Home Politics ਪੰਜਾਬ ਯੂਨੀਵਰਸਿਟੀ 'ਚ ਵੀ ਚੱਲਿਆ 'ਝਾੜੂ'...BJP, ਕਾਂਗਰਸ ਤੇ ਅਕਾਲੀਆਂ ਨੂੰ ਹਰਾ ਕੇ...

ਪੰਜਾਬ ਯੂਨੀਵਰਸਿਟੀ ‘ਚ ਵੀ ਚੱਲਿਆ ‘ਝਾੜੂ’…BJP, ਕਾਂਗਰਸ ਤੇ ਅਕਾਲੀਆਂ ਨੂੰ ਹਰਾ ਕੇ ‘ਪ੍ਰਧਾਨਗੀ’ ‘ਤੇ AAP ਦਾ ਕਬਜ਼ਾ

October 18, 2022
(Chandigarh)

ਪੰਜਾਬ ਯੂਨੀਵਰਸਿਟੀ ਦੀ ਸਟੂਡੈਂਟ ਪਾਲੀਟਿਕਸ ਵਿੱਚ ‘ਆਪ’ ਨੇ ਸ਼ਾਨਦਾਰ ਐਂਟਰੀ ਕੀਤੀ ਹੈ। PU ਦੀਆਂ ਵਿਦਿਆਰਥੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਸਟੂਡੈਂਟ ਇਕਾਈ ‘ਛਾਤਰ ਯੁਵਾ ਸੰਘਰਸ਼ ਸਮਿਤੀ'(CYSS) ਨੇ ਜਿੱਤ ਹਾਸਲ ਕੀਤੀ ਹੈ। CYSS ਦੇ ਪ੍ਰਧਾਨਗੀ ਅਹੁਦੇ ਦੇ ਉਮੀਦਵਾਰ ਆਯੁਸ਼ ਖਟਕੜ ਪੀਯੂ ਦੇ ਨਵੇਂ ਸਰਤਾਜ ਬਣੇ ਹਨ।

ਪ੍ਰਧਾਨਗੀ ਦੇ ਅਹੁਦੇ ‘ਤੇ CYSS ਨੂੰ ਸਭ ਤੋਂ ਵੱਧ 2712 ਵੋਟਾਂ ਹਾਸਲ ਹੋਈਆਂ ਹਨ, ਜਦਕਿ ਦੂਜੇ ਨੰਬਰ ‘ਤੇ ਰਹੀ ABVP ਨੂੰ 2097 ਵੋਟਾਂ ਪਈਆਂ ਹਨ। ਕਾਂਗਰਸ ਦੇ ਸਟੂਡੈਂਟ ਸੰਗਠਨ NSUI ਨੂੰ 1582 ਅਤੇ ਅਕਾਲੀ ਦਲ ਦੀ ਵਿਦਿਆਰਥੀ ਜਥੇਬੰਦੀ ਨੂੰ 1336 ਵੋਟਾਂ ਹਾਸਲ ਹੋਈਆਂ ਹਨ।

‘ਆਪ’ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਯੁਸ਼ ਖਟਕੜ ਨੂੰ ਇਸ ਜਿੱਤ ‘ਤੇ ਵਧਾਈ ਦਿੱਤੀ। ਉਹਨਾਂ ਕਿਹਾ, “ਅੱਜ ਦੇਸ਼ ਦਾ ਨੌਜਵਾਨ ‘ਆਪ’ ਵੱਲ ਬੇਹੱਦ ਉਮੀਦ ਨਾਲ ਵੇਖ ਰਿਹਾ ਹੈ। ਵੱਡੀ ਗਿਣਤੀ ਵਿੱਚ ਜੁੜ ਰਿਹਾ ਹੈ। ‘ਆਪ’ ਨੌਜਵਾਨਾਂ ਦੀ ਪਾਰਟੀ ਹੈ। ਨੌਜਵਾਨ ਹੀ ਭਵਿੱਖ ਵਿੱਚ ਦੇਸ਼ ਦੀ ਵਾਗਡੋਰ ਸੰਭਾਲਣਗੇ।”

CM ਭਗਵੰਤ ਮਾਨ ਨੇ ਇਸ ਜਿੱਤ ਨੂੰ ਨਵੀਂ ਸ਼ੁਰੂਆਤ ਕਰਾਰ ਦਿੱਤਾ ਹੈ। ਮਾਨ ਨੇ ਟਵਿਟਰ ‘ਤੇ ਲਿਖਿਆ, “ਨੌਜਵਾਨ ਚਾਹੁਣ ਤਾਂ ਮੁਲਕ ਦੀ ਤਕਦੀਰ ਬਦਲ ਸਕਦੇ ਨੇ…ਅੱਜ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਇਹ ਸਾਬਿਤ ਕਰ ਦਿੱਤਾ ਹੈ…ਆਮ ਆਦਮੀ ਪਾਰਟੀ ਦੇ ਵਿਦਿਆਰਥੀ ਵਿੰਗ CYSS ਦੀ ਸ਼ਾਨਦਾਰ ਜਿੱਤ ਨੇ ਭਗਤ ਸਿੰਘ ਦੀ ਸੋਚ ਨੂੰ ਹੋਰ ਮਜ਼ਬੂਤ ਕੀਤਾ ਹੈ..ਆਯੂਸ਼ ਖਟਕਡ ਬਣੇ ਪ੍ਰਧਾਨ…ਸਾਰੀ ਟੀਮ ਨੂੰ ਮੁਬਾਰਕਾਂ…ਇਨਕਲਾਬ ਜ਼ਿੰਦਾਬਾਦ”

ਇਸ ਚੋਣ ਵਿੱਚ ‘ਆਪ’ ਦੀ ਸਟੂਡੈਂਟ ਵਿੰਗ ਦੀ ਕਮਾਨ ਕੈਬਨਿਟ ਮੰਤਰੀ ਮੀਤ ਹੇਅਰ ਦੇ ਹੱਥ ਰਹੀ। ਚੋਣਾਂ ਵਿੱਚ ‘ਆਪ’ ਦੀ ਧਮਾਕੇਦਾਰ ਜਿੱਤ ਹੁੰਦੇ ਹੀ ਮੀਤ ਹੇਅਰ ਪੰਜਾਬ ਯੂਨੀਵਰਸਿਟੀ ਪਹੁੰਚੇ ਅਤੇ ਜਸ਼ਨ ਵਿੱਚ ਸ਼ਾਮਲ ਹੋਏ। ਮੀਤ ਹੇਅਰ ਨੇ ਕਿਹਾ, “ਪੰਜਾਬ ਯੂਨੀਵਰਸਿਟੀ ਵਿਦਿਆਰਥੀ ਚੋਣਾਂ ਵਿੱਚ ਆਪ ਦੇ ਵਿਦਿਆਰਥੀ ਵਿੰਗ CYSS ਦੀ ਵੱਡੀ ਜਿੱਤ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੀਆਂ ਨੀਤੀਆਂ ਦੀ ਜਿੱਤ ਹੈ। ਨੌਜਵਾਨਾਂ ਨੇ ਭਾਜਪਾ ਦੀ ਫ਼ਿਰਕੂ ਸੋਚ ਤੇ ਆਪ੍ਰੇਸ਼ਨ ਲੌਟਸ ਨੂੰ ਰੱਦ ਕੀਤਾ।”

ਦੱਸ ਦਈਏ ਕਿ ਆਮ ਆਦਮੀ ਪਾਰਟੀ ਦੀ ਵਿਦਿਆਰਥੀ ਵਿੰਗ CYSS ਨੇ ਪੰਜਾਬ ਯੂਨੀਵਰਸਿਟੀ ਵਿੱਚ ਪਹਿਲੀ ਵਾਰ ਚੋਣ ਲੜੀ ਹੈ। ਵੋਟਾਂ ਦੀ ਗਿਣਤੀ ਦੇ ਦੂਜੇ ਰਾਊਂਡ ਤੋਂ ਹੀ ਪਾਰਟੀ ਨੇ ਲੀਡ ਬਣਾਈ ਹੋਈ ਸੀ ਅਤੇ ਇਹ ਲੀਡ ਬਣੀ ਰਹੀ ਅਤੇ ਪਾਰਟੀ ਨੂੰ ਜਿੱਤ ਵੀ ਹਾਸਲ ਹੋਈ।

2 ਅਹੁਦਿਆਂ ‘ਤੇ NSUI ਦਾ ਕਬਜ਼ਾ

ਪ੍ਰਧਾਨਗੀ ਦੇ ਅਹੁਦੇ ‘ਤੇ ਬੇਸ਼ੱਕ ਆਮ ਆਦਮੀ ਪਾਰਟੀ ਦੀ ਵਿਦਿਆਰਥੀ ਵਿੰਗ ਨੇ ਜਿੱਤ ਹਾਸਲ ਕੀਤੀ ਹੋਵੇ, ਪਰ ਉਪ ਪ੍ਰਧਾਨ ਅਤੇ ਜੁਆਇੰਟ ਸੈਕਟਰੀ ਦੇ ਅਹੁਦੇ ‘ਤੇ ਕਾਂਗਰਸ ਦੀ ਸਟੂਡੈਂਟ ਵਿੰਗ NSUI ਦੇ ਉਮੀਦਵਾਰ ਕਾਬਜ਼ ਰਹੇ। ਉਪ ਪ੍ਰਧਾਨ ਦੇ ਅਹੁਦੇ ‘ਤੇ ਹਰਸ਼ਦੀਪ ਸਿੰਘ ਬਾਠ ਜੇਤੂ ਰਹੇ, ਜਦਕਿ ਜੁਆਇੰਟ ਸਕੱਤਰ ਦੇ ਅਹੁਦੇ ਮਨੀਸ਼ ਬੂਰਾ ਨੇ ਜਿੱਤ ਹਾਸਲ ਕੀਤੀ। ਇਸ ਤੋਂ ਇਲਾਵਾ ਸਕੱਤਰ ਦੇ ਅਹੁਦੇ ‘ਤੇ ਇੰਸੋ ਦੇ ਪ੍ਰਵੇਸ਼ ਬਿਸ਼ਨੋਈ ਜੇਤੂ ਰਹੇ।

RELATED ARTICLES

LEAVE A REPLY

Please enter your comment!
Please enter your name here

Most Popular

Recent Comments