November 6, 2022
(Bureau Report)
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਫੈਨਜ਼ ਲਈ ਚੰਗੀ ਖ਼ਬਰ ਹੈ। ਮੂਸੇਵਾਲਾ ਦਾ ਨਵਾਂ ਗਾਣਾ ਰਿਲੀਜ਼ ਲਈ ਪੂਰੀ ਤਰ੍ਹਾਂ ਤਿਆਰ ਹੈ, ਜਿਸਦਾ ਟਾਈਟਲ ਹੈ- “Vaar”..ਗੀਤ ਦਾ ਪੋਸਟਰ ਰਿਲੀਜ਼ ਕਰ ਦਿੱਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਗਾਣਾ ਗੁਰਪੁਰਬ ਵਾਲੇ ਦਿਨ ਯਾਨੀ 8 ਨਵੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਯਾਨੀ ਗੁਰਪੁਰਬ ‘ਤੇ ਸਵੇਰੇ 10 ਵਜੇ ਮੂਸੇਵਾਲਾ ਦੇ ਫੈਨਜ਼ ਨੂੰ ਤੋਹਫ਼ਾ ਮਿਲਣ ਜਾ ਰਿਹਾ ਹੈ।
ਮੂਸੇਵਾਲਾ ਦਾ ਮੌਤ ਉਪਰੰਤ ਦੂਜਾ ਗਾਣਾ
ਕਾਬਿਲੇਗੌਰ ਹੈ ਕਿ ਸਿੱਧੂ ਮੂਸੇਵਾਲਾ ਦਾ ਇਹ ਮੌਤ ਉਪਰੰਤ ਦੂਜਾ ਗਾਣਾ ਹੈ। ਇਸ ਤੋਂ ਪਹਿਲਾਂ SYL ਗੀਤ ਰਿਲੀਜ਼ ਹੋਇਆ ਸੀ, ਜਿਸਨੇ ਤਾਰੀਫ਼ ਵੀ ਖੂਬ ਬਟੋਰੀ ਅਤੇ ਵਿਵਾਦ ਦੀ ਵੀ ਵਜ੍ਹਾ ਬਣਿਆ। ਹੁਣ ਵੇਖਣਾ ਹੋਵੇਗਾ ਕਿ ਮੂਸੇਵਾਲਾ ਦਾ ਇਹ ਗਾਣਾ ਕਿੰਨੇ ਰਿਕਾਰਡ ਤੋੜਦਾ ਹੈ।