Home News ਜੁਰਾਬਾਂ ਵੇਚਣ ਵਾਲੇ ਬੱਚੇ ਦੀ ਇਮਾਨਦਾਰੀ 'ਤੇ ਕਾਇਲ ਹੋਏ CM ਕੈਪਟਨ, ਕੀਤੀ...

ਜੁਰਾਬਾਂ ਵੇਚਣ ਵਾਲੇ ਬੱਚੇ ਦੀ ਇਮਾਨਦਾਰੀ ‘ਤੇ ਕਾਇਲ ਹੋਏ CM ਕੈਪਟਨ, ਕੀਤੀ ਵੱਡੀ ਮਦਦ

ਚੰਡੀਗੜ੍ਹ। ਪਿਛਲੇ ਦਿਨੀਂ ਲੁਧਿਆਣਾ ਦੇ ਇੱਕ ਜੁਰਾਬਾਂ ਵੇਚਣ ਵਾਲੇ 10 ਸਾਲਾ ਬੱਚੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ, ਜਿਸ ‘ਚ ਇਹ ਬੱਚਾ ਇੱਕ ਕਾਰ ਚਾਲਕ ਵੱਲੋਂ ਜੁਰਾਬਾਂ ਦੀ ਕੀਮਤ ਤੋਂ ਵੱਧ 50 ਰੁਪਏ ਦੇਣ ਦੀ ਪੇਸ਼ਕਸ਼ ਨੂੰ ਇਨਕਾਰ ਕਰਦਾ ਨਜ਼ਰ ਆ ਰਿਹਾ ਹੈ। ਵੰਸ਼ ਸਿੰਘ ਨਾਮੀ ਇਸ ਬੱਚੇ ਦੀ ਵੀਡੀਓ ਵੇਖ ਕੇ ਸੂਬੇ ਦੇ ਮੁੱਖ ਮੰਤਰੀ ਸੀਐੱਮ ਕੈਪਟਨ ਅਮਰਿੰਦਰ ਸਿੰਘ ਉਸਦੀ ਇਮਾਨਦਾਰੀ ਦੇ ਕਾਇਲ ਹੋ ਗਏ ਹਨ।

ਵੰਸ਼ ਸਿੰਘ ਦੀ ਹਾਲਤ ਨੂੰ ਦੇਖਦਿਆਂ ਮੁੱਖ ਮੰਤਰੀ ਨੇ ਉਸਦੀ ਸਿੱਖਿਆ ਲਈ ਪੂਰਾ ਵਿੱਤੀ ਸਹਿਯੋਗ ਦੇਣ ਸਣੇ ਉਸਦੇ ਪਰਿਵਾਰ ਨੂੰ 2 ਲੱਖ ਰੁਪਏ ਦੀ ਫੌਰੀ ਮਦਦ ਦੇਣ ਸਣੇ ਦਾ ਐਲਾਨ ਕੀਤਾ ਹੈ। ਉਹਨਾਂ ਨੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੂੰ ਹੁਕਮ ਦਿੱਤੇ ਕਿ ਵੰਸ਼, ਜੋ ਸਕੂਲ ਛੱਡ ਚੁੱਕਾ ਹੈ, ਨੂੰ ਮੁੜ ਸਕੂਲ ਭੇਜਿਆ ਜਾਵੇ ਅਤੇ ਉਸ ਦੀ ਪੜ੍ਹਾਈ ਦਾ ਸਾਰਾ ਖਰਚਾ ਸੂਬਾ ਸਰਕਾਰ ਚੁੱਕੇਗੀ।

ImageImage

 

ਮੁੱਖ ਮੰਤਰੀ ਨੇ ਵੰਸ਼ ਸਿੰਘ ਅਤੇ ਉਸਦੇ ਪਰਿਵਾਰ ਨਾਲ ਵੀਡੀਓ ਕਾਲ ਰਾਹੀਂ ਗੱਲਬਾਤ ਵੀ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਵੰਸ਼ ਦੇ ਸਵੈ-ਮਾਣ ਨੇ ਪ੍ਰਭਾਵਿਤ ਕੀਤਾ ਹੈ। ਇਸ ਲੜਕੇ ਦੀ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਲੱਖਾਂ ਲੋਕਾਂ ਨੇ ਦੇਖਿਆ ਅਤੇ ਲੋਕ ਇਸ ਦੀ ਇਮਾਨਦਾਰੀ ਅਤੇ ਸਵੈ-ਮਾਣ ਦੀ ਸ਼ਲਾਘਾ ਕਰ ਰਹੇ ਹਨ।

ਦੱਸਣਯੋਗ ਹੈ ਕਿ ਵੰਸ਼ ਦੇ ਪਿਤਾ ਪਰਮਜੀਤ ਵੀ ਜੁਰਾਬਾਂ ਵੇਚਦੇ ਹਨ, ਜਦਕਿ ਉਸ ਦੀ ਮਾਤਾ ਘਰੇਲੂ ਸੁਆਣੀ ਹੈ। ਵੰਸ਼ ਦੀਆਂ ਤਿੰਨ ਭੈਣਾਂ ਅਤੇ ਇਕ ਵੱਡਾ ਭਰਾ ਹੈ ਅਤੇ ਪਰਿਵਾਰ ਸ਼ਹਿਰ ਦੇ ਹੈਬੋਵਾਲ ਇਲਾਕੇ ਵਿੱਚ ਕਿਰਾਏ ਦੇ ਮਕਾਨ ਵਿਚ ਰਹਿੰਦਾ ਹੈ।

RELATED ARTICLES

LEAVE A REPLY

Please enter your comment!
Please enter your name here

Most Popular

Recent Comments