Home Defence ਲੈਫਟੀਨੈਂਟ ਜਨਰਲ ਅਨਿਲ ਚੌਹਾਨ ਬਣੇ ਦੇਸ਼ ਦੇ ਨਵੇਂ CDS...ਇਥੇ ਪੜ੍ਹੋ ਫੌਜ ਮੁਖੀਆਂ...

ਲੈਫਟੀਨੈਂਟ ਜਨਰਲ ਅਨਿਲ ਚੌਹਾਨ ਬਣੇ ਦੇਸ਼ ਦੇ ਨਵੇਂ CDS…ਇਥੇ ਪੜ੍ਹੋ ਫੌਜ ਮੁਖੀਆਂ ਤੋਂ ਕਿਵੇਂ ਵੱਖ ਹੈ CDS..?

September 28, 2022
(Bureau Report)

ਭਾਰਤ ਸਰਕਾਰ ਨੇ ਰਿਟਾਇਰਡ ਲੈਫਟੀਨੈਂਟ ਜਨਰਲ ਅਨਿਲ ਚੌਹਾਨ ਨੂੰ ਨਵਾਂ ਚੀਫ ਆਫ ਡਿਫੈਂਸ ਸਟਾਫ(CDS) ਨਿਯੁਕਤ ਕਰ ਦਿੱਤਾ ਹੈ। ਚੌਹਾਨ ਦੇਸ਼ ਦੇ ਦੂਜੇ CDS ਹੋਣਗੇ। ਜਨਰਲ ਬਿਪਿਨ ਰਾਵਤ ਦੇ ਦੇਹਾਂਤ ਦੇ ਬਾਅਦ ਤੋਂ CDS ਦਾ ਅਹੁਦਾ ਖਾਲੀ ਪਿਆ ਸੀ।

ਲੈਫਟੀਨੈਂਟ ਜਨਰਲ ਅਨਿਲ ਚੌਹਾਨ ਪੂਰਬੀ ਕਮਾਨ ਦੇ ਆਫਿਸਰ ਕਮਾਂਡਿੰਗ ਇਨ ਚੀਫ ਰਹਿ ਚੁੱਕੇ ਹਨ। ਉਹਨਾਂ ਨੇ 1 ਸਤੰਬਰ, 2019 ਨੂੰ ਇਹ ਅਹੁਦਾ ਸੰਭਾਲਿਆ ਸੀ। ਉਹ ਭਾਰਤੀ ਫੌਜ ਦੇ DGMO ਰਹਿ ਚੁੱਕੇ ਹਨ। ਲੈਫਟੀਨੈਂਟ ਜਨਰਲ ਚੌਹਾਨ 1981 ਤੋਂ 2021 ਤੱਕ ਫੌਜ ਵਿੱਚ ਵੱਖੋ-ਵੱਖਰੇ ਅਹੁਦਿਆਂ ‘ਤੇ ਰਹੇ।

CDS ਕੀ ਹੁੰਦਾ ਹੈ?

  • ਦੇਸ਼ ਦਾ ਚੀਫ ਆਫ ਡਿਫੈਂਸ ਸਟਾਫ, ਇੰਡੀਅਨ ਆਰਮਡ ਫੋਰਸਿਸ ਦਾ ਮਿਲਟਰੀ ਪ੍ਰਮੁੱਖ ਅਤੇ ਇੰਡੀਅਨ ਆਰਮਡ ਫੋਰਸਿਸ ਦੀ ਚੀਫ ਆਫ ਸਟਾਫ ਕਮੇਟੀ ਦਾ ਚੇਅਰਮੈਨ ਹੁੰਦਾ ਹੈ।
  • ਚੀਫ ਆਫ ਡਿਫੈਂਸ ਸਟਾਫ ਇੱਕ 4-ਸਟਾਰ ਜਨਰਲ ਹੁੰਦਾ ਹੈ। CDS ਰੱਖਿਆ ਮੰਤਰਾਲੇ ਵੱਲੋਂ ਬਣਾਏ ਗਏ ਨਵੇਂ ਮਹਿਕਮੇ ਡਿਪਾਰਟਮੈਂਟ ਆਫ ਮਿਲਟਰੀ ਅਫੇਅਰਸ ਦਾ ਪ੍ਰਮੁੱਖ ਹੁੰਦਾ ਹੈ।

ਕੀ ਹੁੰਦੀ ਹੈ CDS ਦੀ ਭੂਮਿਕਾ..?

  • ਚੀਫ ਆਫ ਡਿਫੈਂਸ ਸਟਾਫ ਤਿੰਨਾਂ ਫੌਜਾਂ ਨਾਲ ਜੁੜੇ ਮਾਮਲਿਆਂ ਵਿੱਚ ਮੁੱਖ ਫੌਜੀ ਸਲਾਹਕਾਰ ਦੇ ਰੂਪ ਵਿੱਚ ਕੰਮ ਕਰਦਾ ਹੈ।
  • CDS ਤਿੰਨਾਂ ਵਿਚੋਂ ਕਿਸੇ ਫੌਜ ਦਾ ਮੁਖੀ ਨਹੀਂ ਹੁੰਦਾ। ਤਿੰਨੇ ਫੌਜਾਂ ਦੇ ਮੁਖੀ ਹੀ ਆਪੋ-ਆਪਣੀ ਫੌਜ ਦੀ ਕਮਾਨ ਸੰਭਾਲਦੇ ਹਨ।
  • ਭਾਰਤ ਇੱਕ ਨਿਊਕਲੀਅਰ ਵੈਪਨ ਨਾਲ ਸੰਪਨ ਦੇਸ਼ ਹੈ, ਅਜਿਹੇ ਵਿੱਚ CDS ਨਿਊਕਲੀਅਰ ਕਮਾਂਡ ਅਥਾਰਿਟੀ ਲਈ ਫੌਜੀ ਸਲਾਹਕਾਰ ਦੇ ਤੌਰ ‘ਤੇ ਕੰਮ ਕਰਦਾ ਹੈ। ਇਸ ਕਮਾਂਡ ਦਾ ਮੁਖੀ ਪ੍ਰਧਾਨ ਮੰਤਰੀ ਹੁੰਦਾ ਹੈ।

ਤਿੰਨੇ ਫੌਜ ਮੁਖੀਆਂ ਤੋਂ ਵੱਖ ਹੈ CDS ਦੀ ਭੂਮਿਕਾ

  • ਅਕਸਰ ਲੋਕਾਂ ਨੂੰ ਇਹ ਗਲਤਫਹਿਮੀ ਹੋ ਜਾਂਦੀ ਹੈ ਕਿ ਚੀਫ ਆਫ ਡਿਫੈਂਸ ਸਟਾਫ ਹੀ ਤਿੰਨੇ ਫੌਜਾਂ ਦਾ ਮੁਖੀ ਹੁੰਦਾ ਹੈ, ਪਰ ਅਜਿਹਾ ਨਹੀਂ ਹੈ। ਇਹਨਾਂ ਦੋਵਾਂ ਦੀ ਫੂਮਿਕਾ ਵਿੱਚ ਫਰਕ ਹੈ।
  • CDS ਕਿਸੇ ਵੀ ਤਰ੍ਹਾਂ ਦਾ ਆਪਰੇਸ਼ਨਲ ਜਾਂ ਮਿਲਟਰੀ ਕਮਾਂਡ ਨਹੀਂ ਦੇ ਸਕਦਾ। ਯਾਨੀ ਉਹ ਤਿੰਨੇ ਫੌਜ ਮੁਖੀਆਂ ਦੇ ਉੱਪਰ ਕੋਈ ਵੀ ਆਦੇਸ਼ ਜਾਰੀ ਨਹੀਂ ਕਰ ਸਕਦਾ।
  • CDS ਦਾ ਕੰਮ ਫੌਜੀ ਹੁਕਮ ਜਾਰੀ ਕਰਨ ਦੀ ਬਜਾਏ ਤਿੰਨੇ ਫੌਜਾਂ ਨਾਲ ਜੁੜੇ ਮਾਮਲਿਆਂ ਵਿੱਚ ਸਰਕਾਰ ਨੂੰ ਨਿਰਪੱਖ ਸਲਾਹ ਦੇਣਾ ਹੈ।
RELATED ARTICLES

LEAVE A REPLY

Please enter your comment!
Please enter your name here

Most Popular

Recent Comments