Home Election ਕੈਪਟਨ ਤੇ ਸੁਖਬੀਰ ਨੇ ਇੱਕ-ਦੂਜੇ ਨੂੰ ਯਾਦ ਕਰਵਾਏ ਪੁਰਾਣੇ ਬਿਆਨ...ਬੋਲੇ, "ਕਿਤੇ ਭੁੱਲ...

ਕੈਪਟਨ ਤੇ ਸੁਖਬੀਰ ਨੇ ਇੱਕ-ਦੂਜੇ ਨੂੰ ਯਾਦ ਕਰਵਾਏ ਪੁਰਾਣੇ ਬਿਆਨ…ਬੋਲੇ, “ਕਿਤੇ ਭੁੱਲ ਨਾ ਜਾਓ…!”

ਬਿਓਰੋ। 2022 ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਦਾ ਸਿਆਸੀ ਪਾਰਾ ਵਧਦਾ ਜਾ ਰਿਹਾ ਹੈ। ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਖੁੱਲ੍ਹ ਕੇ ਮੈਦਾਨ ‘ਚ ਨਿਤਰ ਆਏ ਹਨ। ਇੱਕ ਵੀਡੀਓ ਟਵੀਟ ਕਰਕੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ‘ਤੇ ਤਿੱਖਾ ਹਮਲਾ ਬੋਲਿਆ ਹੈ।

ਕੇਂਦਰ ਸਰਕਾਰ ਦੇ ਜਿਹਨਾਂ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੇਂਦਰੀ ਕੈਬਨਿਟ ਤੋਂ ਅਸਤੀਫ਼ਾ ਦੇ ਦਿੱਤਾ ਗਿਆ ਅਤੇ ਬੀਜੇਪੀ ਨਾਲੋਂ ਰਾਹ ਤੱਕ ਵੱਖ ਕਰ ਲਈ ਗਈ, ਉਹਨਾਂ ਹੀ ਖੇਤੀ ਕਾਨੂੰਨਾਂ ਦੇ ਸਮਰਥਨ ‘ਚ ਪਹਿਲਾਂ ਅਕਾਲੀ ਦਲ ਅਵਾਜ਼ ਬੁਲੰਦ ਕਰਦਾ ਰਿਹਾ। ਉਹਨਾਂ ਬਿਆਨਾਂ ਨੂੰ ਹੀ ਅਧਾਰ ਬਣਾ ਕੇ ਕੈਪਟਨ ਨੇ ਅਕਾਲੀ ਦਲ ਨੂੰ ਘੇਰਾ ਪਾਇਆ ਹੈ। ਪਾਰਟੀ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ, ਪ੍ਰਧਾਨ ਸੁਖਬੀਰ ਬਾਦਲ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਦੇ ਪੁਰਾਣੇ ਬਿਆਨ ਸਾਂਝੇ ਕਰਕੇ ਕੈਪਟਨ ਨੇ ਲਿਖਿਆ, “ਕਿਤੇ ਤੁਸੀਂ ਭੁੱਲ ਨਾ ਜਾਓ…!”

ਕੈਪਟਨ ਅਮਰਿੰਦਰ ਸਿੰਘ ਦੇ ਇਸ ਵੀਡੀਓ ਦੇ ਜਵਾਬ ‘ਚ ਸੁਖਬੀਰ ਬਾਦਲ ਨੇ ਕੈਪਟਨ ਨੂੰ 2017 ਤੋਂ ਪਹਿਲਾਂ ਕੀਤੇ ਆਪਣੇ ਚੋਣ ਵਾਅਦੇ ਦੀ ਯਾਦ ਦੁਆ ਦਿੱਤੀ। ਸੁਖਬੀਰ ਨੇ ਕੈਪਟਨ ਦੇ ਉਸ ਬਿਆਨ ਦੀ ਵੀਡੀਓ ਸ਼ੇਅਰ ਕੀਤੀ, ਜਿਸ ‘ਚ ਉਹਨਾਂ ਨੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਨਾਲ ਕਰਜ਼ ਮੁਆਫ਼ੀ ਦਾ ਵਾਅਦਾ ਕੀਤਾ ਸੀ। ਇਸ ਵੀਡੀਓ ਨੂੰ ਟਵੀਟ ਕਰਕੇ ਸੁਖਬੀਰ ਨੇ ਵੀ ਲਿਖਿਆ, “ਕਿਤੇ ਤੁਸੀਂ ਭੁੱਲ ਨਾ ਜਾਓ…!”

ਦੋਵੇਂ ਪਾਰਟੀਆਂ ਦੇ ਦਿੱਗਜਾਂ ਵੱਲੋਂ ਸ਼ੇਅਰ ਕੀਤੀਆਂ ਇਹਨਾਂ ਵੀਡੀਓਜ਼ ਤੋਂ ਇਹ ਸਾਫ਼ ਹੈ ਕਿ ਕਿਸਾਨ ਅੰਦੋਲਨ ਅਤੇ ਕਰਜ਼ ਮੁਆਫ਼ੀ ਦਾ ਮੁੱਦਾ ਇਸ ਵਾਰ ਦੀਆਂ ਚੋਣਾਂ ‘ਚ ਅਹਿਮ ਮੁੱਦਾ ਰਹਿਣ ਵਾਲਾ ਹੈ।

RELATED ARTICLES

LEAVE A REPLY

Please enter your comment!
Please enter your name here

Most Popular

Recent Comments