Home CRIME ਪੰਜਾਬ ‘ਚ 800 ਕਰੋੜ ਦਾ ਨਸ਼ਾ ਸੁਆਹ..ਪੁਲਿਸ ਨੇ 151 ਕਿੱਲੋ ਹੈਰੋਇਨ ਅਤੇ...

ਪੰਜਾਬ ‘ਚ 800 ਕਰੋੜ ਦਾ ਨਸ਼ਾ ਸੁਆਹ..ਪੁਲਿਸ ਨੇ 151 ਕਿੱਲੋ ਹੈਰੋਇਨ ਅਤੇ 11 ਕੁਇੰਟਲ ਭੁੱਕੀ ਕੀਤੀ ਨਸ਼ਟ

ਚੰਡੀਗੜ੍ਹ, 16 ਨਵੰਬਰ:

ਪੰਜਾਬ ਪੁਲਿਸ ਨੇ ਅੰਤਰਰਾਸ਼ਟਰੀ ਬਾਜ਼ਾਰ ਵਿੱਚ 800 ਕਰੋੜ ਰੁਪਏ ਤੋਂ ਵੱਧ ਕੀਮਤ ਵਾਲੀ 151 ਕਿਲੋਗ੍ਰਾਮ ਹੈਰੋਇਨ ਅਤੇ 11 ਕੁਇੰਟਲ ਭੁੱਕੀ ਨੂੰ ਅੰਮ੍ਰਿਤਸਰ ਵਿਖੇ ਭੱਠੀ ਵਿੱਚ ਸਾੜ ਕੇ ਨਸ਼ਟ ਕਰ ਦਿੱਤਾ ਹੈ।AIG ਕਾਊਂਟਰ ਇੰਟੈਲੀਜੈਂਸ ਰਾਕੇਸ਼ ਅਗਰਵਾਲ ਦੀ ਪ੍ਰਧਾਨਗੀ ਹੇਠ ਨਸ਼ੀਲੇ ਪਦਾਰਥਾਂ ਸਬੰਧੀ ਹਾਈ ਲੈਵਲ ਡਰੱਗ ਡਿਸਪੋਜ਼ਲ ਕਮੇਟੀ ਵੱਲੋਂ ਇਹਨਾਂ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕੀਤਾ ਗਿਆ।

ਪੰਜਾਬ ਪੁਲਿਸ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਐਸ.ਐਸ.ਓ.ਸੀ., ਅੰਮ੍ਰਿਤਸਰ ਅਤੇ ਫਾਜ਼ਿਲਕਾ ਵਿਖੇ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ, 1985 ਤਹਿਤ ਦਰਜ ਕੀਤੇ ਕੇਸਾਂ ਸਬੰਧੀ ਨਸ਼ੀਲੇ ਪਦਾਰਥਾਂ ਨੂੰ ਬੀਤੇ ਦਿਨ ਖੰਨਾ ਪੇਪਰ ਮਿੱਲ ਅੰਮ੍ਰਿਤਸਰ ਵਿਖੇ ਨਸ਼ਟ ਕਰ ਦਿੱਤਾ ਗਿਆ।

ਉਨ੍ਹਾਂ ਦੱਸਿਆ ਕਿ ਰੇਂਜ ਲੈਵਲ ਡਰੱਗ ਡਿਸਪੋਜ਼ਲ ਕਮੇਟੀ ਵੱਲੋਂ 40.5 ਕਿਲੋਗ੍ਰਾਮ ਅਫੀਮ ਸਬੰਧੀ ਡਿਸਪੋਜ਼ਲ ਸਰਟੀਫਿਕੇਟ ਗਵਰਨਮੈਂਟ ਓਪੀਅਮ ਐਂਡ ਅਲਕਾਲਾਇਡ ਵਰਕਸ, ਨੀਮਚ (ਐਮ.ਪੀ.) ਵਿੱਚ ਜਮ੍ਹਾ ਕਰਵਾਉਣ ਲਈ ਜਾਰੀ ਕੀਤਾ ਗਿਆ।

RELATED ARTICLES

LEAVE A REPLY

Please enter your comment!
Please enter your name here

Most Popular

Recent Comments