਚ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਹਵਾਲਾਤੀ ਦੇ ਫਰਾਰ ਹੋਣ ਦੇ ਮਾਮਲੇ ‘ਚ ਤਿੰਨਾੰ ASI ‘ਤੇ ਲਾਪਰਵਾਹੀ ਦਾ ਕੇਸ ਦਰਜ ਕੀਤਾ ਗਿਆ ਸੀ। ਮੁਕੱਦਮਾ ਦਰਜ ਹੋਣ ਦੇ ਚਲਦੇ ਤਿੰਨੇ ASI ਵੀ ਫਰਾਰ ਹੋ ਗਏ। ਪੁਲਿਸ ਅਧਿਕਾਰੀਆੰ ਨੇ ਤਿੰਨੇ ਮੁਲਾਜ਼ਮਾੰ ਨੂੰ ਸਸਪੈੰਡ ਵੀ ਕਰ ਦਿੱਤਾ ਹੈ।
ਬਹਿਰਹਾਲ ਪੁਲਿਸ, ਸਾਥੀ ਮੁਲਾਜ਼ਮਾੰ ਅਤੇ ਹਵਾਲਾਤੀ ਦੀ ਤਲਾਸ਼ ਵਿੱਚ ਜੁਟੀ ਗਈ ਹੈ।
