Home Defence ਜੰਮੂ-ਕਸ਼ਮੀਰ ‘ਚ ਵੱਡਾ ਦਹਿਸ਼ਤਗਰਦੀ ਹਮਲਾ...2 ਪੁਲਿਸਕਰਮੀ ਸ਼ਹੀਦ, 12 ਜ਼ਖਮੀ

ਜੰਮੂ-ਕਸ਼ਮੀਰ ‘ਚ ਵੱਡਾ ਦਹਿਸ਼ਤਗਰਦੀ ਹਮਲਾ…2 ਪੁਲਿਸਕਰਮੀ ਸ਼ਹੀਦ, 12 ਜ਼ਖਮੀ

ਬਿਓਰੋ। ਜੰਮੂ-ਕਸ਼ਮੀਰ ਦੇ ਸ਼੍ਰੀਨਗਰ ‘ਚ ਸੋਮਵਾਰ ਸ਼ਾਮ ਨੂੰ ਵੱਡਾ ਦਹਿਸ਼ਤਗਰਦੀ ਹਮਲਾ ਵਾਪਰਿਆ। ਦਹਿਸ਼ਤਗਰਦਾਂ ਨੇ ਜੰਮੂ-ਕਸ਼ਮੀਰ ਪੁਲਿਸ ਦੀ ਬੱਸ ‘ਤੇ ਹਮਲਾ ਕਰ ਦਿੱਤਾ। ਫਾਇਰਿੰਗ ਵਿੱਚ 2 ਪੁਲਿਸਕਰਮੀ ਸ਼ਹੀਦ ਹੋ ਗਏ, ਜਦਕਿ 12 ਜ਼ਖਮੀ ਹਨ। ਇਹਨਾਂ ‘ਚੋਂ 3 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਹਮਲਾ ਜੇਵਨ ਇਲਾਕੇ ਦੇ ਖੋਨਮੋਹ ਰੋਡ ਦੇ ਪੰਥਾ ਚੌਂਕ ਵਿੱਚ ਹੋਇਆ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਸ ਵਾਰਦਾਤ ‘ਤੇ ਦੁੱਖ ਜਾਹਿਰ ਕੀਤਾ ਹੈ। ਉਹਨਾਂ ਨੇ ਫੌਰਨ ਹਮਲੇ ਦੀ ਰਿਪੋਰਟ ਮੰਗੀ ਹੈ ਅਤੇ ਜ਼ਖਮੀਆਂ ਦੇ ਜਲਦ ਸਿਹਤਮੰਦ ਹੋਣ ਦੀ ਪ੍ਰਾਰਥਨਾ ਕੀਤੀ ਹੈ।

ਪੁਲਿਸਕਰਮੀਆਂ ਦੇ ਕੋਲ ਨਹੀਂ ਸਨ ਹਥਿਆਰ

ਪੁਲਿਸਕਰਮੀਆਂ ਦੀ ਜਿਸ ਬੱਸ ‘ਤੇ ਹਮਲਾ ਹੋਇਆ ਹੈ, ਉਹ ਬੁਲੇਟਪਰੂਫ ਨਹੀਂ ਸੀ। ਵਧੇਰੇਤਰ ਪੁਲਿਸਕਰਮੀਆਂ ਦੇ ਕੋਲ ਸ਼ੀਲਡ ਅਤੇ ਲਾਠੀਆਂ ਹੀ ਸਨ। ਬੇਹੱਦ ਘੱਟ ਪੁਲਿਸਕਰਮੀਆਂ ਦੇ ਕੋਲ ਹਥਿਆਰ ਸਨ। ਦਹਿਸ਼ਤਗਰਦਾਂ ਨੇ ਬੱਸ ਨੂੰ ਰੋਕਣ ਲਈ ਟਾਇਰ ‘ਤੇ ਫਾਇਰਿੰਗ ਕੀਤੀ। ਇਸ ਤੋਂ ਬਾਅਦ ਬੱਸ ‘ਤੇ 2 ਪਾਸਿਓਂ ਤਾਬੜਤੋੜ ਫਾਇਰਿੰਗ ਕੀਤੀ ਗਈ।

ਇਹਨਾਂ ਪੁਲਿਸਕਰਮੀਆਂ ਨੂੰ ਬਣਾਇਆ ਨਿਸ਼ਾਨਾ

  1. ASI ਗੁਲਾਮ ਹਸਨ
  2. ਕਾਂਸਟੇਬਲ ਸੱਜਾਦ ਅਹਿਮਦ
  3. ਕਾਂਸਟੇਬਲ ਰਮੀਜ਼ ਅਹਿਮਦ
  4. ਕਾਂਸਟੇਬਲ ਬਿਸ਼ੰਭਰ ਦਾਸ
  5. ਸੈਲੇਕਸ਼ਨ ਗ੍ਰੇਡ ਕਾਂਸਟੇਬਲ ਸੰਜੇ ਕੁਮਾਰ
  6. ਸੈਲੇਕਸ਼ਨ ਗ੍ਰੇਡ ਕਾਂਸਟੇਬਲ ਵਿਕਾਸ ਸ਼ਰਮਾ
  7. ਕਾਂਸਟੇਬਲ ਅਬਦੁਲ ਮਜੀਦ
  8. ਕਾਂਸਟੇਬਲ ਮੁਦੱਸਿਰ ਅਹਿਮਦ
  9. ਕਾਂਸਟੇਬਲ ਰਵੀਕਾਂਤ
  10. ਕਾਂਸਟੇਬਲ ਸ਼ੌਕਤ ਅਲੀ
  11. ਕਾਂਸਟੇਬਲ ਅਰਸ਼ੀਦ ਮੁਹੰਮਦ
  12. ਕਾਂਸਟੇਬਲ ਸ਼ਫੀਕ ਅਲੀ
  13. ਕਾਂਸਟੇਬਲ ਸਤਵੀਰ ਸ਼ਰਮਾ
  14. ਕਾਂਸਟੇਬਲ ਆਦਿਲ ਅਲੀ

ਹਮਲੇ ਚ ਸ਼ਾਮਲ ਹੋ ਸਕਦੇ ਹਨ 2 ਦਹਿਸ਼ਤਗਰਦ

ਜੰਮੂ-ਕਸ਼ਮੀਰ ਦੇ DGP ਦਿਲਬਾਗ ਸਿੰਘ ਨੇ ਦੱਸਿਆ ਕਿ ਬੱਸ ‘ਤੇ 2 ਪਾਸਿਓਂ ਫਾਇਰਿੰਗ ਹੋਈ, ਇਸ ਤੋਂ ਪਤਾ ਲੱਗਦਾ ਹੈ ਕਿ ਘੱਟੋ-ਘੱਟ 2 ਦਹਿਸ਼ਤਗਰਦੀ ਹਮਲੇ ਵਿੱਚ ਸ਼ਾਮਲ ਰਹੇ ਹੋਣਗੇ। ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਜਲਦ ਕਾਰਵਾਈ ਕੀਤੀ ਜਾਵੇਗੀ। ਪੂਰੇ ਇਲਾਕੇ ਵਿੱਚ ਸੁਰੱਖਿਆ ਬਲਾਂ ਵੱਲੋਂ ਸਰਚ ਅਪਰੇਸ਼ਨ ਚਲਾਇਆ ਜਾ ਰਿਹਾ ਹੈ।

RELATED ARTICLES

LEAVE A REPLY

Please enter your comment!
Please enter your name here

Most Popular

Recent Comments