Home CRIME ਕਿੱਲੋ 392 ਗਰਾਮ ਹੈਰੋਇਨ ਸਣੇ 21 ਲੱਖ ਦੀ ਨਕਦੀ ਬਰਾਮਦ, ਮੌਜੂਦਾ ਸਰਪੰਚ...

ਕਿੱਲੋ 392 ਗਰਾਮ ਹੈਰੋਇਨ ਸਣੇ 21 ਲੱਖ ਦੀ ਨਕਦੀ ਬਰਾਮਦ, ਮੌਜੂਦਾ ਸਰਪੰਚ ਸਣੇ ਚਾਰ ਮੁਲਜ਼ਮ ਗ੍ਰਿਫ਼ਤਾਰ

ਡੈਸਕ: ਲੁਧਿਆਣਾ ਐੱਸਟੀਐੱਫ ਵੱਲੋਂ ਲਗਾਤਾਰ ਸੌਦਾਗਰਾਂ ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਇਸ ਦੇ ਤਹਿਤ ਐਸਟੀਐਫ ਵੱਲੋਂ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਕੋਲੋਂ 5 ਕਿਲੋ 392 ਗਰਾਮ ਹੈਰੋਇਨ, 312 ਬੋਰ ਰਾਇਫਲ, 12 ਬੋਰ ਪੰਪ ਐਕਸ਼ਨ ਗੰਨ, 32 ਬੋਰ ਰਿਵਾਲਵਰ ਅਤੇ 21 ਲੱਖ ਰੁਪਏ ਦੇ ਲਗਭਗ ਦਾ ਕੈਸ਼ ਵੀ ਬਰਾਮਦ ਕੀਤਾ ਗਿਆ ਹੈ, ਇਨ੍ਹਾਂ ਮੁਲਜ਼ਮਾਂ ਤੋਂ 8 ਲਗਜ਼ਰੀ ਗੱਡੀਆਂ ਵੀ ਬਰਾਮਦ ਕੀਤੀਆਂ ਗਈਆਂ ਨੇ ਜਿਨ੍ਹਾਂ ਅਉਡੀ, ਬੀ ਐਮ ਡਬਲਯੂ, ਮਰਸਡੀਜ਼, ਜੈਗੂਆਰ ਆਦ ਵੀ ਸ਼ਾਮਲ ਨੇ ਅਤੇ ਇਨ੍ਹਾਂ ਸਾਰੀਆਂ ਗੱਡੀਆਂ ਦੇ ਫੈਂਸੀ ਨੰਬਰ ਨੇ। ਇਨ੍ਹਾਂ ਮੁਲਜ਼ਮਾਂ ਵਿਚੋਂ ਮੁੱਖ ਗੁਰਦੀਪ ਸਿੰਘ ਰਾਣੋ ਮੌਜੂਦਾ ਸਰਪੰਚ ਹੈ ਅਤੇ ਸੂਤਰਾਂ ਮੁਤਾਬਿਕ ਦੇ ਪੰਜਾਬ ਦੀ ਸਿਆਸੀ ਲਿੰਕ ਵੀ ਦੱਸੇ ਜਾ ਰਹੇ ਨੇ ਇਹ ਸਾਰੇ ਹਾਈਪ੍ਰੋਫਾਈਲ ਨਸ਼ਾ ਤਸਕਰ ਨੇ ਅਤੇ ਲੰਮੇ ਸਮੇਂ ਤੋਂ ਨਸ਼ੇ ਦੀ ਸਪਲਾਈ ਦੇ ਧੰਦੇ ਜੁੜੇ ਹੋਏ ਨੇ।

ludhiana arrest nasha

ਇਸ ਸਬੰਧੀ ਜਾਣਕਾਰੀ ਆਈ ਜੀ ਨੇ ਦੱਸਿਆ ਕਿ ਗੁਰਦੀਪ ਸਿੰਘ ਜਾਇਦਾਦ ਸਬੰਧੀ ਵੀ ਜਾਣਕਾਰੀ ਹਾਸਿਲ ਕੀਤੀ ਜਾ ਰਹੀ ਹੈ ਉਸ ਨੂੰ ਵੀ ਇਸ ਵਿਚ ਅਟੈਚ ਕੀਤਾ ਜਾਵੇਗਾ, ਮੁਲਜ਼ਮਾਂ ਦੇ ਤਾਰ ਨਸ਼ਾ ਤਸਕਰ ਤਨਵੀਰ ਸਿੰਘ ਬੇਦੀ ਨਾਲ ਜੁੜੇ ਹੋਏ ਵੀ ਦੱਸੇ ਜਾ ਰਹੇ ਨੇ ਜੌ ਕੇ ਆਸਟ੍ਰੇਲੀਆ ਤੋਂ ਨਸ਼ੇ ਦਾ ਧੰਦਾ ਚਲਾ ਰਿਹਾ ਸੀ, ਸਰਹੱਦ ਤੋਂ ਬੀਤੇ ਦਿਨੀ ਜੋ ਹੈਰੋਇਨ ਦੀ 197 ਕਿਲੋ ਉਹ ਕਰੀਬ ਖੇਤ ਮਿਲੀ ਸੀ ਉਸ ਵਿੱਚ ਵੀ ਬੇਦੀ ਕਿੰਗਪਿਨ ਮੰਨਿਆ ਜਾ ਰਿਹਾ ਹੈ। ਐਸਟੀਐਫ ਵੱਲੋਂ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਚ ਗੁਰਦੀਪ ਸਿੰਘ, ਰਾਜੀਵ, ਇਕਬਾਲ ਸਿੰਘ ਅਤੇ ਰਣਦੀਪ ਸਿੰਘ ਸ਼ਾਮਲ ਨੇ, ਪੁਲਿਸ ਨੂੰ ਉਮੀਦ ਹੈ ਕਿ ਇਹਨਾਂ ਤੋਂ ਹੋਰ ਵੀ ਕਈ ਵੱਡੇ ਖੁਲਾਸੇ ਹੋ ਸਕਦੇ ਨੇ ਅਤੇ ਕੌਮਾਂਤਰੀ ਨਸ਼ੇ ਦੇ ਜਾਲ਼ ਨੂੰ ਤੋੜਨ ਚ ਵੀ ਇਹ ਐਸਟੀਐਫ ਨੂੰ ਵੱਡੀ ਕਾਮਯਾਬੀ ਹੈ।

RELATED ARTICLES

LEAVE A REPLY

Please enter your comment!
Please enter your name here

Most Popular

Recent Comments