ਚੰਡੀਗੜ੍ਹ। ਪੰਜਾਬ ‘ਚ ਗੈੰਗਸਟਰ ਕਲਚਰ ਖਿਲਾਫ਼ ਮੁਹਿੰਮ ਤਹਿਤ ਪੰਜਾਬ ਪੁਿਲਸ ਨੇ ਇੱਕ ਹੋਰ ਸਫਲਤਾ ਹਾਸਲ ਕੀਤੀ ਹੈ। ਤਰਨਤਾਰਨ ਪੁਲਿਸ ਨੇ ਗੈੰਗਸਟਰ ਸੁਖ ਭਿਖਾਰੀਵਾਲ ਅਤੇ ਹੈਰੀ ਚੱਠਾ ਦੇ 2 ਕਰੀਬੀਆੰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹਨਾੰ ਦੋਵਾੰ ਦੀ ਪਛਾਣ ਗੁਰਵਿੰਦਰ ਸਿੰਘ ਅਤੇ ਸੰਦੀਪ ਸਿੰਘ ਵਜੋੰ ਹੋਈ ਹੈ, ਜੋ ਨਸ਼ੇ, ਹਥਿਆਰ ਅਤੇ ਵਿਸਫੋਟਕਾੰ ਦੀ ਕ੍ਰਾਸ ਬਾਰਡਰ ਸਮੱਗਲਿੰਗ ਵਿੱਚ ਸ਼ਾਮਲ ਹਨ।
ਗ੍ਰਿਫ਼ਤਾਰ ਕੀਤੇ ਗਏ ਦੋਵੇੰ ਮੁਲਜ਼ਮਾੰ ਤੋੰ ਪੁਲਿਸ ਨੇ 635 ਗ੍ਰਾਮ ਹੈਰੋਇਨ, 2 ਲੋਡਿਡ ਪਿਸਟਲ, 2 ਮੈਗਜ਼ੀਨ, 13 ਜ਼ਿੰਦਾ ਕਾਰਤੂਸ, 100 ਗ੍ਰਾਮ ਅਫੀਮ, 1 ਲੈੰਸਰ ਕਾਰ ਅਤੇ 3.95 ਲੱਖ ਦੀ ਡਰਗ ਮਨੀ ਵੀ ਬਰਾਮਦ ਕੀਤੀ ਹੈ।
ਕਾਮਰੇਡ ਬਲਵਿੰਦਰ ਦੇ ਕਤਲ ‘ਚ ਮੁੱਖ ਮੁਲਜ਼ਮ
ਇਸ ਗ੍ਰਿਫ਼ਤਾਰੀ ਦੇ ਨਾਲ ਹੀ ਪੁਲਿਸ ਨੇ ਕਾਮਰੇਡ ਬਲਵਿੰਦਰ ਸਿੰਘ ਸੰਧੂ ਦਾ ਕਤਲ ਕੇਸ ਵੀ ਸੁਲਝਾ ਲਿਆ ਹੈ। ਪੁਲਿਸ ਵੱਲੋੰ ਗ੍ਰਿਫ਼ਤਾਰ ਗੁਰਵਿੰਦਰ ਸਿੰਘ ਉਰਫ ਬਾਬਾ/ਰਾਜਾ ਕਾਮਰੇਡ ਬਲਵਿੰਦਰ ਸੰਧੂ ਦੇ ਕਤਲ ਦਾ ਮੁੱਖ ਮੁਲਜ਼ਮ ਹੈ। ਉਸ ਨੂੰ NIA ਵੱਲੋੰ ਭਗੌੜਾ ਐਲਾਨਿਆ ਗਿਆ ਸੀ। ਦੱਸ ਦਈਏ ਕਿ ਸ਼ੌਰਿਆ ਚੱਕਰ ਨਾਲ ਸਨਮਾਨਿਤ ਕਾਮਰੇਡ ਬਲਵਿੰਦਰ ਸਿੰਘ ਦਾ 16 ਅਕਤੂਬਰ, 2020 ਨੂੰ 2 ਅਣਪਛਾਤੇ ਵਿਅਕਤੀਆੰ ਭਿਖੀਵਿੰਡ ਸਥਿਤ ਉਹਨਾੰ ਦੇ ਹੀ ਸਕੂਲ ’ਚ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।