Home Entertainment ਪੰਜਾਬ ਚ ਫ਼ਿਲਮਾਂ, ਵੀਡਿਓ ਐਲਬਮਾਂ ਦੀ ਸ਼ੂਟਿੰਗ ਮੂੜ੍ਹ ਸ਼ੁਰੂ ਹੋਏਗੀ, ਕੈਪਟਨ ਨੇ...

ਪੰਜਾਬ ਚ ਫ਼ਿਲਮਾਂ, ਵੀਡਿਓ ਐਲਬਮਾਂ ਦੀ ਸ਼ੂਟਿੰਗ ਮੂੜ੍ਹ ਸ਼ੁਰੂ ਹੋਏਗੀ, ਕੈਪਟਨ ਨੇ ਜਾਰੀ ਕੀਤੀਆਂ ਹਿਦਾਇਤਾਂ

Capt Amarinder okays films shoots amidst Unlock 2ਚੰਡੀਗੜ੍ਹ, 23 ਜੁਲਾਈ -ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਸੂਬੇ ਵਿੱਚ ਅਨਲੌਕ 2.0 ਦੌਰਾਨ ਫਿਲਮਾਂ/ਸੰਗੀਤਕ ਵੀਡਿਓਜ਼ ਦੀਆਂ ਸ਼ੂਟਿੰਗ ਲਈ ਵਿਸਥਾਰਤ ਦਿਸ਼ਾ ਨਿਰਦੇਸ਼ਾਂ ਨੂੰ ਮਨਜ਼ੂਰੀ ਦੇ ਦਿੱਤੀ। ਹਦਾਇਤਾਂ ਅਨੁਸਾਰ ਸ਼ੂਟਿੰਗ ਵਾਲੇ ਸਥਾਨ ‘ਤੇ 50 ਤੋਂ ਵੱਧ ਵਿਅਕਤੀ ਇਕੱਠੇ ਨਹੀਂ ਹੋ ਸਕਣਗੇ ਅਤੇ ਕੋਵਿਡ ਇਹਤਿਆਤ ਦੇ ਸਾਰੇ ਪ੍ਰੋਟੋਕਾਲਾਂ ਦੀ ਪਾਲਣਾ ਕਰਨੀ ਯਕੀਨੀ ਹੋਵੇਗੀ।
ਫਿਲਮ ਤੇ ਸੰਗੀਤਕ ਸਨਅਤ ਦੇ ਨੁਮਾਇੰਦਿਆਂ ਦੇ ਵਫਦ ਵੱਲੋਂ ਫਿਲਮਾਂ ਤੇ ਗਾਣਿਆਂ ਦੇ ਫਿਲਮਾਂਕਣ ਲਈ ਆਗਿਆ ਲੈਣ ਸਬੰਧੀ ਮੁੱਖ ਮੰਤਰੀ ਕੋਲ ਕੀਤੀ ਮੰਗ ਤੋਂ ਬਾਅਦ ਮੁੱਖ ਮੰਤਰੀ ਨੇ ਬੁੱਧਵਾਰ ਨੂੰ ਮੁੱਖ ਸਕੱਤਰ ਵਿਨੀ ਮਹਾਜਨ ਨੂੰ ਇਸ ਸਬੰਧੀ ਸਪੱਸ਼ਟ ਹਦਾਇਤਾਂ ਜਾਰੀ ਕਰਨ ਲਈ ਕਿਹਾ ਸੀ।
ਮੁੱਖ ਮੰਤਰੀ ਵੱਲੋਂ ਅੱਜ ਪ੍ਰਵਾਨਗੀ ਦੇਣ ਤੋਂ ਬਾਅਦ ਵਿਸ਼ੇਸ਼ ਮੁੱਖ ਸਕੱਤਰ (ਗ੍ਰਹਿ) ਸਤੀਸ਼ ਚੰਦਰਾ ਨੇ ਸੂਬੇ ਵਿੱਚ ਫਿਲਮਾਂ/ਸੰਗੀਤਕ ਵੀਡਿਓ ਫਿਲਮਾਂਕਣ ਲਈ ਸ਼ਰਤਾਂ ਸਹਿਤ ਆਗਿਆ ਦੇਣ ਸਬੰਧੀ ਵਿਆਪਕ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ। ਸ਼ੂਟਿੰਗ ਲਈ ਆਗਿਆ ਲੈਣ ਵਾਸਤੇ ਡਿਪਟੀ ਕਮਿਸ਼ਨਰ ਨੂੰ ਬਿਨੈ ਪੱਤਰ ਦੇਣਾ ਹੋਵੇਗਾ ਜਿਸ ਵਿੱਚ ਸ਼ੂਟਿੰਗ ਸਥਾਨ ਦਾ ਵੇਰਵਾ, ਦਿਨਾਂ ਦੀ ਗਿਣਤੀ, ਆਗਿਆ ਦਾ ਸਮਾਂ ਆਦਿ ਲਿਖਣਾ ਹੋਵੇਗਾ। ਡਿਪਟੀ ਕਮਿਸ਼ਨਰ ਪੁਲਿਸ ਅਧਿਕਾਰੀਆਂ ਨਾਲ ਸਲਾਹ ਤੋਂ ਬਾਅਦ ਆਗਿਆ ਦੇਵੇਗਾ ਅਤੇ ਆਗਿਆ ਦੀ ਕਾਪੀ ਅੱਗੇ ਜਾਣਕਾਰੀ ਤੇ ਲੋੜੀਂਦੀ ਕਾਰਵਾਈ ਵਾਸਤੇ ਪੁਲਿਸ ਕਮਿਸ਼ਨਰ/ਐਸ.ਐਸ.ਪੀ. ਨੂੰ ਭੇਜੀ ਜਾਵੇਗੀ।
ਹਦਾਇਤਾਂ ਅਨੁਸਾਰ ਸ਼ੂਟਿੰਗ ਦੌਰਾਨ ਮੌਕੇ ‘ਤੇ ਕੁੱਲ 50 ਤੋਂ ਵੱਧ ਵਿਅਕਤੀ ਇਕੱਠੇ ਨਹੀਂ ਹੋਣਗੇ ਅਤੇ ਇਹ ਘੱਟੋ-ਘੱਟ ਸੰਭਵ ਸਮੇਂ ਵਿੱਚ ਕੀਤੀ ਜਾਣੀ ਚਾਹੀਦੀ ਹੈ। ਸ਼ੂਟਿੰਗ ਸਬੰਧਤ ਵਿਅਕਤੀਆਂ ਦੀ ਥਰਮਲ ਸਕੈਨਿੰਗ ਤੋਂ ਬਾਅਦ ਹੀ ਸ਼ੁਰੂ ਹੋ ਸਕੇਗੀ ਅਤੇ ਕਿਸੇ ਵਿੱਚ ਬਿਮਾਰੀ ਦਾ ਕੋਈ ਲੱਛਣ ਨਾ ਪਾਏ ਜਾਣ ਤੋਂ ਬਾਅਦ ਹੀ ਸ਼ੁਰੂ ਹੋਵੇਗੀ।
ਸ਼ੂਟਿੰਗ ਸਥਾਨ ਨੂੰ ਸੈਨੀਟਾਈਜ਼ ਕੀਤਾ ਜਾਵੇਗਾ ਅਤੇ ਸਾਬਣ ਤੇ ਪਾਣੀ ਦਾ ਪੂਰਾ ਪ੍ਰਬੰਧ ਹੋਵੇਗਾ। ਸਾਰਿਆਂ ਨੂੰ ਨਿਰੰਤਰ ਹੱਥ ਧੋਣੇ ਪੈਣਗੇ। ਕੈਮਰੇ ਦਾ ਸਾਹਮਣਾ ਕਰਨ ਵਾਲਿਆਂ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਮਾਸਕ ਪਹਿਨਣਾ ਅਤੇ ਸਮਾਜਿਕ ਵਿੱਥ ਦੇ ਨਿਯਮਾਂ ਦੀ ਪਾਲਣਾ ਕਰਨੀ ਲਾਜ਼ਮੀ ਹੋਵੇਗੀ।
ਭੀੜ ਨੂੰ ਰੋਕਣ ਲਈ ਢੁੱਕਵੀਂ ਗਿਣਤੀ ਵਿੱਚ ਕਨਾਤਾਂ ਆਦਿ ਦੀ ਵਿਵਸਥਾ ਕਰਨੀ ਹੋਵੇਗੀ ਅਤੇ ਨਿੱਜੀ ਸੁਰੱਖਿਆ ਕਰਮੀਆਂ ਵੱਲੋਂ ਭੀੜ ਨੂੰ ਕੰਟਰੋਲ ਕਰਨਾ ਯਕੀਨੀ ਬਣਾਉਣਾ ਹੋਵੇਗਾ।

RELATED ARTICLES

LEAVE A REPLY

Please enter your comment!
Please enter your name here

Most Popular

Recent Comments