Home CRIME ਪਟਿਆਲਾ ਜੇਲ੍ਹ 'ਚ ਨਸ਼ਾ ਸਪਲਾਈ ਕਰਦੇ 2 ਹੈੱਡ ਵਾਰਡਨ ਤੇ ਇੱਕ ASI...

ਪਟਿਆਲਾ ਜੇਲ੍ਹ ‘ਚ ਨਸ਼ਾ ਸਪਲਾਈ ਕਰਦੇ 2 ਹੈੱਡ ਵਾਰਡਨ ਤੇ ਇੱਕ ASI ਕਾਬੂ…STF ਦੇ ਹਵਾਲੇ ਕੀਤਾ

October 30, 2022
(Chandigarh)

ਪੰਜਾਬ ਦੀਆਂ ਜੇਲ੍ਹਾਂ ਵਿੱਚ ਸਰਕਾਰ ਦਾ ਮਿਸ਼ਨ ਕਲੀਨ ਜਾਰੀ ਹੈ। ਹੁਣ ਪਟਿਆਲਾ ਜੇਲ੍ਹ ਦੇ ਅੰਦਰ ਤੈਨਾਤ 2 ਹੈੱਡ ਵਾਰਡਨ ਅਤੇ ਇੱਕ ASI ਨੂੰ ਨਸ਼ੀਲੇ ਪਦਾਰਥਾਂ ਦੇ ਨਾਲ ਕਾਬੂ ਕੀਤਾ ਗਿਆ ਹੈ। ਖੁਦ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ।

ਜੇਲ੍ਹ ਮੰਤਰੀ ਨੇ ਦੱਸਿਆ ਕਿ ਪਟਿਆਲਾ ਜੇਲ੍ਹ ਵਿੱਚ ਚੈਕਿੰਗ ਦੌਰਾਨ ਹੈੱਡ ਵਾਰਡਨ ਨਰੇਸ਼ ਕੁਮਾਰ ਤੇ ਰਾਜੀਵ ਕੁਮਾਰ ਅਤੇ ਇੱਕ PAP ਦੇ ASI ਨੂੰ ਨਸ਼ੀਲੇ ਪਦਾਰਥਾਂ ਦੇ ਨਾਲ ਰੰਗੇ ਹੱਥੀਂ ਕਾਬੂ ਕੀਤਾ ਗਿਆ। ਮੁਲਜ਼ਮਾਂ ਤੋਂ ਵੱਡੀ ਮਾਤਰਾ ਵਿੱਚ ਕਾਲੇ ਰੰਗ ਦਾ ਨਸ਼ੀਲਾ ਪਦਾਰਥ, ਬੀੜੀਆਂ ਅਤੇ ਤੰਬਾਕੂ ਬਰਾਮਦ ਕੀਤਾ ਗਿਆ ਹੈ। ਦੋਵੇਂ ਹੈੱਡ ਵਾਰਡਨ ਨੂੰ ਸਸਪੈਂਡ ਵੀ ਕਰ ਦਿੱਤਾ ਗਿਆ ਹੈ।

STF ਦੇ ਹਵਾਲੇ ਕੀਤੇ ਗਏ ਮੁਲਜ਼ਮ

ਤਰਨਤਾਰਨ ਅਤੇ ਅੰਮ੍ਰਿਤਸਰ ਦੀਆਂ ਜੇਲ੍ਹਾਂ ਵਿੱਚ ਕਾਰਵਾਈ ਤੋਂ ਬਾਅਦ ਪਟਿਆਲਾ ਜੇਲ੍ਹ ਵਿੱਚ ਇਹ ਕਾਰਵਾਈ ਕੀਤੀ ਗਈ। ਫਿਲਹਾਲ ਮੁਲਜ਼ਮਾਂ ਦੇ ਖਿਲਾਫ਼ FIR ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਤਿੰਨਾਂ ਨੂੰ STF ਦੇ ਹਵਾਲੇ ਕਰ ਦਿੱਤਾ ਗਿਆ ਹੈ।

RELATED ARTICLES

LEAVE A REPLY

Please enter your comment!
Please enter your name here

Most Popular

Recent Comments