September 17, 2022
(Chandigarh)
ਪੰਜਾਬ ਵਿੱਚ ਨਸ਼ਾ ਇੱਕ ਵੱਡਾ ਮੁੱਦਾ ਹੈ। ਸੂਬੇ ਦੇ ਕਈ ਇਲਾਕੇ ਅਜਿਹੇ ਹਨ, ਜਿਥੇ ਨਸ਼ਾ ਪ੍ਰਸ਼ਾਸਨ ਦੀ ਨੱਕ ਹੇਠ ਬੇਹੱਦ ਅਸਾਨੀ ਨਾਲ ਉਪਲੱਬਧ ਹੈ। ਸੂਬੇ ਦੇ 28 ਜ਼ਿਲ੍ਜਿਆੰ ਦੇ ਅਜਿਹੇ ਹੀ 227 Hotspots ਦੀ ਚੋਣ ਪੰਜਾਬ ਪੁਲਿਸ ਨੇ ਕੀਤੀ ਅਤੇ ਪੂਰੇ ਲਾਮ-ਲਸ਼ਕਰ ਨਾਲ ਨਸ਼ੇ ‘ਤੇ ਨਕੇਲ ਕਸਣ ਲਈ ਤਲਾਸ਼ੀ ਅਭਿਆਨ ਸ਼ੁਰੂ ਕਰ ਦਿੱਤਾ।
ਸ਼ਨੀਵਾਰ ਦੀ ਸਵੇਰ 11 ਵਜੇ ਤੋੰ ਲੈ ਕੇ ਦੁਪਹਿਰ 3 ਵਜੇ ਤੱਕ ਵੱਡੇ ਪੱਧਰ ‘ਤੇ ਰਾਜ ਪੱਧਰੀ ਘੇਰਾਬੰਦੀ ਅਤੇ ਸਰਚ ਆਪਰੇਸ਼ਨ ਚਲਾਇਆ ਗਿਆ, ਜਿਸਦੇ ਲਈ ਬਕਾਇਦਾ ਪੰਜਾਬ ਪੁਲਿਸ ਹੈੱਡਕੁਆਰਟਰ ਤੋਂ ADGP/IGP ਰੈਂਕ ਦੇ ਅਧਿਕਾਰੀਆਂ ਨੂੰ ਹਰੇਕ ਪੁਲਿਸ ਜਿਲੇ ਵਿੱਚ ਨਿੱਜੀ ਤੌਰ ‘ਤੇ ਕਾਰਵਾਈ ਦੀ ਨਿਗਰਾਨੀ ਕਰਨ ਲਈ ਤਾਇਨਾਤ ਕੀਤਾ ਗਿਆ ਸੀ।
ਇੰਨਾ ਹੀ ਨਹੀੰ, ਇਸ ਆਪਰੇਸ਼ਨ ਤਹਿਤ ਸਬੰਧਤ ਜ਼ਿਲਿਆਂ ਦੇ ਸਾਰੇ CP/SSPs ਨੇ ਵੱਧ ਤੋਂ ਵੱਧ ਮੈਨਪਾਵਰ ਜੁਟਾਈ। ਇਸ ਕੰਮ ਲਈ 200 ਗਜ਼ਟਿਡ ਅਫ਼ਸਰ ਅਤੇ 7500 NGO/EPOs ਵੀ ਤੈਨਾਤ ਕੀਤੇ ਗਏ।
CP/SSPs ਵਲੋਂ ਸ਼ਨਾਖਤ ਕੀਤੇ ਗਏ ਅਜਿਹੇ ਹੌਟਸਪੌਟਸ, ਜਿੱਥੇ ਨਸ਼ੇ ਦਾ ਰੁਝਾਨ ਹੈ ਜਾਂ ਕੁਝ ਉਹ ਖੇਤਰ ਜੋ ਅਪਰਾਧੀਆਂ ਅਤੇ ਸਮਾਜ ਵਿਰੋਧੀ ਅਨਸਰਾਂ ਲਈ ਪਨਾਹਗਾਹ ਬਣ ਚੁੱਕੇ ਹਨ, ਵਾਲੇ ਥਾਂ ’ਤੇ ਭਾਰੀ ਪੁਲਿਸ ਤੈਨਾਤ ਕਰਕੇ ਆਪਰੇਸ਼ਨ ਚਲਾਇਆ ਗਿਆ।
ਏਡੀਜੀਐਸਪੀ/ਆਈਜੀਐਸਪੀ ਅਤੇ ਸੀਪੀਜ/ਐਸਐਸਪੀਜ ਦੀ ਨਿਗਰਾਨੀ ਹੇਠ ਸ਼ੱਕੀ ਘਰਾਂ ਦੀ ਬਾਰੀਕੀ ਨਾਲ ਤਲਾਸ਼ੀ ਕੀਤੀ ਗਈ। ਇਥੋੰ ਤੱਕ ਕਿ ਲੋਕਾੰ ਦੇ ਘਰਾੰ ਵਿੱਚ ਬੈੱਡ, ਅਲਮਾਰੀਆੰ ਅਤੇ ਬਕਸੇ ਵੀ ਖੰਗਾਲੇ ਗਏ।
ਇੰਨਾ ਸਭ ਕੁਝ ਕਰਨ ਦੇ ਬਾਵਜੂਦ ਜਦੋੰ ਪੰਜਾਬ ਪੁਿਲਸ ਦਾ ਇਸ ਆਪਰੇਸ਼ਨ ‘ਤੇ ਅਧਿਕਾਰਤ ਬਿਆਨ ਸਾਹਮਣੇ ਆਇਆ, ਤਾੰ ਉਸ ਵਿੱਚ ਕਿਸੇ ਵੀ ਬਰਾਮਦਗੀ ਦਾ ਜ਼ਿਕਰ ਨਹੀੰ ਕੀਤਾ ਗਿਆ। ਨਾ ਕਿਸੇ ਗ੍ਰਿਫ਼ਤਾਰੀ ਜਾੰ ਹਿਰਾਸਤ ਦਾ ਜ਼ਿਕਰ ਇਸ ਵਿੱਚ ਕੀਤਾ ਗਿਆ।
ਅਜਿਹੇ ਵਿਚ ਸਵਾਲ ਇਹ ਉਠਦਾ ਹੈ ਕਿ…ਕੀ ਪੁਲਿਸ ਨੂੰ ਇੰਨੇ ਵੱਡੇ ਸਰਚ ਆਪਰੇਸ਼ਨ ਦੌਰਾਨ ਕੁਝ ਵੀ ਬਰਾਮਦ ਨਹੀੰ ਹੋਇਆ? ਤੇ ਜੇਕਰ ਹੋਇਆ, ਤਾੰ ਉਸਦੀ ਜਾਣਕਾਰੀ ਗੁਪਤ ਕਿਉੰ ਰੱਖੀ ਗਈ? ਕਿਉੰਕਿ ਪੰਜਾਬ ਪੁਲਿਸ ਆਪਣੇ ਮੈਗਾ ਸਰਚ ਆਪਰੇਸ਼ਨ ਦੌਰਾਨ ਵੱਡੀਆੰ ਬਰਾਮਦਗੀਆੰ ਕਰੇ ਤੇ ਉਸ ਬਾਰੇ ਦੱਸਦੇ ਹੋਏ ਪਿੱਠ ਨਾ ਥਾਪੜੇ, ਇਹ ਗੱਲ ਕੁਝ ਹਜ਼ਮ ਨਹੀੰ ਹੁੰਦੀ।
DGP ਪੰਜਾਬ ਵੱਲੋੰ ਜਾਰੀ ਬਿਆਨ ਵਿੱਚ ਇੰਨਾ ਜ਼ਰੂਰ ਕਿਹਾ ਗਿਆ ਕਿ ਅਜਿਹੇ ਅਭਿਆਨ ਉਦੋਂ ਤੱਕ ਜਾਰੀ ਰਹਿਣਗੇ, ਜਦੋਂ ਤੱਕ ਪੰਜਾਬ ਵਿੱਚੋਂ ਨਸ਼ਿਆਂ ਅਤੇ ਗੈਂਗਸਟਰਾਂ ਦਾ ਸਫਾਇਆ ਨਹੀਂ ਹੋ ਜਾਂਦਾ। ਇਥੋੰ ਤੱਕ ਕਿ ਚੇਤਾਵਨੀ ਵੀ ਦਿੱਤੀ ਕਿ ਸਮਾਜ ਵਿਰੋਧੀ ਅਨਸਰ ਆਪਣੀ ਮਰਜੀ ਨਾਲ ਰਾਜ ਛੱਡਣ ਦੇਣ, ਨਹੀਂ ਤਾਂ ਪੰਜਾਬ ਪੁਲਿਸ ਉਨਾਂ ਨਾਲ ਸਖਤੀ ਨਾਲ ਨਜਿੱਠੇਗੀ। ਪਰ DGP ਗੌਰਵ ਯਾਦਵ ਨੂੰ ਇੱਕ ਸਵਾਲ ਅਸੀੰ ਵੀ ਪੁੱਛਣਾ ਚਾਹਾੰਗੇ ਕਿ…4 ਘੰਟੇ ਦੇ ਮੈਗਾ ਸਰਚ ਆਪਰੇਸ਼ਨ ਦੌਰਾਨ ਅਜਿਹਾ ਇੱਕ ਵੀ ਸਮਾਜ ਵਿਰੋਧੀ ਅਨਸਰ ਤੁਹਾਡੀ ਟੀਮ ਦੀ ਪਕੜ ਵਿੱਚ ਨਹੀੰ ਆਇਆ?