Home Punjab ਪੰਜਾਬ-ਹਰਿਆਣਾ ਹਾਈਕੋਰਟ ਨੂੰ ਮਿਲੇ 11 ਨਵੇੰ ਜੱਜ...ਇਥੇ ਪੜ੍ਹੋ ਪੂਰੀ ਲਿਸਟ

ਪੰਜਾਬ-ਹਰਿਆਣਾ ਹਾਈਕੋਰਟ ਨੂੰ ਮਿਲੇ 11 ਨਵੇੰ ਜੱਜ…ਇਥੇ ਪੜ੍ਹੋ ਪੂਰੀ ਲਿਸਟ

ਚੰਡੀਗੜ੍ਹ। ਕੇੰਦਰ ਸਰਕਾਰ ਵੱਲੋੰ ਪੰਜਾਬ-ਹਰਿਆਣਾ ਹਾਈਕੋਰਟ ਦੇ 11 ਵਕੀਲਾੰ ਨੂੰ ਐਡੀਸ਼ਨਲ ਜੱਜ ਨਿਯੁਕਤ ਕਰ ਦਿੱਤਾ ਗਿਆ ਹੈ। ਸੁਪਰੀਮ ਕੋਰਟ Collegium ਵੱਲੋੰ 13  ਨਾਵਾੰ ਦੀ ਸਿਫਾਰਿਸ਼ ਕੇੰਦਰੀ ਕਾਨੂੰਨ ਅਤੇ ਨਿਆੰ ਮੰਤਰਾਲੇ ਨੂੰ ਭੇਜੀ ਗਈ ਸੀ। ਰਾਸ਼ਟਰਪਤੀ ਦੀ ਮਨਜ਼ੂਰੀ ਤੋੰ ਬਾਅਦ ਇਹਨਾੰ 13 ਨਾਵਾੰ ‘ਚੋੰ 11 ਨੂੰ ਐਡੀਸ਼ਨਲ ਜੱਜ ਦੇ ਅਹੁਦੇ ਲਈ ਨਿਯੁਕਤ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ।

ਇਹ ਸਾਰੇ ਵਕੀਲ ਆਪਣਾ ਅਹੁਦਾ ਸੰਭਾਲਣ ਦੇ ਸਮੇੰ ਤੋੰ 2 ਸਾਲ ਤੱਕ ਇਸ ਅਹੁਦੇ ‘ਤੇ ਬਣੇ ਰਹਿਣਗੇ।

ਇਹਨਾੰ ਨੂੰ ਬਣਾਇਆ ਗਿਆ ਜੱਜ

  1. ਨਿਧੀ ਗੁਪਤਾ, ਐਡਵੋਕੇਟ
  2. ਸੰਜੇ ਵਸ਼ਿਸ਼ਟ, ਐਡਵੋਕੇਟ
  3. ਤ੍ਰਿਭੁਵਨ ਦਹੀਆ, ਐਡਵੋਕੇਟ
  4. ਨਮਿਤ ਕੁਮਾਰ, ਐਡਵੋਕੇਟ
  5. ਹਰਕੇਸ਼ ਮਨੂਜਾ, ਐਡਵੋਕੇਟ
  6. ਅਮਨ ਚੌਧਰੀ, ਐਡਵੋਕੇਟ
  7. ਨਰੇਸ਼ ਸਿੰਘ, ਐਡਵੋਕੇਟ
  8. ਹਰਸ਼ ਬਾੰਗੜ, ਐਡਵੋਕੇਟ
  9. ਜਗਮੋਹਨ ਬਾੰਸਲ, ਐਡਵੋਕੇਟ
  10. ਦੀਪਕ ਮਨਚੰਦਾ, ਐਡਵੋਕੇਟ
  11. ਅਲੋਕ ਜੈਨ, ਐਡਵੋਕੇਟ

ਨੋਟੀਫਿਕੇਸ਼ਨ ਦੀ ਕਾਪੀ…

ਜੱਜਾੰ ਦੀ ਕਮੀ ਨਾਲ ਜੂਝ ਰਿਹਾ ਹਾਈਕੋਰਟ

ਪੰਜਾਬ ਅਤੇ ਹਰਿਆਣਾ ਹਾਈਕੋਰਟ ਮੌਜੂਦਾ ਸਮੇੰ ਵਿੱਚ ਜੱਜਾੰ ਦੀ ਕਮੀ ਨਾਲ ਜੂਝ ਰਿਹਾ ਹੈ। ਹਾਈਕੋਰਟ ‘ਚ ਜੱਜਾੰ ਦੇ 85 ਅਹੁਦੇ ਮਨਜ਼ੂਰ ਹਨ, ਪਰ ਮੌਜੂਦਾ ਸਮੇੰ ਵਿੱਚ ਸਿਰਫ਼ 46 ਅਹੁਦੇ ਹੀ ਭਰੇ ਹਨ। ਇਸਦੇ ਚਲਦੇ ਹਾਈਕੋਰਟ ‘ਚ ਕਾਫੀ ਮਾਮਲੇ ਪੈੰਡਿੰਗ ਚੱਲ ਰਹੇ ਸਨ ਅਤੇ ਕੰਮਕਾਜ ਪ੍ਰਭਾਵਿਤ ਹੋ ਰਿਹਾ ਸੀ। ਹੁਣ 11 ਹੋਰ ਜੱਜਾੰ ਦੀ ਨਿਯੁਕਤੀ ਤੋੰ ਬਾਅਦ ਜੱਜਾੰ ਦੇ 57 ੍ਅਹੁਦੇ ਭਰ ਜਾਣਗੇ ਅਤੇ 28 ਅਹੁਦੇ ਹੀ ਖਾਲੀ ਰਹਿਣਗੇ।

RELATED ARTICLES

LEAVE A REPLY

Please enter your comment!
Please enter your name here

Most Popular

Recent Comments