Home Election ਦਲਿਤਾਂ ਦੇ ਨਾਲ ਹੁਣ ਹਿੰਦੂ ਵੋਟਬੈਂਕ 'ਤੇ ਵੀ ਅਕਾਲੀ ਦਲ ਦੀ ਨਜ਼ਰ...ਕਰ...

ਦਲਿਤਾਂ ਦੇ ਨਾਲ ਹੁਣ ਹਿੰਦੂ ਵੋਟਬੈਂਕ ‘ਤੇ ਵੀ ਅਕਾਲੀ ਦਲ ਦੀ ਨਜ਼ਰ…ਕਰ ਦਿੱਤਾ ਵੱਡਾ ਐਲਾਨ

ਚੰਡੀਗੜ੍ਹ। 5 ਸਾਲਾਂ ਬਾਅਦ ਮੁੜ ਪੰਜਾਬ ਦੀ ਸੱਤਾ ‘ਤੇ ਕਾਬਜ਼ ਹੋਣ ਲਈ ਅਕਾਲੀ ਦਲ ਨੇ ਹੁਣ ਹਿੰਦੂ ਕਾਰਡ ਖੇਡਿਆ ਹੈ। ਵੀਰਵਾਰ ਨੂੰ ਅਕਾਲੀ ਦਲ ਕੋਰ ਕਮੇਟੀ ਦੀ ਬੈਠਕ ਤੋਂ ਬਾਅਦ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਜੇਕਰ ਅਕਾਲੀ ਦਲ-BSP ਗਠਜੋੜ ਸੱਤਾ ‘ਚ ਆਇਆ, ਤਾਂ ਹਿੰਦੂ ਭਾਈਚਾਰੇ ਨਾਲ ਸਬੰਧਤ ਵਿਧਾਇਕ ਨੂੰ ਡਿਪਟੀ ਸੀਐੱਮ ਬਣਾਇਆ ਜਾਵੇਗਾ।

2 ਡਿਪਟੀ ਸੀਐੱਮ ਬਣਾਏਗਾ ਅਕਾਲੀ ਦਲ

ਸੁਖਬੀਰ ਸਿੰਘ ਬਾਦਲ ਇਸ ਤੋਂ ਪਹਿਲਾਂ ਕਿਸੇ ਦਲਿਤ ਨੂੰ ਵੀ ਡਿਪਟੀ ਸੀਐੱਮ ਬਣਾਉਣ ਦਾ ਐਲਾਨ ਕਰ ਚੁੱਕੇ ਹਨ॥ ਯਾਨੀ ਰਣਨੀਤੀ ਸਾਫ ਹੈ ਕਿ ਜੇਕਰ ਅਕਾਲੀ ਦਲ-BSP ਗਠਜੋੜ ਦੀ ਸਰਕਾਰ ਬਣੀ, ਤਾਂ ਸੂਬੇ ਨੂੰ 2 ਡਿਪਟੀ ਸੀਐੱਮ ਮਿਲਣਗੇ। ਇੱਕ ਹਿੰਦੂ ਅਤੇ ਇੱਕ ਦਲਿਤ।

…ਤਾਂ ਸੁਖਬੀਰ ਬਣਨਗੇ ਸੀਐੱਮ !

ਸੁਖਬੀਰ ਸਿੰਘ ਬਾਦਲ ਡਿਪਟੀ ਸੀਐੱਮ ਨੂੰ ਲੈ ਕੇ ਤਾਂ ਵੱਡੇ-ਵੱਡੇ ਐਲਾਨ ਕਰ ਰਹੇ ਹਨ, ਪਰ ਸੀਐੱਮ ਚਿਹਰੇ ਨੂੰ ਲੈ ਕੇ ਜਵਾਬ ਦੇਣ ਤੋਂ ਬਚਦੇ ਰਹੇ ਹਨ। ਹਾਲਾਂਕਿ ਇਸ ਗੱਲ ‘ਚ ਕੋਈ ਦੋ ਰਾਏ ਨਹੀਂ ਕਿ ਜੇਕਰ ਅਕਾਲੀ ਦਲ ਨੇ ਸੱਤਾ ‘ਚ ਵਾਪਸੀ ਕੀਤੀ, ਤਾਂ ਸੁਖਬੀਰ ਸਿੰਘ ਬਾਦਲ ਹੀ ਮੁੱਖ ਮੰਤਰੀ ਬਣਨਗੇ। ਦੱਸ ਦਈਏ ਕਿ ਇਸ ਤੋਂ ਪਹਿਲਾਂ 2007 ਤੋਂ 2017 ਤੱਕ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਰਹੇ ਅਤੇ ਸੁਖਬੀਰ ਸਿੰਘ ਬਾਦਲ ਨੇ ਬਤੌਰ ਡਿਪਟੀ ਸੀਐੱਮ ਕਮਾਨ ਸੰਭਾਲੀ ਸੀ।

ਸਿੱਖ ਚਿਹਰੇ ਨੂੰ CM ਉਮੀਦਵਾਰ ਬਣਾਉਣਗੇ ਕੇਜਰੀਵਾਲ

ਦਿੱਲੀ ਤੋਂ ਬਾਅਦ ਪੰਜਾਬ ‘ਚ ਸੱਤਾ ਹਾਸਲ ਕਰਨ ‘ਚ ਲੱਗੀ ਆਮ ਆਦਮੀ ਪਾਰਟੀ ਵੀ ਪੂਰੀ ਤਰ੍ਹਾਂ ਸਰਗਰਮ ਹੈ। ਪਿਛਲੇ ਦਿਨੀਂ ਪੰਜਾਬ ਦੌਰੇ ‘ਤੇ ਆਏ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਸਾਫ ਕਰ ਚੁੱਕੇ ਹਨ ਕਿ ਜੇਕਰ ਉਹ ਸੱਤਾ ‘ਚ ਆਏ, ਤਾਂ ਕੋਈ ਸਿੱਖ ਹੀ ਸੀਐੱਮ ਹੋਵੇਗਾ। ਹਾਲਾਂਕਿ ਉਹ ਸਿੱਖ ਚਿਹਰਾ ਕੌਣ ਹੋਵੇਗਾ, ਇਹ ਹਾਲੇ ਤੱਕ ਨਹੀਂ ਦੱਸਿਆ ਗਿਆ ਹੈ।

ਬੀਜੇਪੀ ਨੇ ਖੇਡਿਆ ਦਲਿਤ ਕਾਰਡ

ਓਧਰ ਪੰਜਾਬ ‘ਚ ਪਹਿਲੀ ਵਾਰ ਆਪਣੇ ਦਮ ‘ਤੇ ਵਿਧਾਨ ਸਭਾ ਚੋਣ ਲੜਨ ਜਾ ਰਹੀ ਬੀਜੇਪੀ ਦੀ ਨਜ਼ਰ ਵੀ ਦਲਿਤ ਵੋਟ ਬੈਂਕ ‘ਤੇ ਹੈ। ਬੀਜੇਪੀ ਸੱਤਾ ‘ਚ ਆਉਣ ‘ਤੇ ਦਲਿਤ ਚਿਹਰੇ ਨੂੰ CM ਬਣਾਏ ਜਾਣ ਦਾ ਐਲਾਨ ਕਰ ਚੁੱਕੀ ਹੈ।

ਕਾਂਗਰਸ ‘ਚ ਕੈਪਟਨ ਜਾਂ ਕੋਈ ਹੋਰ?

2017 ‘ਚ ਪੰਜਾਬ ‘ਚ ਕੈਪਟਨ ਦਾ ਜ਼ਬਰਦਸਤ ਜਾਦੂ ਚੱਲਿਆ ਸੀ ਅਤੇ ਪਾਰਟੀ ਨੇ ਇੱਕਤਰਫਾ ਜਿੱਤ ਹਾਸਲ ਕੀਤੀ ਸੀ। ਪਰ ਜਿਸ ਚਿਹਰੇ ਦੇ ਸਹਾਰੇ ਪਾਰਟੀ ਨੇ 10 ਸਾਲਾਂ ਬਾਅਦ ਸੱਤਾ ‘ਚ ਵਾਪਸੀ ਕੀਤੀ, ਉਸ ਨੂੰ ਲੈ ਕੇ ਪਾਰਟੀ ‘ਚ ਹੁਣ ਕਈ ਤਰ੍ਹਾਂ ਦੇ ਸਵਾਲ ਹਨ। ਇਹੀ ਕਾਰਨ ਹੈ ਕਿ 2022 ਦੀਆਂ ਚੋਣਾਂ ‘ਚ ਕੈਪਟਨ ਦੀ ਕੀ ਭੂਮਿਕਾ ਹੋਵੇਗੀ ਇਹ ਹਾਲੇ ਤੱਕ ਸਾਫ ਨਹੀਂ ਹੈ।

RELATED ARTICLES

LEAVE A REPLY

Please enter your comment!
Please enter your name here

Most Popular

Recent Comments