Home CRIME ਗੋਲਡੀ ਬਰਾੜ 'ਤੇ ਹੁਣ CM ਮਾਨ ਨੇ ਵੀ ਸਾਧੀ ਚੁੱਪ...ਵਿਰੋਧੀ ਬੋਲੇ- ਥੈਲੇ...

ਗੋਲਡੀ ਬਰਾੜ ‘ਤੇ ਹੁਣ CM ਮਾਨ ਨੇ ਵੀ ਸਾਧੀ ਚੁੱਪ…ਵਿਰੋਧੀ ਬੋਲੇ- ਥੈਲੇ ਤੋਂ ਬਾਹਰ ਆਈ ਬਿੱਲੀ !!

December 17, 2022
(Chandigarh)

ਵਿਦੇਸ਼ ਵਿੱਚ ਬੈਠੇ ਗੈਂਗਸਟਰ ਗੋਲਡੀ ਬਰਾੜ ਨੂੰ ਡਿਟੇਨ ਕੀਤੇ ਜਾਣ ਦਾ ਦਾਅਵਾ ਕਰਨ ਵਾਲੇ ਸੀਐੱਮ ਭਗਵੰਤ ਮਾਨ ਨੇ ਹੁਣ ਇਸ ਮਾਮਲੇ ‘ਤੇ ਚੁੱਪ ਸਾਧ ਲਈ ਹੈ। ਇੱਕ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਭਗਵੰਤ ਮਾਨ ਗੋਲਡੀ ਬਰਾੜ ਨਾਲ ਜੁੜੇ ਸਵਾਲ ਨੂੰ ਟਾਲਦੇ ਨਜ਼ਰ ਆਏ।

ਸੀਐੱਮ ਨੇ ਕਿਹਾ ਕਿ ਗੋਲਡੀ ਬਰਾੜ ਦਾ ਸਟੇਟਸ ਟੌਪ ਸੀਕ੍ਰੇਟ ਹੈ। ਅਸੀਂ FBI ਦੇ ਸੰਪਰਕ ਵਿੱਚ ਹਾਂ ਅਤੇ ਜਲਦ ਹੀ ਅਸੀਂ ਕਿਸੇ ਨਤੀਜੇ ‘ਤੇ ਪਹੁੰਚਾਂਗੇ। ਸੀਐੱਮ ਨੇ ਕਿਹਾ ਕਿ ਇਹ ਵਿਦੇਸ਼ੀ ਮੁਲਕ ਦਾ ਮਾਮਲਾ ਹੈ। ਸਾਨੂੰ ਕਾਨੂੰਨ ਦੇ ਮੁਤਾਬਕ ਚੱਲਣਾ ਪਵੇਗਾ। ਅਸੀਂ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦੇ ਸਕਦੇ, ਇਹ ਟੌਪ ਸੀਕ੍ਰੇਟ ਹੈ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਗੁਜਰਾਤ ਚੋਣਾਂ ਦੇ ਦੌਰਾਨ ਸੀਐੱਮ ਭਗਵੰਤ ਮਾਨ ਨੇ ਗੋਲਡੀ ਬਰਾੜ ਨੂੰ ਡਿਟੇੇਨ ਕੀਤੇ ਜਾਣ ਦਾ ਦਾਅਵਾ ਕੀਤਾ ਸੀ ਅਤੇ ਕਿਹਾ ਸੀ ਕਿ ਉਸ ਨੂੰ ਜਲਦ ਭਾਰਤ ਲਿਆਂਦਾ ਜਾਵੇਗਾ।

CM ਨੇ ਆਪਣਾ ਝੂਠ ਕਬੂਲਿਆ- ਮਜੀਠੀਆ

CM ਦੇ ਇਸ ਬਿਆਨ ਤੋਂ ਬਾਅਦ ਵਿਰੋਧੀਆਂ ਨੇ ਉਹਨਾਂ ‘ਤੇ ਸਿੱਧਾ ਹਮਲਾ ਬੋਲਿਆ। ਅਕਾਲੀ ਆਗੂ ਬਿਕਰਮ ਮਜੀਠੀਆ ਨੇ ਕਿਹਾ, “ਬਿੱਲੀ ਥੈਲੇ ਤੋਂ ਬਾਹਰ ਆ ਗਈ। ਗੈਂਗਸਟਰ ਗੋਲਡੀ ਬਰਾੜ ਨੂੰ ਅਮਰੀਕਾ ਵਿੱਚ ਡਿਟੇਨ ਕੀਤੇ ਜਾਣ ਬਾਰੇ ਪੰਜਾਬੀਆਂ ਨੂੰ ਝੂਠ ਬੋਲਣ ਦੇ ਆਪਣੇ ਕਬੂਲਨਾਮੇ ਤੋਂ ਬਾਅਦ ਸੀਐੱਮ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਨਾਲ ਹੀ ਗੁਜਰਾਤ ਚੋਣਾਂ ਵਿੱਚ ਆਪਣੇ ਛੋਟੇ ਸਿਆਸੀ ਫਾਇਦੇ ਲਈ ਗੁੰਮਰਾਹ ਕਰਨ ਲਈ ਪੰਜਾਬੀਆਂ ਅਤੇ ਮੂਸੇਵਾਲਾ ਦੇ ਪਰਿਵਾਰ ਤੋਂ ਮੁਆਫ਼ੀ ਵੀ ਮੰਗਣੀ ਚਾਹੀਦੀ ਹੈ।

ਦੱਸ ਦਈਏ ਕਿ ਇਸ ਤੋਂ ਪਹਿਲਾਂ DGP ਗੌਰਵ ਯਾਦਵ ਵੀ ਗੋਲਡੀ ਬਰਾੜ ਦੇ ਸਵਾਲ ‘ਤੇ “No Comments” ਕਹਿ ਕੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਚੁੱਕੇ ਹਨ।

RELATED ARTICLES

LEAVE A REPLY

Please enter your comment!
Please enter your name here

Most Popular

Recent Comments