ਅਯੋਧਿਆ, ਅਗਸਤ 5
ਅਯੋਧਿਆ ਵਿਖੇ ਸ਼੍ਰੀ ਰਾਮ ਮੰਦਿਰ ਦੀ ਉਸਾਰੀ ਦਾ ਕੰਮ ਅੱਜ ਵੱਡੇ ਪੱਧਰ ਉੱਤੇ ਆਯੋਜਿਤ ਕੀਤੇ ਗਏ ਭੂਮੀ ਪੂਜਨ ਸਮਾਰੋਹ ਨਾਲ ਸ਼ੁਰੂ ਹੋਇਆ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਖੁਦ ਭਗਵਾਨ ਸ਼੍ਰੀ ਰਾਮ ਦੇ ਬਣਨ ਵਾਲੇ ਮੰਦਿਰ ਦੇ ਸ਼ਿਲਾਨਿਆਸ ਪ੍ਰੋਗਰਾਮ ਦੀ ਅਗਵਾਈ ਕੀਤੀ। ਆਰ ਐੱਸ ਐੱਸ ਦੇ ਸਰਸੰਘ ਚਾਲਕ ਮੋਹਨ ਭਾਗਵਤ, ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀ ਬੇਨ ਪਟੇਲ ਅਤੇ ਮੁੱਖ ਮੰਤਰੀ ਯੋਗੀ ਆਦਿਤਿਆ ਨਾਥ ਭੂਮੀ ਪੂਜਨ ਚ ਹਿੱਸਾ ਲੈਕੇ ਇਸ ਇਤਿਹਾਸਕ ਮੌਕੇ ਦਾ ਹਿੱਸਾ ਬਣੇ।
ਦਹਾਕਿਆਂ ਦੇ ਵਿਵਾਦਾਂ ਅਤੇ ਅਦਾਲਤੀ ਕੇਸ ਜਿੱਤਣ ਤੋਂ ਬਾਅਦ ਸ਼੍ਰੀ ਰਾਮ ਮੰਦਿਰ ਦੀ ਉਸਾਰੀ ਦਾ ਕੰਮ ਆਉਂਦਿਆ ਤਿੰਨ ਸਾਲਾਂ ਤਕ ਮੁਕੰਮਲ ਕੀਤਾ ਜਾਣਾ ਹੈ।